ਸਸਤਾ ਹੋ ਸਕਦਾ ਹੈ ਦੁਬਈ ਦਾ ਸਫਰ, ਇੰਡੀਗੋ ਸ਼ੁਰੂ ਕਰਨ ਜਾ ਰਹੀ ਹੈ ਉਡਾਣਾਂ

07/16/2019 11:16:47 AM

ਨਵੀਂ ਦਿੱਲੀ— ਸਸਤੀ ਹਵਾਈ ਸਰਵਿਸ ਲਈ ਜਾਣੀ ਜਾਂਦੀ ਇੰਡੀਗੋ ਜਲਦ ਹੀ 6 ਹੋਰ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਨ੍ਹਾਂ ਉਡਾਣਾਂ ਦਾ ਸੰਚਾਲਨ ਦਿੱਲੀ, ਮੁੰਬਈ ਤੇ ਮਿਡਲ ਈਸਟ ਦੇਸ਼ਾਂ ਵਿਚਕਾਰ ਹੋਵੇਗਾ।
 

 


ਇੰਡੀਗੋ ਦੀਆਂ ਨਵੀਆਂ ਉਡਾਣਾਂ ਦਿੱਲੀ-ਜੇੱਦਾਹ, ਮੁੰਬਈ-ਕੁਵੈਤ ਤੇ ਮੁੰਬਈ-ਦੁਬਈ ਵਿਚਕਾਰ ਹੋਣਗੀਆਂ। 25 ਜੁਲਾਈ ਨੂੰ ਇੰਡੀਗੋ ਦਿੱਲੀ-ਜੇੱਦਾਹ ਲਈ ਰੋਜ਼ਾਨਾ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ। ਉੱਥੇ ਹੀ, 5 ਅਗਸਤ ਤੋਂ ਮੁੰਬਈ-ਕੁਵੈਤ ਲਈ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ। ਇੰਡੀਗੋ ਨੇ ਕਿਹਾ ਕਿ ਭਾਰੀ ਮੰਗ ਨੂੰ ਦੇਖਦੇ ਹੋਏ ਉਹ ਮੁੰਬਈ ਤੇ ਦੁਬਈ ਵਿਚਕਾਰ ਤੀਜੀ ਨਾਨ-ਸਟਾਪ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ।
ਲਗਭਗ 50 ਫੀਸਦੀ ਹਿੱਸੇਦਾਰੀ ਦੇ ਨਾਲ ਇੰਡੀਗੋ ਘਰੇਲੂ ਹਵਾਈ ਯਾਤਰੀ ਬਾਜ਼ਾਰ ਦੀ ਪ੍ਰਮੁੱਖ ਏਅਰਲਾਈਨ ਹੈ। ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਦਾ ਕੰਮਕਾਜ ਠੱਪ ਹੋਣ ਕਾਰਨ ਕੌਮਾਂਤਰੀ ਮਾਰਗਾਂ 'ਤੇ ਹਵਾਈ ਕਿਰਾਏ ਕਾਫੀ ਮਹਿੰਗੇ ਹੋ ਗਏ ਸਨ। ਹੁਣ ਹੋਰ ਫਲਾਈਟਸ ਸ਼ੁਰੂ ਹੋਣ ਨਾਲ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋ ਸਕਦੀ ਹੈ। ਓਧਰ ਪਾਕਿ ਨੇ ਫਰਵਰੀ 'ਚ ਬਾਲਾਕੋਟ ਸਟ੍ਰਾਈਕ ਮਗਰੋਂ ਹੁਣ ਜਾ ਕੇ ਸੋਮਵਾਰ ਦੇਰ ਰਾਤ ਤੋਂ ਆਪਣਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਹੁਣ ਭਾਰਤੀ ਜਹਾਜ਼ ਜਲਦ ਹੀ ਪਾਕਿਸਤਾਨੀ ਹਵਾਈ ਖੇਤਰ 'ਚੋਂ ਲੰਘਦੇ ਹੋਏ ਉਡਾਣ ਭਰ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਈਂਧਣ ਖਰਚ 'ਤੇ ਬਚਤ ਹੋਵੇਗੀ। ਇਸ ਦਾ ਫਾਇਦਾ ਹਵਾਈ ਮੁਸਾਫਰਾਂ ਨੂੰ ਕਿਰਾਏ 'ਚ ਕਮੀ ਕਰਕੇ ਦਿੱਤਾ ਜਾ ਸਕਦਾ ਹੈ।


Related News