ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵਧੀ ਗਰਭਵਤੀ ਔਰਤਾਂ ਦੀ ਚਿੰਤਾ, ਸਿਹਤ ਵਿਭਾਗ ਚੌਕਸ

07/24/2023 2:34:50 PM

ਜਲੰਧਰ- ਜਲੰਧਰ ਜ਼ਿਲ੍ਹੇ ਦੇ 4 ਬਲਾਕ ਦੇ 100 ਤੋਂ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਸ਼ਿਫਟ ਹੋਏ ਹਨ। ਮੌਜੂਦਾ ਲੋਕਾਂ ਨੂੰ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਡੋਰ-ਟੂ-ਡੋਰ ਜਾ ਕੇ ਜ਼ਰੂਰੀ ਸੇਵਾਵਾਂ ਦੇ ਰਹੀਆਂ ਹੈ। ਅਜਿਹੇ ਵਿਚ ਸਭ ਤੋਂ ਵੱਧ ਵੱਡੀ ਚਿੰਤਾ ਉਨ੍ਹਾਂ ਔਰਤਾਂ ਦੀ ਹੈ, ਜੋ ਗਰਭਵਤੀ ਹਨ। ਇਨ੍ਹਾਂ ਦਾ ਧਿਆਨ ਰੱਖਣ ਲਈ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਜੋ ਨਾ ਸਿਰਫ਼ ਸਰਵੇ ਕਰ ਰਹੀ ਹੈ ਸਗੋਂ ਡਿਲਿਵਰੀ ਦੀ ਸੰਭਾਵਿਤ ਤਾਰੀਖ਼ ਵੀ ਅਪਡੇਟ ਕਰ ਰਹੀ ਹੈ। ਇੰਨਾ ਹੀ ਨਹੀਂ ਅਜਿਹੀਆਂ ਔਰਤਾਂ ਨੂੰ ਫੋਨ ਕਰਕੇ ਵਿਭਾਗ ਜਾਣਕਾਰੀ ਲੈ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਹੈ। ਡਿਲਿਵਰੀ ਜਲਦੀ ਕਰਵਾਉਣ ਦੀ ਲੋੜ ਤਾਂ ਨਹੀਂ ਹੈ। ਇਸ ਦੇ ਨਾਲ ਹੀ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਦਿੱਕਤ ਆਉਣ 'ਤੇ ਉਹ ਕਿਹੜੇ ਹਸਪਤਾਲ ਜਾਣਾ ਚਾਹੁੰਦੇ ਹਨ। ਆਸ਼ਾ ਵਰਕਰ ਆ ਰਹੀ ਹੈ ਜਾਂ ਨਹੀਂ। ਸਿਹਤ ਮਹਿਕਮਾ ਇਸ ਤਰ੍ਹਾਂ ਦੀ ਜਾਣਕਾਰੀ ਲੈ ਰਿਹਾ ਹੈ। 

ਇਹ ਵੀ ਪੜ੍ਹੋ- ਫਿਲੌਰ 'ਚ ਵੱਡੀ ਵਾਰਦਾਤ, ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਤੋਂ ਲੁੱਟੀ 23 ਲੱਖ ਦੀ ਨਕਦੀ

ਇਥੇ ਦੱਸਣਯੋਗ ਹੈ ਕਿ ਦੋ ਮਹੀਨਿਆਂ ਵਿਚ 44 ਔਰਤਾਂ ਦੀ ਡਿਲਿਵਰੀ ਹੋਣੀ ਹੈ, ਜੋ ਇਸ ਸਮੇਂ ਆਪਣੇ ਘਰਾਂ ਵਿਚ ਹਨ। ਇਨ੍ਹਾਂ 44 ਔਰਤਾਂ ਵਿਚੋਂ ਜੁਲਾਈ ਦੇ ਮਹੀਨੇ 15 ਦੀ ਡਿਲਿਵਰੀ ਹੋਣੀ ਹੈ, ਜਿਨ੍ਹਾਂ ਵਿਚੋਂ 5 ਦੀ ਹੋ ਵੀ ਚੁੱਕੀ ਹੈ। ਉਥੇ ਹੀ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕੁਝ ਗਰਭਵਤੀ ਔਰਤਾਂ ਪਹਿਲਾਂ ਹੀ ਦੂਜੀ ਜਗ੍ਹਾ 'ਤੇ ਸ਼ਿਫਟ ਹੋ ਗਈਆਂ ਹਨ। 

ਉਥੇ ਹੀ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਗਰਭਵਤੀ ਔਰਤਾਂ ਨਾਲ ਗੱਲ ਕਰ ਰਹੇ ਹਨ, ਜਿਨ੍ਹਾਂ ਦੀ ਡਿਲਿਵਰੀ ਦੋ ਮਹੀਨਿਆਂ ਵਿਚ ਹੋਣੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਇਨ੍ਹਾਂ ਇਲਾਕਿਆਂ ਵਿਚ ਏ. ਐੱਨ. ਐੱਮ. ਅਤੇ ਆਸ਼ਾ ਵਰਕਰਾਂ ਦੀ ਟੀਮ ਭੇਜੀ ਹੈ। ਗਰਭਵਤੀ ਔਰਤਾਂ ਨੂੰ ਟਰੇਸ ਕਰ ਰਹੇ ਹਨ। ਇਸ ਦੇ ਇਲਾਵਾ 6 ਟੀ. ਵੀ. ਮਰੀਜ਼ਾਂ ਨੂੰ ਵੀ ਟ੍ਰੇਸ ਕੀਤਾ ਕਿ ਉਨ੍ਹਾਂ ਦੀ ਦਵਾਈ ਚਲਦੀ ਰਹੀ। ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬੀਮਾਰੀ ਦੇ ਹਿਸਾਬ ਨਾਲ ਸਪੈਸ਼ਲਿਸਟ ਡਾਕਟਰ ਵੀ ਭੇਜ ਰਹੇ ਹਨ, ਜੋ ਲਗਾਤਾਰ ਲੋਕਾਂ ਨੂੰ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ।  

ਇਹ ਵੀ ਪੜ੍ਹੋ-  ਨਿਹੰਗਾਂ ਵੱਲੋਂ ਅਗਵਾ ਕੀਤੇ ਸੋਨੂੰ-ਜੋਤੀ ਦੇ ਮਾਮਲੇ 'ਚ ਨਵਾਂ ਮੋੜ, ਲਿਵ-ਇਨ-ਰਿਲੇਸ਼ਨਸ਼ਿਪ ਸਣੇ ਹੋਏ ਕਈ ਵੱਡੇ ਖ਼ੁਲਾਸੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News