ਜਲੰਧਰ ਵਿਖੇ ਧਾਰਮਿਕ ਪ੍ਰੋਗਰਾਮ ਦੇ ਨਾਂ ''ਤੇ ਚੰਦਾ ਮੰਗਣ ਆਏ ਨੌਜਵਾਨ ਕਰ ਗਏ ਵੱਡਾ ਕਾਂਡ

Monday, Sep 18, 2023 - 02:01 PM (IST)

ਜਲੰਧਰ (ਸੁਨੀਲ)- ਥਾਣਾ ਨੰ. 8 ਅਧੀਨ ਪੈਂਦੇ ਸੋਢਲ ਚੌਂਕ ਵਿਚ ਸਥਿਤ ਇਕ ਫੈਕਟਰੀ ਵਿਚੋਂ ਧਾਰਮਿਕ ਪ੍ਰੋਗਰਾਮ ਦੇ ਨਾਂ ’ਤੇ ਚੰਦਾ ਇਕੱਠਾ ਕਰਨ ਲਈ ਕੁਝ ਨੌਜਵਾਨ ਪੁੱਜੇ ਅਤੇ ਫੈਕਟਰੀ ਦੇ ਮਾਲਕ ਤੋਂ ਚੰਦਾ ਮੰਗਿਆ। ਜਦੋਂ ਫੈਕਟਰੀ ਦੇ ਮਾਲਕ ਨੇ ਚੰਦਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਉਕਤ ਨੌਜਵਾਨਾਂ ਨੇ ਫੈਕਟਰੀ ਦਫ਼ਤਰ ਅੰਦਰ ਪਏ ਲੱਕੜੀ ਦੇ ਦਰਾਜ ਵਿਚੋਂ ਪਏ ਲੱਖਾਂ ਰੁਪਏ ਚੋਰੀ ਕਰ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਪੀੜਤ ਫੈਕਟਰੀ ਮਾਲਕ ਅਰਵਿੰਦ ਗੁਪਤਾ ਪੁੱਤਰ ਨੰਦ ਲਾਲ ਗੁਪਤਾ ਵਾਸੀ ਆਦਰਸ਼ ਨਗਰ ਨੇ ਦੱਸਿਆ ਕਿ ਉਹ ਦੁਪਹਿਰ ਸਮੇਂ ਆਪਣੀ ਫੈਕਟਰੀ ਦੇ ਦਫ਼ਤਰ ਵਿਚ ਬੈਠੇ ਸਨ ਅਤੇ ਕਿਸੇ ਕੰਮ ਲਈ ਵਰਕਸ਼ਾਪ ਚਲੇ ਗਏ। ਜਦੋਂ ਉਹ ਕੁਝ ਸਮੇਂ ਬਾਅਦ ਦਫ਼ਤਰ ਆਏ ਤਾਂ ਦਫ਼ਤਰ ਦੇ ਬਾਹਰ ਦੋ ਨੌਜਵਾਨ ਬੈਠੇ ਸਨ। ਜਦੋਂ ਉਨ੍ਹਾਂ ਨੂੰ ਫੈਕਟਰੀ ਅੰਦਰ ਦਾਖ਼ਲ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਧਾਰਮਿਕ ਪ੍ਰੋਗਰਾਮ ਲਈ ਚੰਦਾ ਇਕੱਠਾ ਕਰਨ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਚੰਦਾ ਦੇਣ ਤੋਂ ਨਾਂਹ ਕਰ ਦਿੱਤੀ। ਚੰਦਾ ਦੇਣ ਤੋਂ ਨਾਂਹ ਕਰਨ ’ਤੇ ਉਕਤ ਦੋਵਾਂ ਨੌਜਵਾਨਾਂ ਨੇ ਦਫ਼ਤਰ ਦੇ ਬਾਹਰ ਦੋ ਨੌਜਵਾਨਾਂ ਬੁਲਾ ਲਿਆ। ਅਰਵਿੰਦ ਨੇ ਕਿਹਾ ਕਿ ਉਨ੍ਹਾਂ ਸੋਚਿਆ ਕਿ ਚੰਦਾ ਮੰਗਣ ਵਾਲੇ ਨੌਜਵਾਨ ਆਪਣੇ-ਆਪ ਹੀ ਫੈਕਟਰੀ ਵਿਚੋਂ ਬਾਹਰ ਚਲੇ ਜਾਣਗੇ ਅਤੇ ਉਹ ਦੂਜੇ ਦਫਤਰ ਵਿਚ ਕੰਮ ਕਰਨ ਲਈ ਚਲੇ ਗਏ। ਜਦੋਂ ਉਹ ਕੁਝ ਸਮੇਂ ਬਾਅਦ ਪਹਿਲੇ ਦਫ਼ਤਰ ਪੁੱਜੇ ਤਾਂ ਉਥੇ ਦਰਾਜ ਵਿਚ ਪਏ 2.80 ਲੱਖ ਰੁਪਏ ਚੋਰੀ ਹੋ ਚੁੱਕੇ ਸਨ। ਉਨ੍ਹਾਂ ਤੁਰੰਤ ਥਾਣਾ ਨੰ. 8 ਦੀ ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਸਪਾ ਸੈਂਟਰ 'ਚ ਹੋਈ ਰੇਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸ਼ਿਵ ਸੈਨਾ ਦਾ ਆਗੂ ਇੰਝ ਕਰਵਾਉਂਦਾ ਰਿਹਾ ਗੰਦਾ ਧੰਦਾ

ਚਾਰਾਂ ਨੌਜਵਾਨਾਂ ਦੀ ਪਛਾਣ ਹੋਈ, ਜਲਦ ਕਾਬੂ ਕਰ ਲਏ ਜਾਣਗੇ: ਐੱਸ. ਐੱਚ. ਓ.
ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰ. 8 ਦੇ ਐੱਸ. ਐੱਚ. ਓ ਪ੍ਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਐੱਸ. ਐੱਚ. ਓ. ਪ੍ਰਦੀਪ ਸਿੰਘ ਨੇ ਫੈਕਟਰੀ ਮਾਲਕ ਤੋਂ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਬਿਆਨ ਲੈ ਕੇ ਚੰਦਾ ਇਕੱਠਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰ ਚੁੱਕੇ ਹਨ ਅਤੇ ਚਾਰਾਂ ਨੌਜਵਾਨਾਂ ਦੀ ਸ਼ਨਾਖਤ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦ ਕਾਬੂ ਕਰ ਕੇ ਪੂਰੇ ਮਾਮਲੇ ਤੋਂ ਪਰਦਾ ਹਟਾਇਆ ਜਾਵੇਗਾ।

ਇਹ ਵੀ ਪੜ੍ਹੋ- ਮਹਿੰਗੇ ਇਲਾਜ ਤੋਂ ਵਾਂਝੇ ਰਹਿਣ ਵਾਲੇ ਲੋਕਾਂ ਲਈ ਵੱਡੀ ਰਾਹਤ, ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਇਹ ਖ਼ਾਸ ਸਕੀਮ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News