ਸੜਕ ਹਾਦਸੇ ਵਿਚ ਬਜ਼ੁਰਗ ਔਰਤ ਦੀ ਮੌਤ

Sunday, Feb 28, 2021 - 04:28 PM (IST)

ਸੜਕ ਹਾਦਸੇ ਵਿਚ ਬਜ਼ੁਰਗ ਔਰਤ ਦੀ ਮੌਤ

ਗੋਰਾਇਆ (ਮੁਨੀਸ਼ ਬਾਵਾ)- ਥਾਣਾ ਗੋਰਾਇਆ ਨੇੜੇ ਡੱਲੇਵਾਲ ਫਾਟਕ ਸਾਹਮਣੇ ਬਣੇ ਪੁੱਲ ਥੱਲੇ ਸਰਵਿਸ ਲਾਇਨ ਉਤੇ ਇਕ ਤੇਜ਼ ਰਫ਼ਤਾਰ ਬੱਸ ਅਤੇ ਮੋਟਰਸਾਈਕਲ ਦੀ ਟੱਕਰ ’ਚ ਬਜ਼ੁਰਗ ਔਰਤ ਦੀ ਮੌਤ ਹੋ ਗਈ। ਮ੍ਰਿਤਕ ਗੁਰਦੇਵ ਕੌਰ (65) ਪਤਨੀ ਪਿਆਰਾ ਸਿੰਘ ਵਾਸੀ ਫਲਪੋਤਾ ਥਾਣਾ ਗੋਰਾਇਆ ਜੋ ਡਿਸਕਵਰ ਮੋਟਸਾਇਕਲ ਨੰਬਰ ਪੀ. ਬੀ. 08ਸੀ. ਐੱਫ. 2702 ਉਤੇ ਸਵਾਰ ਸੀ ਤਾਂ ਸਰਵਿਸ ਲਾਈਨ ਉਤੇ ਤੇਜ਼ ਰਫ਼ਤਾਰ ਕਰਤਾਰ ਬੱਸ ਨੰਬਰ ਪੀ. ਬੀ. 08ਸੀ. ਬੀ. 5851 ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਬਜ਼ੁਰਗ ਔਰਤ ਬੁਰੀ ਤਰਾਂ ਸੜਕ ਉਤੇ ਡਿੱਗ ਪਈ। 

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਮੌਕੇ ਉਤੇ ਪੁੱਜੀ ਪੁਲਸ ਅਤੇ ਸਥਾਨਕ ਰਾਹਗੀਰਾਂ ਨੇ ਔਰਤ ਨੂੰ ਹਾਈਵੇਅ ਪਟਰੋਲਿੰਗ ਦੀ ਸੁਮੋ ਕਾਰ ’ਚ  ਏ. ਐੱਸ . ਆਈ. ਪਰਮਜੀਤ ਸਿੰਘ ਦੀ ਸਹਾਇਤਾ ਨਾਲ ਪਹਿਲਾਂ ਨਿੱਜੀ ਹਸਪਤਾਲ ਪਹੁੰਚਾਇਆ। ਇਸ ਦੌਰਾਨ ਪੁੱਜੇ ਮ੍ਰਿਤਕ ਦੇ ਘਰ ਵਾਲਿਆਂ ਨੇ ਆਪਣੀ ਗੱਡੀ ’ਚ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਫਿਲੌਰ ਅਤੇ ਫਿਰ ਫਗਵਾੜਾ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਬੱਸ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼


author

shivani attri

Content Editor

Related News