ਪੁਲਸ ’ਚ ਭਰਤੀ ਦਾ ਸੁਨਹਿਰੀ ਮੌਕਾ; ਔਰਤਾਂ ਵੀ ਕਰਨ ਅਪਲਾਈ, ਜਾਣੋ ਤਨਖ਼ਾਹ ਅਤੇ ਉਮਰ ਹੱਦ
Sunday, Dec 11, 2022 - 12:07 PM (IST)

ਨਵੀਂ ਦਿੱਲੀ- ਪੁਲਸ ਦੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਬਿਹਾਰ ਪੁਲਸ ਨੇ ਕਾਂਸਟੇਬਲ ਦੇ ਅਹੁਦਿਆਂ ’ਤੇ ਭਰਤੀ ਕੱਢੀ ਹੈ। ਇਸ ਲਈ ਕੇਂਦਰੀ ਚੋਣ ਬੋਰਡ ਆਫ਼ ਕਾਂਸਟੇਬਲ (CSBC) ’ਚ ਐਕਸਾਈਜ਼ ਕਾਂਸਟੇਬਲ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਪਲਾਈ ਕਰਨ ਲਈ ਸਿਰਫ 3 ਦਿਨ ਹੀ ਬਾਕੀ ਬਚੇ ਹਨ। ਇੱਛੁਕ ਅਤੇ ਯੋਗ ਉਮੀਦਵਾਰ ਜਿਨ੍ਹਾਂ ਨੇ ਅਜੇ ਤੱਕ ਇਨ੍ਹਾਂ ਅਹੁਦਿਆਂ ਲਈ ਅਪਲਾਈ ਨਹੀਂ ਕੀਤਾ ਹੈ, ਉਹ ਅਧਿਕਾਰਤ ਵੈੱਬਸਾਈਟ https://www.csbc.bih.nic.in/ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 14 ਦਸੰਬਰ ਹੈ।
ਕੁੱਲ ਅਹੁਦਿਆਂ ਦੀ ਗਿਣਤੀ
ਕੁੱਲ 689 ਅਹੁਦੇ ਭਰੇ ਜਾਣਗੇ।
ਵਿੱਦਿਅਕ ਯੋਗਤਾ
ਉਮੀਦਵਾਰਾਂ ਨੂੰ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਬੋਰਡ ਤੋਂ ਜਮਾਤ 12ਵੀਂ ਜਾਂ 10ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ।
ਉਮਰ ਹੱਦ
ਜਨਰਲ- 18 ਤੋਂ 25 ਸਾਲ
ਪੁਰਸ਼ ਓ. ਬੀ. ਸੀ./ਬੀ. ਸੀ- 18 ਤੋਂ 27 ਸਾਲ
ਮਹਿਲਾ ਓ. ਬੀ. ਸੀ./ਬੀ. ਸੀ.- 18 ਤੋਂ 28 ਸਾਲ
ਐੱਸ. ਸੀ./ਐੱਸ. ਟੀ.- 18 ਤੋਂ 30 ਸਾਲ
ਅਰਜ਼ੀ ਫ਼ੀਸ-
Gen/OBC/EWS: 675 ਰੁਪਏ
SC/ST/ਮਹਿਲਾ ਉਮੀਦਵਾਰ: 180 ਰੁਪਏ
ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ’ਚ ਹੇਠਾਂ ਦਿੱਤੇ ਟੈਸਟ ਸ਼ਾਮਲ ਹੋਣਗੇ-
ਲਿਖਤੀ ਪ੍ਰੀਖਿਆ
ਸਰੀਰਕ ਟੈਸਟ
ਕਿੰਨੀ ਮਿਲੇਗੀ ਤਨਖ਼ਾਹ
ਉਮੀਦਵਾਰਾਂ ਨੂੰ ਚੁਣੇ ਜਾਣ ਮਗਰੋਂ ਤਨਖ਼ਾਹ ਦੇ ਤੌਰ ’ਤੇ 21,700- 53,000 ਰੁਪਏ ਦਿੱਤੇ ਜਾਣਗੇ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ ’ਤੇ ਕਲਿੱਕ ਕਰੋ।