ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ''ਚ ਇਨਸਾਫ਼ ਲਈ ਪਰਿਵਾਰ ਨੇ ਕੱਢਿਆ ਕੈਂਡਲ ਮਾਰਚ

12/20/2021 5:53:10 PM

ਜਲੰਧਰ (ਜ.ਬ )-ਗੁਰੂ ਤੇਗ ਬਹਾਦਰ ਨਗਰ ਸਥਿਤ ਕੋਠੀ ਨੰ. 10 ’ਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਵੱਲੋਂ ਫਾਹਾ ਲਾ ਕੇ ਜਾਨ ਦੇਣ ਦੇ ਮਾਮਲੇ ’ਚ ਦੋਸ਼ੀ ਨਣਾਨ ਸ਼ੈਲੀ ਅਤੇ ਨਣਦੋਈਆ ਨੀਰਜ ਨੰਦਾ ਦੀ ਗ੍ਰਿਫ਼ਤਾਰੀ ਲਈ ਬੀਤੇ ਦਿਨ ਮ੍ਰਿਤਕ ਪ੍ਰਿਆ ਛਾਬੜਾ ਦੇ ਪਰਿਵਾਰ ਤੇ ਸਕੇ-ਸੰਬੰਧੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਸੈਂਕੜਿਆਂ ਦੀ ਗਿਣਤੀ ’ਚ ਪ੍ਰਿਆ ਛਾਬੜਾ ਦੇ ਪਰਿਵਾਰ ਦੇ ਹੱਕ ’ਚ ਆਏ ਲੋਕਾਂ ਨੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰਸ਼ਾਸਨ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਮਾਡਲ ਟਾਊਨ ਚੌਕ ਤੋਂ ਸ਼ੁਰੂ ਹੋਇਆ ਕੈਂਡਲ ਮਾਰਚ ਥਾਣਾ ਨੰ. 6 ਦੇ ਬਾਹਰ ਜਾ ਕੇ ਖਤਮ ਹੋਇਆ। ਜਿੱਥੇ ਕੈਂਡਲ ਮਾਰਚ ’ਚ ਇਕੱਠਾ ਹੋਏ ਪਰਿਵਾਰਕ ਮੈਂਬਰਾਂ ਨੇ ਪੁਲਸ ਤੋਂ ਕੈਨੇਡਾ ਫਰਾਰ ਹੋਏ ਦੋਸ਼ੀ ਨਣਾਨ ਸ਼ੈਲੀ ਨੰਦਾ ਤੇ ਨਣਦੋਈਆ ਨੀਰਜ ਨੰਦਾ ਦਾ ਗ੍ਰਿਫਤਾਰੀ ਲਈ ਮੰਗੀ ਕੀਤੀ। ਉਥੇ ਹੀ ਇਸੇ ਕੇਸ ’ਚ ਫੜੇ ਗਏ ਪ੍ਰਿਆ ਦੇ ਪਤੀ ਲਵਲੀਨ ਛਾਬੜਾ, ਜੇਠ ਅਸ਼ਵਨੀ ਛਾਬੜਾ, ਜੇਠਾਣੀ ਮੀਨਾਕਸ਼ੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਪ੍ਰਿਆ ਦੀ ਆਤਮਾ ਨੂੰ ਸ਼ਾਂਤੀ ਮਿਲੇ ਸਕੇ।

ਇਹ ਵੀ ਪੜ੍ਹੋ: ਦਸੂਹਾ ’ਚ ਗਰਜੇ ਭਗਵੰਤ ਮਾਨ, ਕਿਹਾ-ਪੰਜਾਬ ’ਚ ਸਰਕਾਰ ਨਹੀਂ, ਮਜ਼ਾਕ ਚੱਲ ਰਿਹਾ

PunjabKesari
ਪ੍ਰਿਆ ਛਾਬੜਾ ਦੇ ਭਰਾ ਉਸ ਦੇ ਮਾਮਾ ਮਨੋਜ ਨੇ ਕਿਹਾ ਕਿ ਸ਼ਹਿਰ ’ਚ ਕੋਈ ਐਸੀ ਔਰਤ ਹੋਵੇਗੀ, ਜੋ ਕਿ ਇਸ ਤਰ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ’ਚੋਂ ਗੁਜ਼ਰ ਰਹੀ ਹੋਵੇਗੀ, ਜਿਸ ਤਰ੍ਹਾਂ ਪ੍ਰਿਆ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਤੰਗ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤਕ ਇਸ ਕੇਸ ’ਚ ਨਣਾਨ ਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਇਸੇ ਤਰ੍ਹਾਂ ਕੈਂਡਲ ਮਾਰਚ ਅਤੇ ਸੰਘਰਸ਼ ਕਰਦੇ ਰਹਿਣਗੇ। ਉਥੇ ਹੀ ਕੈਂਡਲ ਮਾਰਚ ਦੌਰਾਨ ਮ੍ਰਿਤਕਾ ਪ੍ਰਿਆ ਛਾਬੜਾ ਦੇ ਬੇਟੇ ਹਾਰਦਿਕ ਅਤੇ ਬੇਟੀ ਭੂਵਨਿਆ ਨੇ ‘ਜਸਟਿਸ ਫਾਰ ਪ੍ਰਿਆ’ ਦੇ ਨਾਂ ਤੋਂ ਬਣਾਇਆ ਪੋਸਟਰ ਫੜ ਕੇ ਪੁਲਸ ਤੋਂ ਇਨਸਾਫ਼ ਦੀ ਮੰਗੀ ਕੀਤੀ। ਉਨ੍ਹਾਂ ਨੇ ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੂੰ ਕਿਹਾ ਕਿ ਅੰਕਲ ਮੇਰੀ ਮੰਮੀ ’ਤੇ ਹੋਏ ਜ਼ੁਲਮ ਦਾ ਸਾਨੂੰ ਇਨਸਾਫ਼ ਚਾਹੀਦਾ। ਤੁਸੀਂ ਸਾਰੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰੋ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੇ ਕਪੂਰਥਲਾ ’ਚ ਵਾਪਰੀਆਂ ਘਟਨਾਵਾਂ ਦਾ DGP ਚਟੋਪਾਧਿਆਏ ਵੱਲੋਂ ਗੰਭੀਰ ਨੋਟਿਸ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News