ਏਅਰਪੋਰਟ ਅਥਾਰਿਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਲਦ ਕਰੋ ਅਪਲਾਈ

Sunday, Nov 29, 2020 - 11:09 AM (IST)

ਏਅਰਪੋਰਟ ਅਥਾਰਿਟੀ ਆਫ਼ ਇੰਡੀਆ ''ਚ ਨਿਕਲੀ ਭਰਤੀ, ਮਿਲੇਗੀ ਮੋਟੀ ਤਨਖ਼ਾਹ, ਜਲਦ ਕਰੋ ਅਪਲਾਈ

ਨਵੀਂ ਦਿੱਲੀ : ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਪ੍ਰਬੰਧਕ ਅਤੇ ਕਾਰਜਕਾਰੀ ਅਹੁਦਿਆਂ ਲਈ ਕਈ ਭਰਤੀਆਂ ਕੱਢੀਆਂ ਹਨ। ਯੋਗ ਅਤੇ ਇੱਛੁਕ ਉਮੀਦਵਾਰ ਏ.ਏ.ਆਈ. ਦੀ ਅਧਿਕਾਰਤ ਵੈਬਸਾਈਟ http://www.aai.aero ਜ਼ਰੀਏ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਜੂਨੀਅਰ ਐਗਜ਼ੀਕਿਊਟਿਵ ਅਤੇ ਮੈਨੇਜਰ ਅਹੁਦਿਆਂ ਦੀਆਂ ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰਖ਼ 14 ਜਨਵਰੀ 2021 ਰੱਖੀ ਗਈ ਹੈ।

ਅਹੁਦਿਆਂ ਦਾ ਵੇਰਵਾ

  • ਅਹੁਦਿਆਂ ਦੀ ਗਿਣਤੀ - 368
  • ਮੈਨੇਜਰ (ਫਾਇਰ ਸਰਵਿਸਿਜ਼): 11 ਪੋਸਟ
  • ਮੈਨੇਜਰ (ਤਕਨੀਕੀ): 02 ਪੋਸਟ
  • ਜੂਨੀਅਰ ਕਾਰਜਕਾਰੀ (ਏਅਰ ਟ੍ਰੈਫਿਕ ਨਿਯੰਤਰਣ): 264 ਪੋਸਟ
  • ਜੂਨੀਅਰ ਕਾਰਜਕਾਰੀ (ਹਵਾਈ ਅੱਡੇ ਦੇ ਸੰਚਾਲਨ): 83 ਪੋਸਟ
  • ਜੂਨੀਅਰ ਕਾਰਜਕਾਰੀ (ਤਕਨੀਕੀ): 08 ਪੋਸਟ


ਤਨਖ਼ਾਹ
ਇਨ੍ਹਾਂ ਅਹੁਦਿਆਂ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 60 ਹਜ਼ਾਰ ਤੋਂ ਲੈ ਕੇ 1 ਲੱਖ 80 ਹਜ਼ਾਰ ਰੁਪਏ ਤੱਕ ਦੀ ਤਨਖ਼ਾਹ ਮਿਲੇਗੀ।

ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਖ਼ - 15 ਦਸੰਬਰ 2020
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 14 ਜਨਵਰੀ 2021 

ਉਮਰ ਹੱਦ
ਉਮੀਦਵਾਰਾਂ ਦੀ ਉਮਰ ਵੱਖ-ਵੱਖ ਅਹੁਦਿਆਂ ਮੁਤਾਬਕ 27 ਤੋਂ 32 ਸਾਲ ਨਿਰਧਾਰਤ ਕੀਤੀ ਗਈ ਹੈ।

ਅਰਜ਼ੀ ਫ਼ੀਸ

  • ਜਨਰਲ / ਓ. ਬੀ. ਸੀ. : 1000/-
  • ਐਸ.ਸੀ. / ਐਸ.ਟੀ. / ਪੀ.ਐਚ. : 170/-
  • ਸਾਰੀ ਸ਼੍ਰੇਣੀ ਦੀਆਂ ਔਰਤਾਂ ਲਈ : 170/-


ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਦੀ ਅਧਿਕਾਰਤ ਵੈਬਸਾਈਟ http://www.aai.aero 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


author

cherry

Content Editor

Related News