ਲਾਰਸਨ ਐਂਡ ਟੁਬਰੋ ਨੂੰ ਸਾਊਦੀ ਦੀ ਆਇਲਫੀਲਡ ਕੰਪਨੀ ਤੋਂ ਮਿਲਿਆ ਠੇਕਾ

04/22/2021 2:46:08 PM

ਨਵੀਂ ਦਿੱਲੀ- ਲਾਰਸਨ ਐਂਡ ਟੁਬਰੋ (ਐੱਲ. ਐਂਡ ਟੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਨਿਰਮਾਣ ਇਕਾਈ ਨੂੰ ਆਇਲਫੀਲਡ ਸਪਲਾਈ ਕੰਪਨੀ ਸਾਊਤਦੀ ਤੋਂ ਤੇਲ ਤੇ ਗੈਸ ਸਪਲਾਈ ਆਧਾਰ ਦਾ ਡਿਜ਼ਾਇਨ ਤੇ ਨਿਰਮਾਣ ਕਰਨ ਲਈ 2,500 ਕਰੋੜ ਰੁਪਏ ਤੱਕ ਦਾ ਸੌਦਾ ਮਿਲਿਆ ਹੈ। ਕੰਪਨੀ ਨੇ ਹਾਲਾਂਕਿ, ਠੇਕੇ ਦਾ ਠੀਕ-ਠਾਕ ਮੁੱਲ ਨਹੀਂ ਦੱਸਿਆ ਹੈ ਪਰ ਕਿਹਾ ਹੈ ਕਿ ਉਸ ਦਾ ਇਹ ਠੇਕਾ ਮਹੱਤਵਪੂਰਨ ਸੌਦਿਆਂ ਦੀ ਸ਼੍ਰੇਣੀ ਵਿਚ ਆਉਂਦਾ ਹੈ, ਜਿਸ ਦਾ ਮੁੱਲ 1000 ਕਰੋੜ ਰੁਪਏ ਤੋਂ ਲੈ ਕੇ 2,500 ਕਰੋੜ ਰੁਪਏ ਦੇ ਦਾਇਰੇ ਵਿਚ ਹੈ।

ਲਾਰਸਨ ਐਂਡ ਟੁਬਰੋ ਨੇ ਕਿਹਾ ਕਿ ਇਸ ਪ੍ਰਾਜੈਕਟ ਵਿਚ ਵੱਖ-ਵੱਖ ਤਰਾਂ ਦੀਆਂ ਉਦਯੋਗਿਕ ਸਹੂਲਤਾਂ ਦਾ ਨਿਰਮਾਣ ਸ਼ਾਮਲ ਹੈ। 

ਇਕ ਪ੍ਰਸ਼ਾਸਨਿਕ ਇਮਾਰਤ ਤੋਂ ਇਲਾਵਾ ਸਹਾਇਕ ਭਵਨ, ਉਸ ਦੇ ਨਾਲ ਦੀਆਂ ਢਾਂਚਾਗਤ ਸਹੂਲਤਾਂ, ਭੰਡਾਰਣ ਯਾਰਡ ਤੋਂ ਇਲਾਵਾ ਸਿਵਲ, ਢਾਂਚਾਗਤ ਤੇ ਹੋਰ ਕਾਰਜ ਸ਼ਾਮਲ ਹਨ। ਪ੍ਰਾਜੈਕਟ ਨੂੰ 30 ਮਹੀਨਿਆਂ ਵਿਚ ਪੂਰਾ ਕੀਤਾ ਜਾਣਾ ਹੈ। ਐੱਲ. ਐਂਡ ਟੀ. ਦੇ ਉੱਚ ਕਾਰਜਕਾਰੀ ਉਪ ਮੁਖੀ ਅਤੇ ਨਿਰਦੇਸ਼ਕ ਐੱਮ. ਵੀ. ਸ਼ਤੀਸ਼ ਨੇ ਕਿਹਾ ਕਿ ਇਸ ਪ੍ਰਾਜੈਕਟ ਤੋਂ ਸਾਊਦੀ ਅਰਬ ਕਿੰਗਡਮ ਵਿਚ ਤੇਲ ਤੇ ਗੈਸ ਉਦਯੋਗ ਦੇ ਪਾਲਣ-ਪੋਸ਼ਣ ਅਤੇ ਰੱਖ-ਰਖਾਅ ਕਾਰਜ ਵਿਚ ਸਹਿਯੋਗ ਮਿਲੇਗਾ। ਇਸ ਨਾਲ ਊਰਜਾ ਖੇਤਰ ਵਿਚ ਉਦਯੋਗਿਕ ਤੇਜ਼ੀ ਨੂੰ ਰਫ਼ਤਾਰ ਦੇਣ ਵਿਚ ਮਦਦ ਮਿਲੇਗੀ।


Sanjeev

Content Editor

Related News