ਕਣਕ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ FCI ਵੱਲੋਂ ਮੰਡੀਆਂ ’ਚ ਅਧਿਕਾਰੀਆਂ/ਕਰਮਚਾਰੀਆਂ ਦੀ ਨਿਯੁਕਤੀ

04/11/2021 5:08:14 PM

ਜਲੰਧਰ (ਜ. ਬ.)- ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਨੂੰ ਯਕੀਨੀ ਬਣਾਉਣ ਲਈ ਐੱਫ. ਸੀ. ਆਈ. ਡਵੀਜ਼ਨਲ ਦਫ਼ਤਰ ਜਲੰਧਰ ਵੱਲੋਂ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਆਪਣੇ ਅਧਿਕਾਰੀਆਂ/ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜੋ ਆਪਣੇ ਸਬੰਧਤ ਮੁੱਖ ਦਫ਼ਤਰ ਵਿੱਚ ਪਹਿਲਾਂ ਸੌਂਪੀ ਡਿਊਟੀ ਦੇ ਨਾਲ-ਨਾਲ ਮੰਡੀਆਂ ਵਿਚ ਮੌਜੂਦ ਰਹਿਣਗੇ ਅਤੇ ਬਿਨਾਂ ਅਗਾਊਂ ਜਾਣਕਾਰੀ ਦੇ ਮੁੱਖ ਦਫ਼ਤਰ ਨਹੀਂ ਛੱਡਣਗੇ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਖੰਡਾਲਾ ਗੁਰੂ (ਭੋਗਪੁਰ) ਮੰਡੀ ਵਿਖੇ ਵਿਨੇ ਯਾਦਵ (9696942121) ਤੇ ਸੁਦੀਪ ਕੁਮਾਰ, ਆਦਮਪੁਰ ਵਿਖੇ ਮਨੋਜ ਪਟੇਲ (8699310169) ਤੇ ਵਰੁਣ ਅਰੋੜਾ, ਢੰਡਡੋਰ ਮੰਡੀ (ਆਦਮਪੁਰ) ਵਿਖੇ ਰਾਜੇਸ਼ ਕੁਮਾਰ (8847456019) ਤੇ ਕੁਸ਼ਲਪਾਲ ਸਿੰਘ, ਬਾਹੁਦੀਨਪੁਰ (ਜਲੰਧਰ-2) ਵਿਖੇ ਜਤਿੰਦਰ ਕੁਮਾਰ (9779014667) ਤੇ ਕੁਸ਼ਲਪਾਲ ਸਿੰਘ, ਗਿਦੜਪਿੰਡੀ (ਲੋਹੀਆਂ ਖਾਸ) ਦਲੀਪ ਕੁਮਾਰ (8699376834) ਤੇ ਵਿਸ਼ਵਾਜੀਤ, ਅੱਪਰਾ ਵਿਖੇ ਪ੍ਰਮੋਦ ਭਾਰਗਵ (8968320148) ਤੇ ਐਮ.ਐਸ. ਚੌਹਾਨ, ਫਿਲੌਰ ਵਿਖੇ ਅਜੇ ਕੁਮਾਰ (8699151470) ਤੇ ਅਨਿਲ ਕੁਮਾਰ, ਮਾਓ ਸਾਹਿਬ (ਫਿਲੌਰ) ਚਿਰਾਗ ਮਲਹੋਤਰਾ (7977030085) ਤੇ ਅਨਿਲ ਕੁਮਾਰ, ਗੁਰਾਇਆਂ (ਫਿਲੌਰ) ਕੌਸ਼ਿਕ ਕੁਮਾਰ (7009741911) ਤੇ ਅਨਿਲ ਕੁਮਾਰ, ਨੂਰਮਹਿਲ ਵਿਖੇ ਰਾਕੇਸ਼ ਸ਼ਰਮਾ (7014272020) ਤੇ ਨੀਰਜ ਕੁਮਾਰ ਅਤੇ ਤਲਵਨ (ਨੂਰਮਹਿਲ) ਵਿਖੇ ਰੂਪੇਸ਼ ਸਿੰਘ (869963929) ਤੇ ਨੀਰਜ ਕੁਮਾਰ ਨੂੰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਜਲੰਧਰ ਦੀਆਂ ਮੰਡੀਆਂ ਵਿਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਕਰਨ ਸਬੰਧੀ ਸਮੁੱਚੇ ਪ੍ਰਬੰਧ ਯਕੀਨੀ ਬਣਾਏ ਗਏ ਹਨ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿਚ ਭੀੜ ਨੂੰ ਘੱਟ ਕਰਨ ਦੇ ਮਕਸਦ ਨਾਲ ਮੰਡੀਆਂ ਵਿਚ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਜਿਥੇ ਪਾਸ ਜਾਰੀ ਕੀਤੇ ਜਾ ਰਹੇ ਹਨ ਉਥੇ ਫ਼ਸਲ ਢੇਰੀ ਕਰਨ ਲਈ ਮੰਡੀਆਂ ਵਿਚ ਖਾਨੇ ਬਣਾਏ ਗਏ ਹਨ। ਇਸ ਤੋਂ ਇਲਾਵਾ ਜ਼ਿਲੇ ਦੀਆਂ ਸਮੁੱਚੀਆਂ ਮੰਡੀਆਂ ਵਿਚ ਛਿੜਕਾਅ ਕਰਨ ਵਾਸਤੇ 3200 ਲਿਟਰ ਸੋਡੀਅਮ ਹਾਈਪੋਕਲੋਰਾਈਟ ਕੀਟਾਣੂਨਾਸ਼ਕ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਨਿਯਮਿਤ ਤੌਰ ’ਤੇ ਛਿੜਕਾਅ ਕੀਤਾ ਜਾਂਦਾ ਹੈ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਸੁਕਾ ਕੇ ਲੈ ਕੇ ਆਉਣ ਅਤੇ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News