ਕੋਵਿਡ-19 : ਵੱਡੀਆਂ ਸਟੀਲ ਕੰਪਨੀਆਂ ਦੇ ਉਤਪਾਦਨ ਵਿਚ ਬਹੁਤੀ ਕਮੀ ਨਹੀਂ

Thursday, May 13, 2021 - 04:08 PM (IST)

ਕੋਵਿਡ-19 : ਵੱਡੀਆਂ ਸਟੀਲ ਕੰਪਨੀਆਂ ਦੇ ਉਤਪਾਦਨ ਵਿਚ ਬਹੁਤੀ ਕਮੀ ਨਹੀਂ

ਰਾਇਪੁਰ- ਕੋਰੋਨਾ ਮਰੀਜ਼ਾਂ ਲਈ ਆਪਣੇ ਕਾਰਖਾਨਿਆਂ ਤੋਂ ਤਰਲ ਆਕਸੀਜਨ ਦੀ ਸਪਲਾਈ ਕਰਨ ਦੇ ਬਾਵਜੂਦ ਜ਼ਿਆਦਾਤਰ ਵੱਡੀਆਂ ਇਸਪਾਤ ਕੰਪਨੀਆਂ ਦੇ ਉਤਪਾਦਨ 'ਤੇ ਖ਼ਾਸ ਅਸਰ ਨਹੀਂ ਪਿਆ ਹੈ। ਇਸਪਾਤ ਕੰਪਨੀਆਂ ਨੇ ਇਸ ਦੀ ਭਰਪਾਈ ਲਈ ਉਨ੍ਹਾਂ ਉਤਪਾਦਾਂ ਦੇ ਉਤਪਾਦਨ ਵਿਚ ਕਮੀ ਕਰ ਦਿੱਤੀ ਹੈ ਜਿਨ੍ਹਾਂ ਲਈ ਗੈਸ ਜ਼ਿਆਦਾ ਲੱਗਦੀ ਹੈ। ਹਾਲਾਂਕਿ, ਆਕਸਜੀਨ ਦੀ ਉਦਯੋਗਿਕ ਸਪਲਾਈ 'ਤੇ ਰੋਕ ਦੀ ਵਜ੍ਹਾ ਨਾਲ ਛੋਟੀਆਂ ਇਸਪਾਤ ਕੰਪਨੀਆਂ ਬੰਦ ਹੋਣ ਦੇ ਕੰਢੇ ਪਹੁੰਚ ਗਈਆਂ ਹਨ, ਜਦੋਂ ਕਿ ਵੱਡੀਆਂ ਕੰਪਨੀਆਂ ਕੋਲ ਸਮਰੱਥਾ ਹੈ।

ਇਕ ਇਸਪਾਤ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਉਹ ਪੂਰੀ ਸਮਰੱਥਾ ਨਾਲ ਕੰਮ ਕਰ ਰਹੀ ਹੈ। ਇਸਪਾਤ ਉਤਪਾਦਨ ਵਿਚ ਗੈਸ ਆਕਸੀਜਨ ਦਾ ਇਸਤੇਮਾਲ ਹੁੰਦਾ ਹੈ, ਜਦੋਂ ਕਿ ਮੈਡੀਕਲ ਲਈ ਤਰਲ ਭੇਜੀ ਜਾ ਰਹੀ ਹੈ। ਬੀ. ਐੱਸ. ਐੱਲ. ਰੋਜ਼ਾਨਾ 150 ਟਨ ਤਰਲ ਆਕਸੀਜਨ ਬਣਾ ਰਿਹਾ ਹੈ। 

ਟਾਟਾ ਸਟੀਲ ਦੇ ਬੁਲਾਰੇ ਨੇ ਇਹ ਕਿਹਾ ਕਿ ਕੰਪਨੀ ਪੂਰੀ ਸਮਰੱਥਾ ਨਾਲ ਸਟੀਲ ਤੇ ਲੋਹਾਂ ਉਤਪਾਦਾਂ ਨੂੰ ਬਣਾ ਰਹੀ ਹੈ। ਮੈਡੀਕਲ ਵਿਚ ਸਪਲਾਈ ਲਈ ਕੰਪਨੀ ਪੂਰੇ ਭਾਰਤ ਵਿਚ ਰੋਜ਼ਾਨਾ 1000 ਐੱਮ. ਟੀ. ਤੋਂ ਜ਼ਿਆਦਾ ਤਰਲ ਆਕਸੀਜਨ ਬਣਾ ਰਹੀ ਹੈ। ਜਿੰਦਲ ਸਟੀਲ ਐਂਡ ਪਾਵਰ ਤਕਰੀਬਨ 10 ਫ਼ੀਸਦੀ ਆਕਸੀਜਨ ਮੈਡੀਕਲ ਸਪਲਾਈ ਵਿਚ ਦੇ ਰਹੀ ਹੈ। ਇਸ ਦੀ ਭਰਪਾਈ ਲਈ ਕੰਪਨੀ ਨੇ ਜ਼ਿਆਦਾ ਆਕਸੀਜਨ ਦੀ ਖਪਤ ਕਰਨ ਵਾਲੇ ਰਿਫਾਇਨ ਉਤਪਾਦਾਂ ਦੇ ਉਤਪਾਦਨ ਵਿਚ ਕਟੌਤੀ ਕੀਤੀ ਹੈ। ਇੰਡਸਟਰੀ ਸੂਤਰਾਂ ਨੇ ਕਿਹਾ ਕਿ ਦੇਸ਼ ਵਿਚ ਕਈ ਜਗ੍ਹਾ ਤਾਲਾਬੰਦੀ ਕਾਰਨ ਸਟੀਲ ਦੀ ਮੰਗ ਵਿਚ ਕਮੀ ਆਈ ਹੈ ਪਰ ਬਰਾਮਦ ਦੀ ਚੰਗੀ ਮੰਗ ਹੋਣ ਨਾਲ ਕੰਪਨੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ।


author

Sanjeev

Content Editor

Related News