ਬਿਹਾਰ ਪੁਲਸ 'ਚ ਕਾਂਸਟੇਬਲ ਦੇ 11,880 ਅਹੁਦਿਆਂ 'ਤੇ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

10/08/2019 12:37:08 PM

ਬਿਹਾਰ— ਸੈਂਟਰਲ ਸਲੈਕਸ਼ਨ ਬੋਰਡ ਆਫ ਕਾਂਸਟੇਬਲ ਵਲੋਂ ਬਿਹਾਰ ਪੁਲਸ 'ਚ ਸਿਪਾਹੀ ਲਈ 11800 ਅਹੁਦਿਆਂ 'ਤੇ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਅਤੇ ਯੋਗ ਉਮੀਦਵਾਰ ਵਿਭਾਗ ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
 

ਅਹੁਦਿਆਂ ਦਾ ਵੇਰਵਾ
ਅਹੁਦਿਆਂ ਦੀ ਗਿਣਤੀ- 11880 ਅਹੁਦੇ
 

ਅਹੁਦੇ ਦਾ ਨਾਂ- ਕਾਂਸਟੇਬਲ
 

ਯੋਗਤਾ- ਉਮੀਦਵਾਰ 12ਵੀਂ ਪਾਸ ਹੋਣਾ ਚਾਹੀਦਾ।
 

ਆਖਰੀ ਤਾਰੀਕ- ਅਪਲਾਈ ਕਰਨ ਦੀ ਆਖਰੀ ਤਾਰੀਕ 4 ਨਵੰਬਰ 2019 ਹੈ।
 

ਉਮਰ- ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵਧ ਤੋਂ ਵਧ ਉਮਰ 27 ਸਾਲ ਤੈਅ ਕੀਤੀ ਗਈ ਹੈ।
 

ਚੋਣ ਪ੍ਰਕਿਰਿਆ
ਉਮੀਦਵਾਰਾਂ ਦਾ ਸਲੈਕਸ਼ਨ ਲਿਖਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਦੇ ਆਧਾਰ 'ਤੇ ਹੋਵੇਗੀ।
 

ਇਸ ਤਰ੍ਹਾਂ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਵਿਭਾਗ ਦੀ ਵੈੱਬਸਾਈਟ http://csbc.bih.nic.in/ 'ਤੇ ਅਪਲਾਈ ਕਰ ਸਕਦੇ ਹਨ।


DIsha

Content Editor

Related News