ਭਾਰਤੀ ਜਲ ਸੈਨਾ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

05/14/2022 11:05:27 AM

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ 100 ਤੋਂ ਵਧ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਆਫ਼ਲਾਈਨ ਪ੍ਰਕਿਰਿਆ ਨਾਲ ਅਪਲਾਈ ਹੋਵੇਗਾ। 

ਅਹੁਦਿਆਂ ਦਾ ਵੇਰਵਾ
ਭਾਰਤੀ ਜਲ ਸੈਨਾ ਵਲੋਂ 127 ਅਹੁਦਿਆਂ 'ਤੇ ਭਰਤੀਆਂ ਕੀਤੀਆਂ ਜਾਣਗੀਆਂ। ਭਰਤੀ 'ਚ ਉਮੀਦਵਾਰਾਂ ਨੂੰ ਫਾਰਮਾਸਿਸਟ, ਫਾਇਰਮੈਨ ਅਤੇ ਪੋਸਟ ਕੰਟਰੋਲ ਵਰਕਰ ਦੇ ਅਹੁਦਿਆਂ 'ਤੇ ਭਰਤੀ ਦਿੱਤੀ ਜਾਵੇਗੀ। 

ਆਖ਼ਰੀ ਤਾਰੀਖ਼
ਇਛੁੱਕ ਉਮੀਦਵਾਰ  26 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਘੱਟੋ-ਘੱਟ 10ਵੀਂ ਪਾਸ ਦੀ ਯੋਗਤਾ ਹੋਣੀ ਚਾਹੀਦੀ ਹੈ।

ਉਮਰ
ਉਮੀਦਵਾਰ ਦੀ ਉਮਰ ਵਧ ਤੋਂ ਵਧ 56 ਸਾਲ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਆਪਣੀ ਐਪਲੀਕੇਸ਼ਨ ਤੈਅ ਫਾਰਮੇਟ 'ਚ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ (ਐੱਸ.ਓ. ਸੀ.ਪੀ. ਲਈ), ਹੈੱਡ ਕੁਆਰਟਰਜ਼ ਵੈਸਟਰਨ ਨੇਵਲ ਕਮਾਂਡ, ਬਲਾਡ ਪੀਅਰ, ਟਾਈਗਰ ਗੇਟ ਨੇੜੇ, ਮੁੰਬਈ-400001 'ਤੇ ਤੈਅ ਸਮੇਂ ਅਨੁਸਾਰ ਭੇਜ ਦੇਣ।


DIsha

Content Editor

Related News