ਗਰਭਵਤੀ ਹਾਲਤ ’ਚ ਨਾਂਹ-ਪੱਖੀ ਸੋਚ ਕਾਰਨ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੀਆਂ ਹਨ ਔਰਤਾਂ
Wednesday, Sep 25, 2024 - 02:02 PM (IST)

ਜਲੰਧਰ : ਇਕ ਨਵੇਂ ਅਧਿਐਨ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਗਰਭਵਤੀ ਹਾਲਤ ਦੌਰਾਨ ਨਾਂਹ-ਪੱਖੀ ਸੋਚ ਔਰਤਾਂ ਵਿਚ ਡਿਪਰੈਸ਼ਨ ਦਾ ਖ਼ਤਰਾ ਵਧਾਉਂਦੀ ਹੈ। ਇਸ ਕਾਰਨ ਮਾਂ ਦਾ ਬੱਚੇ ਨਾਲ ਰਿਸ਼ਤੇ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਜਰਮਨੀ ਦੀ ਟਿਊਬਿੰਗਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ।
ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਦੱਸਿਆ ਕਿ ਡਲਿਵਰੀ ਤੋਂ ਬਾਅਦ ਸੱਤ ਵਿਚੋਂ ਇਕ ਔਰਤ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਹੈ। ਗਰਭਵਤੀ ਹਾਲਤ ਦੌਰਾਨ ਸਰੀਰ ਵਿਚ ਹੋਣ ਵਾਲੀਆਂ ਤਬਦੀਲੀਆਂ ਕਾਰਨ ਨਾਂਹ-ਪੱਖੀ ਭਾਵਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ। ਇਸ ਵੱਲ ਧਿਆਨ ਨਾ ਦੇਣ ਨਾਲ ਇਹ ਡਿਪਰੈਸ਼ਨ ਵਿਚ ਤਬਦੀਲ ਹੋਣ ਦਾ ਖ਼ਤਰਾ ਹੈ। ਖੋਜਕਰਤਾ ਨੇ ਦੱਸਿਆ ਕਿ ਗਰਭਵਤੀ ਹਾਲਤ ਵਿਚ ਦਿਮਾਗ ਵਿਚ ਇਕ ਖਾਸ ਖੇਤਰ ਐਮੀਗਡਾਲਾ ਵਿਚ ਨਾਂਹ-ਪੱਖੀ ਭਾਵਨਾਵਾਂ ਅਤੇ ਡਿਪਰੈਸ਼ਨ ਦੇ ਲੱਛਣ ਨਾਲ-ਨਾਲ ਸਰਗਰਮ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ
ਇੰਝ ਮਿਲੇ ਡਿਪਰੈਸ਼ਨ ਦੇ ਸੰਕੇਤ
ਐੱਮ. ਆਰ. ਆਈ. ਸਕੈਨ ਵਿਚ ਜਿਹੜੀਆਂ ਔਰਤਾਂ ਨੇ ਭਾਵਨਾਵਾਂ ਨੂੰ ਕੰਟਰੋਲ ਕਰਦੇ ਸਮੇਂ ਐਮੀਗਡਾਲਾ (ਦਿਮਾਗ ਵਿਚ ਮੌਜੂਦ ਢਾਂਚਾ) ਵਿਚ ਘੱਟ ਗਤੀਵਿਧੀ ਦਿਖਾਈ, ਉਹ ਭਾਵਨਾਵਾਂ ਨੂੰ ਕੰਟਰੋਲ ਕਰਨ ਵਿਚ ਘੱਟ ਸਫਲ ਰਹੀਆਂ। ਉਥੇ ਹੀ ਜਿਨ੍ਹਾਂ ਦੀ ਐਮੀਗਡਾਲਾ ਵਿਚ ਵੱਧ ਗਤੀਵਿਧੀ ਕੀਤੀ ਸੀ, ਉਨ੍ਹਾਂ ਵਿਚ ਡਿਪਰੈਸ਼ਨ ਦੇ ਵੱਧ ਲੱਛਣ ਦੱਸੇ ਗਏ। ਐਮੀਗਡਾਲਾ ਦਿਮਾਗ ਵਿਚ ਭਾਵਨਾਵਾਂ ਨਾਲ ਜੁੜਿਆ ਨੈੱਟਵਰਕ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ 'ਤੇ ਦਿੱਤੇ ਬਿਆਨ 'ਤੇ ਕੰਗਨਾ ਦਾ ਯੂ-ਟਰਨ, ਹੁਣ ਫਿਰ ਆਖੀ ਵੱਡੀ ਗੱਲ
ਇਸ ਤੋਂ ਪਹਿਲਾਂ ਦੀ ਕੀਤੀ ਗਈ ਖੋਜ ਤੋਂ ਪਤਾ ਲੱਗਾ ਹੈ ਕਿ ਲਗਭਗ 7 ਫੀਸਦੀ ਔਰਤਾਂ ਗਰਭਵਤੀ ਹਾਲਤ ਦੌਰਾਨ ਡਿਪਰੈਸ਼ਨ ਮਹਿਸੂਸ ਕਰਦੀਆਂ ਹਨ। ਡਲਿਵਰੀ ਤੋਂ ਬਾਅਦ ਡਿਪਰੈਸ਼ਨ ਦੇ ਲੱਛਣਾਂ ਦਾ ਪਤਾ ਲਾਉਣ ’ਤੇ ਕੀਤੀ ਗਈ ਇਸ ਖੋਜ ਨੇ ਗਰਭ ਵਤੀ ਹਾਲਤ ਦੌਰਾਨ ਦਿਮਾਗ ਵਿਚ ਹੋਣ ਵਾਲੇ ਬਦਲਾਅ ਦਾ ਖੁਲਾਸਾ ਕੀਤਾ ਹੈ। ਇਸ ਨਾਲ ਔਰਤਾਂ ਵਿਚ ਬਾਇਓਮਾਰਕ ਦੀ ਪਛਾਣ ਕਰਨ ਦੀ ਸਮਰੱਥਾ ਵਧੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।