ਚੀਨ ਨੂੰ ਝਟਕਾ, ''ਬਾਈਕਾਟ ਚੀਨੀ'' ਮੁਹਿੰਮ ਦੇ ਸਮਰਥਨ ''ਚ ਵਪਾਰੀ

08/29/2020 3:48:30 PM

ਨਵੀਂ ਦਿੱਲੀ— ਇਸ ਸਾਲ ਦੀਵਾਲੀ 'ਤੇ ਵਪਾਰੀਆਂ ਨੇ ਸਿਰਫ ਦੇਸੀ ਸਮਾਨ ਵੇਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਕਾਰਨ ਚੀਨੀ ਮਾਲ ਦੀ ਪਹਿਲਾਂ ਹੀ ਦਰਾਮਦ ਨਹੀਂ ਹੋ ਰਹੀ ਸੀ, ਜਦੋਂ ਕਿ ਹੁਣ ਬਾਈਕਾਟ ਚੀਨੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਵਪਾਰੀਆਂ ਨੇ ਹਿੰਦੁਸਤਾਨੀ ਦੀਵਾਲੀ ਮਨਾਉਣ ਲਈ ਕਮਰ ਕੱਸ ਲਈ ਹੈ।

ਹੁਣ ਤੱਕ ਦੀਵਾਲੀ ਦੇ ਮੌਕੇ 'ਤੇ ਰੰਗੀਨ ਲਾਈਟਾਂ, ਲੈਂਪਾਂ, ਖੂਬਸੂਰਤ ਝਾਲਰ ਅਤੇ ਗਣੇਸ਼-ਲਕਸ਼ਮੀ ਦੀਆਂ ਮੂਰਤੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵੱਡੀ ਗਿਣਤੀ 'ਚ ਚੀਨ ਤੋਂ ਦਰਾਮਦ ਹੁੰਦੀ ਰਹੀ ਹੈ।

ਪਿਛਲੇ ਲਗਭਗ 20 ਸਾਲਾਂ ਤੋਂ ਦੀਵਾਲੀ ਤੋਂ ਕਈ ਮਹੀਨੇ ਪਹਿਲਾਂ ਹੀ ਬਾਜ਼ਾਰ ਚੀਨੀ ਸਾਮਾਨਾਂ ਨਾਲ ਭਰਨਾ ਸ਼ੁਰੂ ਹੋ ਜਾਂਦੇ ਸਨ ਪਰ ਇਸ ਵਾਰ ਘਰ ਤੇ ਬਾਜ਼ਾਰ ਸਿਰਫ ਦੇਸੀ ਸਾਮਾਨ ਨਾਲ ਰੌਸ਼ਨ ਹੋਣਗੇ। ਦਰਅਸਲ, ਇਸ ਦੀਵਾਲੀ ਦੇ ਮੌਕੇ ਕਾਰੋਬਾਰੀਆਂ ਨੇ ਸਿਰਫ 'ਮੇਡ ਇਨ ਇੰਡੀਆ' ਸਾਮਾਨ ਵੇਚਣ ਅਤੇ ਖਰੀਦਣ ਦਾ ਫ਼ੈਸਲਾ ਕੀਤਾ ਹੈ। ਇਕ ਅਨੁਮਾਨ ਮੁਤਾਬਕ, ਹਰ ਦੀਵਾਲੀ ਚੀਨ ਤੋਂ ਤਕਰੀਬਨ 40 ਹਜ਼ਾਰ ਕਰੋੜ ਰੁਪਏ ਦਾ ਸਾਮਾਨ ਦਰਾਮਦ ਕੀਤਾ ਜਾਂਦਾ ਰਿਹਾ ਹੈ। ਹਾਲਾਂਕਿ, ਇਸ ਵਾਰ ਕੋਰੋਨਾ ਤੇ ਗਲਵਾਨ ਘਾਟੀ 'ਚ ਚੀਨੀ ਗਤੀਵਧੀਆਂ ਤੋਂ ਬਾਅਦ ਵਪਾਰੀਆਂ ਨੇ ਆਰਥਿਕ ਤੌਰ 'ਤੇ ਇਸ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ ਹੈ। ਵਪਾਰੀਆਂ ਦੀ ਸੰਸਥਾ ਕੈਟ ਨੇ ਦੇਸ਼ ਭਰ 'ਚ 300 ਜਗ੍ਹਾ ਆਨਲਾਈਨ ਪ੍ਰਦਰਸ਼ਨੀ ਲਾਉਣ ਦਾ ਵੀ ਫ਼ੈਸਲਾ ਕੀਤਾ ਹੈ, ਜਿਸ ਦੀ ਸ਼ੁਰੂਆਤ ਰਾਜਧਾਨੀ ਦਿੱਲੀ ਤੋਂ ਕੀਤੀ ਜਾ ਚੁੱਕੀ ਹੈ।


Sanjeev

Content Editor

Related News