AIIMS ’ਚ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

04/20/2022 11:46:45 AM

ਨਵੀਂ ਦਿੱਲੀ– ਮੈਡੀਕਲ ਫੀਲਡ ’ਚ ਸਰਕਾਰੀ ਨੌਕਰੀ ਲੱਭ ਰਹੇ ਯੋਗ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS), ਗੋਰਖਪੁਰ ਨੇ ਫੈਕਲਟੀ ਅਹੁਦਿਆਂ ’ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਆਫਲਾਈਨ ਮੋਡ ’ਚ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦਾ ਤਰੀਕਾ ਹੇਠਾਂ ਦੱਸਿਆ ਗਿਆ ਹੈ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ, ਯੋਗ ਉਮੀਦਵਾਰ 2 ਮਈ 2022 ਤਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਰਾਹੀਂ ਵੱਖ-ਵੱਖ ਫੈਕਲਟੀ ਅਹੁਦਿਆਂ ’ਤੇ ਕੁੱਲ 108 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ’ਚ ਪ੍ਰੋਫੈਸ਼ਰ ਅਹੁਦੇ ’ਤੇ 29 ਅਸਾਮੀਆਂ, ਐਡੀਸ਼ਨਲ ਪ੍ਰੋਫੈਸਰ ਦੀਆਂ 22 ਅਸਾਮੀਆਂ, ਐਸੋਸੀਏਟ ਪ੍ਰੋਫੈਸਰ ਦੀਆਂ 24 ਅਸਾਮੀਆਂ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ 33 ਅਸਾਮੀਆਂ ਸ਼ਾਮਿਲ ਹਨ। ਜੋ ਉਮੀਦਵਾਰ ਇਨ੍ਹਾਂ ’ਚੋਂ ਕਿਸੇ ਇਕ ਅਹੁਦੇ ’ਤੇ ਅਪਲਾਈ ਕਰਨਾ ਚਾਹੁੰਦੇ ਹਨ, ਉਹ ਹੇਠਾਂ ਦਿੱਤੇ ਨੋਟੀਫਿਕੇਸ਼ਨ ਦੇ ਲਿੰਕ ’ਤੇ ਜਾ ਕੇ ਜ਼ਰੂਰੀ ਜਾਣਕਾਰੀ ਵੇਖ ਸਕਦੇ ਹਨ। 

ਉਮਰ 
ਪ੍ਰੋਫੈਸਰ ਦੇ ਅਹੁਦੇ ਲਈ ਯੋਗ ਉਮੀਦਵਾਰ ਦੀ ਉਮਰ 58 ਸਾਲ ਤੋਂ ਜ਼ਿਆਦਾ ਅਤੇ ਅਸਿਸਟੈਂਟ ਪ੍ਰੋਫੈਸਰ ਤੇ ਐਸੋਸੀਏਟ ਪ੍ਰੋਫੈਸਰ ਦੇ ਅਹੁਦੇ ਲਈ 50 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵਾਂਕਰਨ ਵਰਗੇ ਦੇ ਉਮੀਦਵਾਰਾਂ ਨੂੰ ਵਾਧੂ ਉਮਰ ਦੀ ਛੋਟ ਦਿੱਤੀ ਜਾਵੇਗੀ। ਪੋਸਟ ਅਨੁਸਾਰ ਵਿਦਿਅਕ ਯੋਗਤਾ ਅਤੇ ਉਮਰ ਸੀਮਾ ਦੇ ਵੇਰਵਿਆਂ ਦੀ ਜਾਂਚ ਕਰਨ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

ਇੰਝ ਕਰੋ ਅਪਲਾਈ
ਏਮਜ਼ ਗੋਰਖਪੁਰ ਦੀ ਅਧਿਕਾਰਤ ਵੈੱਬਸਾਈਟ aiimsgorakhpur.edu.in ’ਤੇ ਉਪਲੱਬਧ ਐਪਲੀਕੇਸ਼ਨ ਫਾਰਮ ਨੂੰ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਰੋ। ਸੰਬੰਧਿਤ ਦਸਤਾਵੇਜ਼ ਦੀ ਸੈਲਫ ਅਟੈਸਟਿਡ ਕਾਪੀ ਦੇ ਨਾਲ 2 ਮਈ 2022 ਤਕ 'To The Recruitment Cell, All India Institute of Medical Sciences, Gorakhpur Kunraghat, Gorakhpur, Uttar Pradesh-273008' ਪਤੇ ’ਤੇ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਰਾਹੀਂ ਅਰਜ਼ੀ ਭੇਜ ਦਿਓ।


cherry

Content Editor

Related News