ਕੋਵਿਡ-19 ਸੰਕਟ : ਸੈਰ-ਸਪਾਟਾ, ਯਾਤਰਾ ਖੇਤਰ ਨੂੰ 5 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ

09/10/2020 3:07:25 PM

ਨਵੀਂ ਦਿੱਲੀ – ਕੋਰੋਨਾ ਵਾਇਰਸ ਮਹਾਮਾਰੀ ਨੇ ਘਰੇਲੂ ਸੈਰ-ਸਪਾਟਾ ਅਤੇ ਯਾਤਰਾ ਖੇਤਰ ਦੀ ਪੂਰੀ ਸਪਲਾਈ ਚੇਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਭਾਰਤੀ ਉਦਯੋਗ ਸੰਘ ਅਤੇ ਪ੍ਰਾਹੁਣਚਾਰੀ ਸਲਾਹ-ਮਸ਼ਵਰਾ ਕੰਪਨੀ ਹੋਟੇਲਿਵਾਟੇ ਦੀ ਇਕ ਰਿਪੋਰਟ ਮੁਤਾਬਕ ਇਸ ਸੰਕਟ ਨਾਲ ਖੇਤਰ ਨੂੰ 5 ਲੱਖ ਕਰੋੜ ਰੁਪਏ ਯਾਨੀ 65.57 ਅਰਬ ਡਾਲਰ ਦੇ ਨੁਕਸਾਨ ਦਾ ਅਨੁਮਾਨ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਰਫ ਸੰਗਠਿਤ ਸੈਰ-ਸਪਾਟਾ ਖੇਤਰ ਨੂੰ ਹੀ ਇਸ ਨਾਲ 25 ਅਰਬ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹ ਅੰਕੜੇ ਚਿਤਾਵਨੀ ਦੇਣ ਵਾਲੇ ਹਨ ਅਤੇ ਉਦਯੋਗ ਨੂੰ ਆਪਣੀ ਹੋਂਦ ਬਚਾਉਣ ਲਈ ਤੁਰੰਤ ਰਾਹਤ ਦੀ ਲੋੜ ਹੈ। ਰਿਪੋਰਟ ਮੁਤਾਬਕ ਭਾਰਤੀ ਸੈਰ-ਸਪਾਟਾ ਖੇਤਰ ਦੇ ਸਾਹਮਣੇ ਇਹ ਸਭ ਤੋਂ ਵੱਡੇ ਸੰਕਟਾਂ ’ਚੋਂ ਇਕ ਹੈ। ਇਸ ਨੇ ਵੀ ਸਾਰੀਆਂ ਸ਼੍ਰੇਣੀਆਂ ਘਰੇਲੂ, ਕੌਮੀ ਅਤੇ ਕੌਮਾਂਤਰੀ ਸੈਰ-ਸਪਾਟਾ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਲਗਜ਼ਰੀ, ਸਾਹਸਿਕ, ਵਿਰਾਸਤ, ਕਰੂਜ਼, ਕਾਰਪੋਰੇਟ ਆਦਿ ਸਾਰੇ ਤਰ੍ਹਾਂ ਦੇ ਸੈਰ-ਸਪਾਟੇ ’ਤੇ ਅਸਰ ਪਿਆ ਹੈ।

ਇਹ ਵੀ ਦੇਖੋ: ਜੇ ਆਨਲਾਈਨ ਕੰਪਨੀਆਂ ਆਪਣੇ ਖ਼ਰਾਬ ਸਮਾਨ ਨੂੰ ਲੈ ਕੇ ਨਹੀਂ ਮੰਨਦੀਆਂ ਤਾਂ ਇੱਥੇ ਕਰੋ ਸ਼ਿਕਾਇਤ ਕਰੋ

ਹੋਟਲਾਂ ਦੀ ਆਮਦਨ ’ਚ ਆਵੇਗੀ 80 ਤੋਂ 85 ਫੀਸਦੀ ਤੱਕ ਕਮੀ

ਪਹਿਲਾਂ ਅਕਤੂਬਰ ਤੱਕ ਹੀ ਲਾਕਡਾਊਨ ਅਤੇ ਉਸ ਨਾਲ ਬਾਜ਼ਾਰ ’ਚ ਆਈ ਨਰਮੀ ਦੇ ਅਸਰ ਰਹਿਣ ਦਾ ਅਨੁਮਾਨ ਸੀ ਪਰ ਹੁਣ ਅੰਕੜੇ ਕੁਝ ਹੋਰ ਦਰਸਾਉਂਦੇ ਹਨ। ਮੌਜੂਦਾ ਰੁਖ ਦੇ ਹਿਸਾਬ ਨਾਲ ਅਗਲੇ ਸਾਲ ਦੀ ਸ਼ੁਰੂਆਤ ਤੱਕ ਹੋਟਲਾਂ ’ਚ ਲਗਭਗ 30 ਫੀਸਦੀ ਹੀ ਕਮਰੇ ਭਰਨੇ ਸ਼ੁਰੂ ਹੋਣਗੇ। ਇਸ ਨਾਲ ਹੋਟਲਾਂ ਦੀ ਆਮਦਨ ’ਚ 80 ਤੋਂ 85 ਫੀਸਦੀ ਤੱਕ ਕਮੀ ਆਵੇਗੀ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਨੇ ਭਾਰਤੀ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ਦਾ ਲੱਕ ਤੋੜ ਦਿੱਤਾ ਹੈ। ਇਸ ਦਾ ਅਸਰ ਪੂਰੀ ਸਪਲਾਈ ਚੇਨ ’ਤੇ ਪਿਆ ਹੈ।

ਇਹ ਵੀ ਦੇਖੋ: ਹੁਣ ਟ੍ਰੇਨ 'ਚ ਭੀਖ ਮੰਗਣ ਅਤੇ ਸਿਗਰਟ ਪੀਣ 'ਤੇ ਨਹੀਂ ਹੋਵੇਗੀ ਜੇਲ੍ਹ!, ਰੇਲਵੇ ਨੇ ਭੇਜਿਆ ਪ੍ਰਸਤਾਵ


Harinder Kaur

Content Editor

Related News