ਨਵੇਂ ਰਿਕਾਰਡ 'ਤੇ ਬਾਜ਼ਾਰ, ਸੈਂਸੈਕਸ ਪਹਿਲੀ ਵਾਰ 38279 'ਤੇ ਅਤੇ ਨਿਫਟੀ 11550 ਦੇ ਪਾਰ ਬੰਦ

08/20/2018 3:53:20 PM

ਨਵੀਂ ਦਿੱਲੀ — ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੋਂ ਅੱਜ ਭਾਰਤੀ ਸ਼ੇਅਰ ਬਾਜ਼ਾਰ ਨਵੀਂ ਉਚਾਈ 'ਤੇ ਬੰਦ ਹੋਏ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 330.87 ਅੰਕ ਯਾਨੀ 0.87 ਫੀਸਦੀ ਵਧ ਕੇ 38,278.75 'ਤੇ ਅਤੇ ਨਿਫਟੀ 81 ਅੰਕ ਯਾਨੀ 0.71 ਫੀਸਦੀ ਵਧ ਕੇ 11,551.75 'ਤੇ ਬੰਦ ਹੋਏ।

ਮਿਡਕੈਪ-ਸਮਾਲਕੈਪ ਸ਼ੇਅਰਾਂ 'ਚ ਵਾਧਾ

ਮਿਡਕੈਪ-ਸਮਾਲਕੈਪ ਸ਼ੇਅਰਾਂ ਵਿਚ ਵਾਧਾ ਦਿਖਾਈ ਦਿੱਤਾ ਹੈ। ਬੀ.ਐੱਮ.ਈ. ਦੇ ਮਿਡਕੈਪ ਇੰਡੈਕਸ 'ਚ 0.99 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.08 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.75 ਫੀਸਦੀ ਤੱਕ ਡਿੱਗ ਕੇ ਬੰਦ ਹੋਇਆ ਹੈ।

ਬੈਂਕ ਨਿਫਟੀ 'ਚ ਵਾਧਾ

ਬੈਂਕਿੰਗ ਸ਼ੇਅਰਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 134 ਅੰਕ ਵਧ ਕੇ 28262 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਮੈਟਲ 'ਚ 2.45 ਫੀਸਦੀ, ਨਿਫਟੀ ਐੱਫ.ਐੱਮ.ਸੀ.ਜੀ. 'ਚ 0.18 ਫੀਸਦੀ, ਨਿਫਟੀ ਆਟੋ 'ਚ 1.07 ਫੀਸਦੀ, ਨਿਫਟੀ ਫਾਰਮਾ 'ਚ 1.09 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਟਾਪ ਗੇਨਰਜ਼

ਲਾਰਸਨ, ਆਈਡੀਆ, ਟਾਟਾ ਮੋਟਰਜ਼, ਓ.ਐੱਨ.ਜੀ.ਸੀ., ਹਿੰਡਾਲਕੋ, ਵੇਦਾਂਤਾ, ਟਾਟਾ ਸਟੀਲ

ਟਾਪ ਲੂਜ਼ਰਜ਼

ਇੰਫੋਸਿਸ,ਗੇਲ,ਟਾਈਟਨ,ਐੱਚ.ਸੀ.ਐੱਲ. ਟੇਕ, ਲੁਪਿਨ, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ


Related News