ਸ਼ਹਿਰ ਦੇ 37 ਮੈਰਿਜ਼ ਪੈਲੇਸਾਂ ਨੂੰ ਲੱਗ ਸਕਦੇ ਹਨ ਤਾਲੇ

Thursday, Oct 10, 2019 - 04:12 PM (IST)

ਸ਼ਹਿਰ ਦੇ 37 ਮੈਰਿਜ਼ ਪੈਲੇਸਾਂ ਨੂੰ ਲੱਗ ਸਕਦੇ ਹਨ ਤਾਲੇ

ਜਲੰਧਰ - ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਚਾਰ ਸਾਲ ਤੋਂ ਚੱਲ ਰਿਹਾ ਮੈਰਿਜ਼ ਪੈਲੇਸਾਂ ਨੂੰ ਰੇਗੂਲਰ ਕਰਨ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ। ਅਜਿਹੇ ਪੈਲੇਸਾਂ 'ਤੇ ਨਿਗਮ ਨਿਗਮ ਪ੍ਰਸ਼ਾਸਨ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ। ਲੋਕਲ ਵਿਭਾਗ ਦੇ ਪ੍ਰਮੁੱਖ ਸਚਿਵ ਏ.ਵੇਣੂ ਪ੍ਰਸਾਦ ਅਤੇ ਡਾਇਰੈਕਟਰ ਕਰੂਣੇਸ਼ ਕੁਮਾਰ ਦੇ ਨਾਲ ਇਸ ਮਾਮਲੇ ਦੇ ਸਬੰਧ 'ਚ ਇਕ ਮੀਟਿੰਗ ਕੀਤੀ ਗਈ, ਜਿਸ 'ਚ ਨਿਗਮ ਦੇ ਦਾਅਰੇ ਅਨੁਸਾਰ ਚੱਲ ਰਹੇ ਮੈਰਿਜ ਪੈਲੇਸ ਦੀ ਸਟੇਟਸ ਰਿਪੋਰਟ ਮੰਗੀ ਗਈ। ਇਸੇ ਕਾਰਨ ਕਰੀਬ 4 ਸਾਲ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਪੈਲੇਸਾਂ ਨੂੰ ਰੇਗੂਲਰ ਕਰਵਾਉਣ ਕਰਨ ਦਾ ਮਾਮਲਾ ਲਟਕ ਰਿਹਾ ਹੈ। ਪ੍ਰਮੁੱਖ ਸਚਿਵ ਨੇ ਕਿਹਾ ਕਿ ਪੈਲੇਸ ਦੇ ਸਬੰਧ 'ਚ ਰਿਪੋਰਟ ਪੇਸ਼ ਹੋਣ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਉਕਤ ਪੈਲੇਸਾਂ ਨੂੰ ਕੁਝ ਸ਼ਰਤਾਂ ਦੇ ਆਧਾਰ 'ਤੇ ਰਿਆਇਤ ਦੇ ਕੇ ਰੈਗੂਲਰ ਕਰਨਾ ਹੈ ਜਾਂ ਫਿਰ ਇਨ੍ਹਾਂ ਨੂੰ ਸੀਲ।

ਮੁੱਖ ਸਚਿਵ ਦੇ ਨਿਰਦੇਸ਼ ਅਨੁਰੂਪ ਨਿਗਮ ਦੇ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਬਿਲਡਿੰਗ ਬ੍ਰਾਂਚ ਦੇ ਐੱਮ.ਟੀ.ਪੀ. ਪਰਮਪਾਲ ਸਿੰਘ ਤੋਂ ਪੈਲੇਸ ਦੀ ਰਿਪੋਰਟ ਤਲਬ ਕੀਤੀ ਹੈ। ਐੱਮ.ਟੀ.ਪੀ. ਨੇ ਕਿਹਾ ਕਿ ਸਿਟੀ 'ਚ ਫਿਲਹਾਲ 47 ਮੈਰਿਜ਼ ਪੈਲੇਸ ਹਨ, ਜਿਨ੍ਹਾਂ ਦਾ ਟੀਮ ਵਲੋਂ ਸਰਵੇ ਕੀਤਾ ਗਿਆ ਸੀ। ਸਰਵੇ ਦੌਰਾਨ ਉਨ੍ਹਾਂ ਨੇ 3 ਪੈਲੇਸਾਂ ਨੂੰ ਰੈਗੂਲਰ ਕਰ ਦਿੱਤਾ ਸੀ, ਜਦਕਿ 7 ਪੈਲੇਸ ਬੰਦ ਕਰ ਦਿੱਤੇ ਸਨ। ਬਾਕੀ ਦੇ ਬਚੇ 37 ਪੈਲੇਸਾਂ 'ਚ ਬਹੁਤ ਸਾਰਿਆਂ ਖਾਮਿਆਂ ਹਨ, ਜਿਨ੍ਹਾਂ ਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।


author

rajwinder kaur

Content Editor

Related News