ਬੱਸ ''ਚ ਚੜ੍ਹਨ ਲੱਗੀ ਔਰਤ ਡਿੱਗੀ ਹੇਠਾਂ, ਟਾਇਰ ਥੱਲੇ ਆਉਣ ਕਾਰਨ ਬੁਰੀ ਤਰ੍ਹਾਂ ਕੁਚਲਿਆ ਪੈਰ
Saturday, Feb 24, 2024 - 04:08 AM (IST)
ਜਲੰਧਰ (ਮਹੇਸ਼)- ਸਥਾਨਕ ਬੱਸ ਸਟੈਂਡ ’ਤੇ ਬੱਸ ’ਚ ਚੜ੍ਹਨ ਲੱਗੀ ਇਕ ਔਰਤ ਅਚਾਨਕ ਬੱਸ ਦੇ ਚੱਲਣ ਕਾਰਨ ਹੇਠਾਂ ਡਿੱਗ ਪਈ ਤਾਂ ਉਸੇ ਬੱਸ ਦੇ ਟਾਇਰ ਹੇਠਾਂ ਆ ਜਾਣ ਕਾਰਨ ਉਸ ਦਾ ਪੈਰ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਗੰਭੀਰ ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦਾ ਪ੍ਰਬੰਧ ਕੀਤਾ। ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਔਰਤ ਦਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ ਖੇਤਾਂ 'ਚ ਗੇੜਾ ਮਾਰਨ ਗਿਆ ਕਿਸਾਨ, ਨਹੀਂ ਦੇਖ ਹੁੰਦੀ ਸੀ ਲਾਸ਼ ਦੀ ਹਾਲਤ
ਜਾਣਕਾਰੀ ਮੁਤਾਬਕ ਜ਼ਖਮੀ ਔਰਤ ਲੋਹੀਆਂ ਤੋਂ ਆਈ ਸੀ ਤੇ ਉਸ ਨੇ ਹੁਸ਼ਿਆਰਪੁਰ ਜਾਣਾ ਸੀ। ਔਰਤ ਦੀ ਪਛਾਣ ਕਮਲਜੀਤ ਕੌਰ ਪਤਨੀ ਹੈਪੀ ਵਾਸੀ ਪਿੰਡ ਬੱਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਔਰਤ ਦੇ ਠੀਕ ਨਾ ਹੋਣ ਕਾਰਨ ਅਜੇ ਤੱਕ ਉਸ ਦੇ ਬਿਆਨ ਨਹੀਂ ਲਏ ਗਏ ਹਨ। ਪੁਲਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਬੱਸ ਦੇ ਟਾਇਰ ਥੱਲੇ ਔਰਤ ਦਾ ਪੈਰ ਆਇਆ ਸੀ, ਉਸ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਬੱਸ ਉਥੋਂ ਰਵਾਨਾ ਹੋ ਗਈ ਸੀ।
ਇਹ ਵੀ ਪੜ੍ਹੋ- ਸਹੁਰਿਆਂ ਦੇ 26 ਲੱਖ ਰੁਪਏ ਖ਼ਰਚ ਕਰਵਾ ਕੇ ਵਿਦੇਸ਼ ਗਈ ਪਤਨੀ, ਪਿੱਛੋਂ ਪਤੀ ਨੂੰ ਬੁਲਾਉਣ ਤੋਂ ਮੁੱਕਰੀ, ਮਾਮਲਾ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e