10ਵੀਂ ਪਾਸ ਲਈ BRO 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਾਣੋ ਉਮਰ ਹੱਦ ਤੇ ਹੋਰ ਸ਼ਰਤਾਂ

Saturday, Jan 14, 2023 - 11:56 AM (IST)

ਨਵੀਂ ਦਿੱਲੀ- ਬਾਰਡਰ ਰੋਡ ਆਰਗੇਨਾਈਜੇਸ਼ਨ (BRO) ਨੇ ਜਨਰਲ ਰਿਜ਼ਰਵ ਇੰਜੀਨੀਅਰ ਫੋਰਸ 'ਚ ਅਸਾਮੀਆਂ ਦੀ ਕੱਢੀਆਂ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 567 ਅਹੁਦਿਆਂ ਨੂੰ ਭਰਿਆ ਜਾਵੇਗਾ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 13 ਫਰਵਰੀ 2023 ਹੈ।

ਅਹੁਦਿਆਂ ਦਾ ਵੇਰਵਾ

ਰੇਡੀਓ ਮਕੈਨਿਕ - 2 ਅਸਾਮੀਆਂ
ਆਪਰੇਟਰ ਕਮਿਊਨੀਕੇਸ਼ਨ - 154 ਅਸਾਮੀਆਂ
ਡਰਾਈਵਰ ਮਕੈਨੀਕਲ ਟਰਾਂਸਪੋਰਟ - 9 ਅਸਾਮੀਆਂ
ਵ੍ਹੀਕਲ ਮਕੈਨਿਕ - 236 ਅਸਾਮੀਆਂ
MSW ਡ੍ਰਿਲਰ - 11 ਅਸਾਮੀਆਂ
MSW ਮੈਸਨ - 149 ਪੋਸਟਾਂ
MSW ਪੇਂਟਰ - 5 ਪੋਸਟਾਂ
MSW ਵੇਟਰ - 1 ਪੋਸਟ

ਵਿੱਦਿਅਕ ਯੋਗਤਾ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਧਿਆਨ ਦੇਣ ਕਿ ਉਨ੍ਹਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਰੀਆਂ ਅਸਾਮੀਆਂ 'ਤੇ ਭਰਤੀ ਲਈ ਵੱਖ-ਵੱਖ ਯੋਗਤਾਵਾਂ ਦਿੱਤੀਆਂ ਗਈਆਂ ਹਨ।

ਉਮਰ ਹੱਦ

ਕੋਈ ਵੀ ਉਮੀਦਵਾਰ ਜੋ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦਾ ਹੈ, ਉਸਦੀ ਉਮਰ ਹੱਦ 18 ਸਾਲ ਤੋਂ 27 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਵਿਚ ਛੋਟ ਦਿੱਤੀ ਜਾਵੇਗੀ।

ਅਰਜ਼ੀ ਫੀਸ

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 50 ਰੁਪਏ ਅਦਾ ਕਰਨੇ ਪੈਣਗੇ, ਜਦਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

ਤਨਖ਼ਾਹ-

ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਮੁਤਾਬਕ ਤਨਖ਼ਾਹ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਤਨਖ਼ਾਹ ਦੇ ਰੂਪ ਵਿਚ 25,500 ਰੁਪਏ ਤੋਂ 81,000 ਰੁਪਏ ਤੱਕ ਦਿੱਤੇ ਜਾਣਗੇ। 

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

ਇੰਝ ਕਰੋ ਅਪਲਾਈ

ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਇੱਛੁਕ ਉਮੀਦਵਾਰ ਅਧਿਕਾਰਤ ਵੈੱਬਸਾਈਟ  http://bro.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Tanu

Content Editor

Related News