ਗੁਰਾਇਆ ਅਧੀਨ ਆਉਂਦੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਹੋ ਰਿਹੈ ਪੂਰਾ

05/27/2020 4:12:14 PM

ਗੁਰਾਇਆ (ਮੁਨੀਸ਼) - ਵਿਧਾਨ ਸਭਾ ਹਲਕਾ ਫਿਲੌਰ ਦੀ ਮਾਰਕੀਟ ਕਮੇਟੀ ਗੁਰਾਇਆ ਅਧੀਨ ਆਉਂਦੀਆਂ ਸੜਕਾਂ ਦਾ ਕੰਮ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਚੇਅਰਮੈਨ ਦਾਰਾ ਸਿੰਘ ਰਾਏ ਨੇ ਦੱਸਿਆ ਕਿ ਦੋ ਫੇਜ਼ 'ਚ ਸੜਕਾਂ ਦਾ ਕੰਮ ਕੀਤਾ ਹੈ ਰਿਹਾ ਹੈ। ਇਸ 'ਚ ਇਨ੍ਹਾਂ ਦੀ ਲੰਬਾਈ 310 ਕਿਲੋਮੀਟਰ 2018-19 ਦੌਰਾਨ ਫੇਜ-1 ਅਧੀਨ ਆਉਦੀਆਂ 97.50 ਕਿਲੋਮੀਟਰ ਸੜਕਾਂ 825 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤੀਆ ਜਾ ਚੁਕੀਆਂ ਹਨ। ਹੁਣ ਫੇਸ 2 ਅਧੀਨ ਆਉਦੀਆਂ 65 ਕਿਲੋਮੀਟਰ ਸੜਕਾਂ ਜਿੰਨਾ ਉਪਰ 5 ਕਰੋੜ 10 ਲੱਖ ਰੁਪਏ ਦੀ ਲਾਗਤ ਆਉਣੀ ਹੈ, ਇਨ੍ਹਾਂ ਵਿਚੋਂ 27 ਕਿਲੋਮੀਟਰ ਸੜਕਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਬਾਕੀ ਕੰਮ ਜਾਰੀ ਹੈ ਅਤੇ 30 ਜੂਨ ਤੱਕ ਬਾਕੀ ਦੀਆਂ ਸੜਕਾਂ ਵੀ ਬਣਾ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਵਲੋਂ ਗੁਰਾਇਆ ਤੋਂ ਚੱਕ ਧੋਥੜਾ ਦੀ 1.80 ਕਿਲੋਮੀਟਰ ਦੀ ਸੜਕ ਜੋ ਕਿ 17 ਲੱਖ ਦੀ ਲਾਗਤ ਨਾਲ ਬਣੀ ਹੈ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ। ਇਸ ਮੌਕੇ ਰਾਕੇਸ਼ ਦੁੱਗਲ ਬਲਾਕ ਪ੍ਰਧਾਨ,ਬਲਜਿੰਦਰ ਕਾਲਾ, ਸੁਖਰਾਜ ਕੌਰ,ਸੰਜੇ ਅਟਵਾਲ,ਟੋਨੀ ਢਿੱਲੌਂ, ਰਾਮ ਲੁਭਾਇਆ ਪੁੰਜ, ਜੀਵਨ ਦਾਸ,ਜਸਪ੍ਰੀਤ ਮਾਣਕੁ,ਰੋਸ਼ਨ ਲਾਲ ਬਿੱਟੂ,ਹਰਜੀਵਨ  ਜੈਨ,ਹਰਬੰਸ ਮਹਿਮੀ,ਰਾਜੀਵ ਪੁੰਜ ਬਿੱਟੂ,ਬਲਦੇਵ ਰਾਜ ਐਸ ਡੀ ਓ ,ਗੁਰਮੇਲ ਸਿੰਘ ਸੈਨੀ, ਪਵਨ ਕੁਮਾਰ ਠੇਕੇਦਾਰ ਹਾਜ਼ਰ ਸਨ।


Harinder Kaur

Content Editor

Related News