ਪੈਰ ਫਿਸਲਣ ਨਾਲ ਰੇਲ ਲਾਈਨਾਂ ''ਚ ਡਿੱਗੀ ਬਜ਼ੁਰਗ ਔਰਤ, ਮੌਤ

01/08/2020 2:13:11 PM

ਜਲੰਧਰ (ਗੁਲਸ਼ਨ)— ਸਿਟੀ ਰੇਲਵੇ ਸਟੇਸ਼ਨ 'ਤੇ ਮੰਗਲਵਾਰ ਬਾਅਦ ਦੁਪਹਿਰ 2.30 ਵਜੇ ਇਕ ਦਰਦਨਾਕ ਹਾਦਸੇ 'ਚ ਬਜ਼ੁਰਗ ਔਰਤ ਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ। ਔਰਤ ਦੀ ਪਛਾਣ ਕਮਲਾ ਦੇਵੀ (65) ਪਤਨੀ ਲਾਲ ਚੰਦ ਵਾਸੀ ਯਮੁਨਾਨਗਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਕਮਲਾ ਦੇਵੀ ਆਪਣੀ ਨੂੰਹ ਮਨੀਸ਼ਾ ਦੇ ਨਾਲ ਪਲੇਟਫਾਰਮ ਨੰ. 2 'ਤੇ ਟਰੇਨ ਦੀ ਉਡੀਕ 'ਚ ਖੜ੍ਹੀ ਸੀ। ਅੰਮ੍ਰਿਤਸਰ ਤੋਂ ਆਈ ਅੰਮ੍ਰਿਤਸਰ-ਕਾਨਪੁਰ ਸੁਪਰਫਾਸਟ ਅਜੇ ਪਲੇਟਫਾਰਮ 'ਤ ੇ ਰੁਕੀ ਨਹੀਂ ਸੀ ਕਿ ਪਿਛੇ 7-8 ਕੋਚ ਏ. ਸੀ. ਹੋਣ ਕਾਰਣ ਉਹ ਅਗਲੇ ਡੱਬਿਆਂ 'ਚ ਚੜ੍ਹਨ ਲਈ ਭੱਜਣ ਲੱਗੀ। ਜਾਣਕਾਰੀ ਮੁਤਾਬਕ ਨੂੰਹ ਮਨੀਸ਼ਾ ਤਾਂ ਟਰੇਨ 'ਚ ਚੜ੍ਹ ਗਈ ਪਰ ਮੀਂਹ ਕਾਰਣ ਪਲੇਟਫਾਰਮ ਨੰ. 2 ਦਾ ਫਰਸ਼ ਗਿੱਲਾ ਹੋਣ ਕਾਰਨ ਬਜ਼ੁਰਗ ਔਰਤ ਕਮਲਾ ਦਾ ਪੈਰ ਫਿਸਲ ਗਿਆ ਅਤੇ ਉਹ ਰੇਲ ਲਾਈਨਾਂ 'ਚ ਜਾ ਡਿੱਗੀ ਅਤੇ ਟਰੇਨ ਦੀ ਲਪੇਟ 'ਚ ਆ ਗਈ।

PunjabKesari

ਮੌਕੇ 'ਤੇ ਖੜ੍ਹੇ ਲੋਕਾਂ ਨੇ ਉਸ ਨੂੰ ਰੇਲ ਲਾਈਨਾਂ 'ਚੋਂ ਕੱਢਣ ਲਈ ਕਾਫੀ ਜੱਦੋ-ਜਹਿਦ ਵੀ ਕੀਤੀ। ਜੀ. ਆਰ. ਪੀ. ਦੇ ਏ. ਐੱਸ. ਆਈ. ਪਾਲ ਕੁਮਾਰ ਅਤੇ ਹੋਰ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ 108 ਐਂਬੂਲੈਂਸ ਵਿਚ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਪਹੁੰਚਦਿਆਂ ਹੀ ਉਸ ਦੀ ਮੌਤ ਹੋ ਗਈ। ਇਸ ਸਬੰਧ 'ਚ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਜਾਵੇਗਾ।

ਆਪਣੀ ਬੇਟੀ ਨੂੰ ਮਿਲਣ ਆਈ ਸੀ ਜਲੰਧਰ
ਬਜ਼ੁਰਗ ਔਰਤ ਕਮਲਾ ਦੇਵੀ ਆਪਣੀ ਨੂੰਹ ਮਨੀਸ਼ਾ ਦੇ ਨਾਲ ਭਾਰਗੋ ਕੈਂਪ ਰਹਿੰਦੀ ਆਪਣੀ ਬੇਟੀ ਨੂੰ ਮਿਲਣ ਆਈ ਸੀ। ਦੋਵੇਂ ਨੂੰਹ-ਸੱਸ ਬੀਤੇ ਦਿਨ ਵਾਪਸ ਯਮੁਨਾਨਗਰ ਜਾਣ ਲਈ ਸਿਟੀ ਸਟੇਸ਼ਨ ਪਹੁੰਚੀਆਂ ਸਨ। ਉਨ੍ਹਾਂ ਕੋਲ ਜਨਰਲ ਟਿਕਟਾਂ ਸਨ ਪਰ ਕਾਨਪੁਰ ਐਕਸਪ੍ਰੈੱਸ ਦੇ ਪਿੱਛੇ ਜਨਰਲ ਕੋਚ ਨਹੀਂ ਸੀ। ਅਗਲੇ ਡੱਬਿਆਂ 'ਚ ਚੜ੍ਹਨ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ।


shivani attri

Content Editor

Related News