ਬੈਂਕ ਆਫ਼ ਬੜੌਦਾ ’ਚ ਨਿਕਲੀਆਂ ਭਰਤੀਆਂ, ਜਲਦ ਕਰੋ ਅਪਲਾਈ

06/26/2022 11:48:11 AM

ਨਵੀਂ ਦਿੱਲੀ– ਬੈਂਕ ਦੀ ਨੌਕਰੀ ਲਈ ਤਿਆਰੀ ਕਰ ਰਹੇ ਨੌਜਵਾਨਾਂ ਲਈ ਖ਼ੁਸ਼ਖ਼ਬਰੀ ਹੈ। ਬੈਂਕ ਆਫ਼ ਬੜੌਦਾ ਨੇ ਸਪੈਸ਼ਲਿਸਟ ਅਫ਼ਸਰ ਦੇ ਅਹੁਦੇ ’ਚ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਥੇ ਵੱਖ-ਵੱਖ ਅਹੁਦਿਆਂ ’ਤੇ 300 ਤੋਂ ਜ਼ਿਆਦਾ ਵਕੈਂਸੀਆਂ ਨਕਲੀਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ bankofbardoda.in ’ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

ਬੈਂਕ ਆਫ ਬੜੌਦਾ ਐੱਸ.ਓ. ਭਰਤੀ 2022 ਲਈ ਆਨਲਾਈਨ ਅਪਲਾਈ ਦੀ 22 ਜੂਨ 2022 ਤੋਂ ਸ਼ੁਰੂਆਰਤ ਹੋ ਚੁੱਕੀ। ਅਪਲਾਈ ਕਰਨ ਦੀ ਆਖ਼ਰੀ ਮਿਤੀ 12 ਜੁਲਾਈ ਤਕ ਹੈ। ਅਪਲਾਈ ਕਰਨ ਤੋਂ ਪਹਿਲਾਂ ਹੇਠਾਂ ਦਿੱਤੀ ਗਈ ਜ਼ਰੂਰੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ।

ਅਹੁਦਿਆਂ ਦਾ ਵੇਰਵਾ
- ਰਿਲੇਸ਼ਨਸ਼ਿਪ ਮੈਨੇਜਰ: 75 ਅਹੁਦੇ
- ਕਾਰਪੋਰੇਟ ਅਤੇ ਸੰਸਥਾਨ ਕ੍ਰੈਡਿਟ: 100 ਅਹੁਦੇ
- ਕ੍ਰੈਡਿਟ ਐਨਾਲਿਸਟ: 100 ਅਹੁਦੇ
- ਕਾਰਪੋਰੇਟ ਅਤੇ ਸੰਸਥਾਨ ਕ੍ਰੈਡਿਟ: 50 ਅਹੁਦੇ
 ਕੁੱਲ ਖਾਲੀ ਅਹੁਦੇ- 325

ਕੌਣ ਕਰ ਸਕਦਾ ਹੈ ਅਪਲਾਈ
ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਕਾਲਜ ਤੋਂ ਸੰਬੰਧਿਤ ਵਿਸ਼ਿਆਂ ਦੇ ਨਾਲ ਗ੍ਰੈਜੁਏਸ਼ਨ ਜਾਂ ਪੋਸਟ ਗ੍ਰੈਜੁਏਸ਼ਨ ਕੀਤੀ ਹੋਣੀ ਚਾਹੀਦਾ ਹੈ। ਇਸ ਤੋਂ ਇਲਾਵਾ ਸੰਬੰਧਿਤ ਫੀਲਡ ’ਚ 5 ਤੋਂ 10 ਸਾਲਾਂ ਤਕ ਦਾ ਅਨੁਭਵ ਵੀ ਮੰਗਿਆ ਗਿਆ ਹੈ। ਜੇਕਰ ਉਮਰ ਹੱਦ ਦੀ ਗੱਲ ਕਰੀਏ ਤਾਂ 1 ਜੂਨ 2022 ਨੂੰ ਉਮੀਦਵਾਰਾਂ ਦੀ ਉਮਰ ਰਿਲੇਸ਼ਨਸ਼ਿਪ ਮੈਨੇਜਰ- 35 ਸਾਲ ਤੋਂ 42 ਸਾਲ, ਕਾਰਪੋਰੇਟ ਅਤੇ ਸੰਸਥਾਨ ਕ੍ਰੈਡਿਟ- 28 ਸਾਲ ਤੋਂ35 ਸਾਲ, ਕ੍ਰੈਡਿਟ ਐਨਾਲਿਸਟ- 28 ਸਾਲ ਤੋਂ 35 ਸਾਲ ਅਤੇ ਕਾਰਪੋਰੇਟ ਐਂਡ ਸੰਸਥਾਨ ਕ੍ਰੈਡਿਟ- 25 ਸਾਲ ਤੋਂ 30 ਸਾਲ ਤਕ ਹੋਣੀ ਚਾਹੀਦੀ ਹੈ। ਜ਼ਿਆਦਾ ਜਾਣਕਾਰੀ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।

ਚੋਣ ਪ੍ਰਕਿਰਿਆ
ਚੋਣ ਪ੍ਰਕਿਰਿਆ ’ਚ ਆਨਲਾਈਨ ਪ੍ਰੀਖਿਆ, ਮਨੋਵਿਗਿਆਨਕ ਟੈਸਟ ਜਾਂ ਅਗਲੀ ਚੋਣ ਪ੍ਰਕਿਰਿਆ ਲਈ ਢੁਕਵਾਂ ਸਮਝਿਆ ਗਿਆ ਕੋਈ ਹੋਰ ਟੈਸਟ ਸ਼ਾਮਲ ਹੋ ਸਕਦਾ ਹੈ, ਜਿਸ ਤੋਂ ਬਾਅਦ ਆਨਲਾਈਨ ਪ੍ਰੀਖਿਆ ਰਾਹੀਂ ਸਮੂਹ ਚਰਚਾ ਅਤੇ/ਜਾਂ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾ ਸਕਦੀ ਹੈ।

ਫੀਸ
ਜਨਰਲ/ਓ.ਬੀ.ਸੀ./ਈ.ਡਬਲਯੂ.ਐੱਸ. ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 600 ਰੁਪਏ ਅਤੇ SC/ST/PWD/ਮਹਿਲਾ ਸ਼੍ਰੇਣੀ ਦੇ ਉਮੀਦਵਾਰਾਂ ਲਈ 100 ਰੁਪਏ ਅਦਾ ਕਰਨੇ ਪੈਣਗੇ। ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਇੰਟਰਨੈਟ ਬੈਂਕਿੰਗ, IMPS, UPI ਆਦਿ ਦੀ ਵਰਤੋਂ ਕਰਕੇ ਆਨਲਾਈਨ ਕੀਤਾ ਜਾ ਸਕਦਾ ਹੈ।

ਅਧਿਕਾਰਤ ਨੋਟੀਫਿਕੇਸ਼ਨ ਵੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


Rakesh

Content Editor

Related News