ਸਕੂਲ ਫੀਸਾਂ ਅਤੇ ਬਿਜਲੀ ਬਿੱਲ ਮੁਆਫ ਕਰਾਉਣ ਨੂੰ ਲੈ ਕੇ ਆਪ ਵਰਕਰ ਉੱਤਰੇ ਸੜਕਾਂ ''ਤੇ

Friday, May 29, 2020 - 03:59 PM (IST)

ਸਕੂਲ ਫੀਸਾਂ ਅਤੇ ਬਿਜਲੀ ਬਿੱਲ ਮੁਆਫ ਕਰਾਉਣ ਨੂੰ ਲੈ ਕੇ ਆਪ ਵਰਕਰ ਉੱਤਰੇ ਸੜਕਾਂ ''ਤੇ

ਰੂਪਨਗਰ - ਆਮ ਆਦਮੀ ਪਾਰਟੀ ਜ਼ਿਲ੍ਹਾ ਰੂਪਨਗਰ ਵੱਲੋਂ ਲੋਕਾਂ ਦੇ ਤਿੰਨ ਮਹੀਨੇ ਦੇ ਬਿਜਲੀ ਬਿੱਲ, ਸਕੂਲਾਂ ਦੀਆਂ ਫੀਸਾਂ ਮੁਆਫ਼ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਦਿੱਤਾ ਮੰਗ ਪੱਤਰ ਦਿੱਤਾ ਗਿਆ ਹੈ। ਰੂਪਨਗਰ ਵਿਚ ਆਮ ਆਦਮੀ ਪਾਰਟੀ ਵੱਲੋਂ ਬਿਜਲੀ ਦੇ ਬਿੱਲਾਂ  ਸਕੂਲਾਂ ਦੀਆਂ ਫੀਸਾਂ ਅਤੇ ਦੁਕਾਨਦਾਰਾਂ ਤੇ ਹੋਰ ਕਾਰੋਬਾਰੀਆਂ ਤੇ ਲਗਾਏ ਜਾ ਰਹੇ ਵਾਧੂ ਦੇ ਟੈਕਸਾਂ ਨੂੰ ਲੈ ਕੇ ਰੂਪਨਗਰ ਦੇ ਰਣਜੀਤ ਸਿੰਘ ਬਾਗ ਵਿਚ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।

ਕਾਂਗਰਸ ਸਰਕਾਰ ਖਿਲਾਫ ਇਹ ਰੋਸ ਪ੍ਰਦਰਸ਼ਨ ਰੂਪਨਗਰ ਬਿਜਲੀ ਅੰਦੋਲਨ  ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕਾਹਲੋਂ ਅਤੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਸਰਬਜੀਤ ਸਿੰਘ ਹੁੰਦਲ ਦੀ ਅਗਵਾਈ ਵਿਚ ਕੀਤਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਇਸ ਰੋਸ ਪ੍ਰਦਰਸ਼ਨ ਤੇ ਧਰਨੇ ਵਿਚ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ ।

ਇਸ ਮੌਕੇ ਬਿਜਲੀ ਅੰਦੋਲਨ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕਾਹਲੋਂ ਨੇ ਬੋਲਦਿਆਂ ਕਿਹਾ ਕੀ ਅੱਜ ਦਾ ਇਹ ਰੋਸ ਪ੍ਰਦਰਸ਼ਨ  ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਹੁਣ ਤੱਕ ਦੀ ਕਾਰਗੁਜ਼ਾਰੀ ਖਿਲਾਫ ਕੀਤਾ ਗਿਆ ਹੈ ।ਇਸ ਮੌਕੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਸ਼ਹਿਰੀ ਸਰਬਜੀਤ ਸਿੰਘ ਹੁੰਦਲ  ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਵੱਲ ਧਿਆਨ ਨਹੀਂ ਦੇ ਰਹੇ ਅਤੇ ਉਹ ਸਰਕਾਰ ਦੀ ਅਗਵਾਈ ਕਰਨ ਵਿਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ । 


 


author

Harinder Kaur

Content Editor

Related News