ਸੜਕ ਹਾਦਸੇ ''ਚ ਔਰਤ ਦੀ ਮੌਤ, ਮਾਸੂਮ ਬੱਚੀ ਸਮੇਤ ਇਕ ਮਹਿਲਾ ਜ਼ਖ਼ਮੀ

Friday, Oct 28, 2022 - 03:43 AM (IST)

ਸੜਕ ਹਾਦਸੇ ''ਚ ਔਰਤ ਦੀ ਮੌਤ, ਮਾਸੂਮ ਬੱਚੀ ਸਮੇਤ ਇਕ ਮਹਿਲਾ ਜ਼ਖ਼ਮੀ

ਫਗਵਾੜਾ (ਜਲੋਟਾ) : ਫਗਵਾੜਾ 'ਚ ਮੇਹਟਾਂ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਅਤੇ ਇਕ ਮਾਸੂਮ ਬੱਚੀ ਤੇ ਇਕ ਹੋਰ ਮਹਿਲਾ ਸਮੇਤ 2 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਐਕਟਿਵਾ ਸਵਾਰ ਔਰਤਾਂ ਨੂੰ ਸੜਕ 'ਤੇ ਜਾ ਰਹੇ ਟਿੱਪਰ ਨੇ ਆਪਣੀ ਲਪੇਟ 'ਚ ਲੈ ਲਿਆ।

ਇਹ ਵੀ ਪੜ੍ਹੋ : ਰਾਘਵ ਚੱਢਾ ਨੇ ਆਬੂਧਾਬੀ ’ਚ ਫਸੇ ਪੰਜਾਬੀਆਂ ਨੂੰ ਲੈ ਕੇ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ, ਕੀਤੀ ਇਹ ਮੰਗ

ਹਾਦਸੇ 'ਚ ਮਾਰੀ ਗਈ ਔਰਤ ਦੀ ਪਛਾਣ ਮਮਤਾ ਕੌੜਾ ਵਾਸੀ ਮੁਹੱਲਾ ਕੌੜਿਆਂ ਫਗਵਾੜਾ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਹੋਏ ਮਹਿਲਾ ਦੀ ਪਛਾਣ ਪ੍ਰਿਯਾ ਅਤੇ ਬੱਚੀ ਪ੍ਰੀਕਸ਼ਾ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਹਾਦਸੇ ਦਾ ਕਾਰਨ ਬਣੇ ਟਿੱਪਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਮਹਾਨਗਰ 'ਚ ਨਗਰ ਨਿਗਮ ਦੀ ਕਾਰਵਾਈ, 2 ਸ਼ੋਅਰੂਮਾਂ ਸਮੇਤ ਕਈ ਫੈਕਟਰੀਆਂ ਸੀਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News