ਭਾਰਤ ਇਲੈਕਟ੍ਰੋਨਿਕਸ 'ਚ ਪ੍ਰੋਜੈਕਟ ਇੰਜੀਨੀਅਰ ਸਮੇਤ ਕਈ ਅਹੁਦਿਆਂ 'ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ
Monday, Jan 31, 2022 - 11:24 AM (IST)
            
            ਨਵੀਂ ਦਿੱਲੀ : ਭਾਰਤ ਇਲੈਕਟ੍ਰੋਨਿਕਸ ਲਿਮਿਟੇਡ ਨੇ ਪ੍ਰੋਜੈਕਟ ਇੰਜੀਨੀਅਰ ਸਮੇਤ ਕਈ ਅਹੁਦਿਆਂ 'ਤੇ ਬੰਪਰ ਭਰਤੀ ਕੱਢੀ ਹੈ। ਇਸ ਭਰਤੀ ਲਈ ਅਰਜ਼ੀਆਂ ਦੇਣ ਦੀ ਪ੍ਰਕਿਰਿਆ 27 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਇਸ ਭਰਤੀ ਲਈ ਅਰਜ਼ੀ ਭਾਰਤ ਇਲੈਕਟ੍ਰਾਨਿਕ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਦੇਣੀ ਹੋਵੇਗੀ। ਭਾਰਤ ਇਲੈਕਟ੍ਰੋਨਿਕਸ ਲਿਮਿਟੇਡ ਦੇ ਨੋਟਿਸ ਦੇ ਅਨੁਸਾਰ, ਇੱਥੇ ਕੁੱਲ 247 ਅਹੁਦੇ ਹਨ। ਇਸ ਵਿਚ ਪ੍ਰੋਜੈਕਟ ਇੰਜੀਨੀਅਰ, ਟਰੇਨੀ ਇੰਜੀਨੀਅਰ ਅਤੇ ਟਰੇਨੀ ਅਫ਼ਸਰ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਭਾਰਤ ਇਲੈਕਟ੍ਰਾਨਿਕਸ ਲਿਮਟਿਡ ਭਰਤੀ 2022 ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 4 ਫਰਵਰੀ 2022 ਹੈ।
ਅਹੁਦਿਆਂ ਦਾ ਵੇਰਵਾ
- ਪ੍ਰੋਜੈਕਟ ਇੰਜੀਨੀਅਰ-67 ਅਹੁਦੇ
 - ਟਰੇਨੀ ਇੰਜੀਨੀਅਰ - 169 ਅਹੁਦੇ
 - ਟਰੇਨੀ ਅਫ਼ਸਰ - 11 ਅਹੁਦੇ
 
ਵਿਦਿਅਕ ਯੋਗਤਾ
- ਪ੍ਰੋਜੈਕਟ ਇੰਜੀਨੀਅਰ / ਟਰੇਨੀ ਇੰਜੀਨੀਅਰ - ਉਮੀਦਵਾਰ ਦਾ ਘੱਟੋ-ਘੱਟ 55% ਅੰਕਾਂ ਦੇ ਨਾਲ B.Tech / BE ਜਾਂ B.Sc ਹੋਣਾ ਜ਼ਰੂਰੀ ਹੈ।
 - ਟਰੇਨੀ ਅਫ਼ਸਰ- ਉਮੀਦਵਾਰ ਕੋਲ MBA ਦੀ ਡਿਗਰੀ ਹੋਣੀ ਚਾਹੀਦੀ ਹੈ।
 
ਉਮਰ ਹੱਦ
ਪ੍ਰੋਜੈਕਟ ਇੰਜੀਨੀਅਰ- ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 32 ਸਾਲ ਹੋਣੀ ਚਾਹੀਦੀ ਹੈ। ਜਦਕਿ ਹੋਰ ਅਹੁਦਿਆਂ ਲਈ ਉਮਰ 28 ਸਾਲ ਤੱਕ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਉਮਰ ਹੱਦ ਵਿਚ ਛੋਟ ਮਿਲੇਗੀ।
ਅਰਜ਼ੀ ਫੀਸ
- ਪ੍ਰੋਜੈਕਟ ਇੰਜੀਨੀਅਰ 500 ਰੁਪਏ
 - ਹੋਰ ਅਹੁਦੇ- 200 ਰੁਪਏ
 
ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਅਪਲਾਈ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
