ਸ਼ਰਾਬ ਦੇ ਨਸ਼ੇ ''ਚ ਚੂਰ ਬਰਾਤੀ ਸ਼ਰੇਆਮ ਕਰ ਰਹੇ ਹਨ ਮੈਰਿਜ ਪੈਲੇਸਾਂ ''ਚ ਫਾਇਰਿੰਗ

01/21/2019 1:35:56 PM

ਕਪੂਰਥਲਾ (ਭੂਸ਼ਣ)— ਸੂਬੇ ਭਰ 'ਚ ਵਿਆਹ ਦਾ ਸੀਜ਼ਨ ਪੂਰੀ ਬੁਲੰਦੀਆਂ ਤੱਕ ਪੁੱਜਣ ਦੇ ਦੌਰਾਨ ਜਿੱਥੇ ਜ਼ਿਆਦਾਤਰ ਮੈਰਿਜ ਪੈਲੇਸਾਂ 'ਚ ਪੁਲਸ ਵੱਲੋਂ ਜਾਰੀ ਕੀਤੇ ਗਏ ਸਖਤ ਦਿਸ਼ਾ ਨਿਰਦੇਸ਼ਾਂ ਦੇ ਬਾਵਜੂਦ ਸ਼ਰਾਬ ਦੇ ਨਸ਼ੇ 'ਚ ਚੂਰ ਬਾਰਾਤੀਆਂ ਵੱਲੋਂ ਡੀ. ਜੇ.  ਦੀ ਧੁਨ 'ਤੇ ਹਵਾ 'ਚ ਫਾਇਰਿੰਗ ਕਰਨ ਦਾ ਦੌਰ ਲਗਾਤਾਰ ਜਾਰੀ ਹੈ। ਉਥੇ ਹੀ ਵਿਆਹ ਦੇ ਸੀਜ਼ਨ 'ਚ ਇਸ ਦੌਰਾਨ ਵੱਖ-ਵੱਖ ਥਾਵਾਂ 'ਚ ਹੋਈ ਫਾਇਰਿੰਗ ਦੌਰਾਨ 2 ਵਿਅਕਤੀਆਂ ਦੀ ਮੌਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੇਲਗਾਮ ਹੋ ਚੁੱਕੇ ਬਾਰਾਤੀਆਂ ਨੂੰ ਸਰਕਾਰੀ ਹੁਕਮਾਂ ਦੀ ਕੋਈ ਪਰਵਾਹ ਨਹੀਂ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਕਿਸੇ ਅਣਹੋਣੀ ਦੀ ਸੰਭਾਵਨਾ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ। 

ਸੂਬੇ ਭਰ 'ਚ ਇਕ ਦਹਾਕੇ ਦੌਰਾਨ 25 ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ
ਦੱਸਿਆ ਜਾਂਦਾ ਹੈ ਕਿ ਕਪੂਰਥਲਾ ਜ਼ਿਲਾ ਸਮੇਤ ਪੂਰੇ ਸੂਬੇ ਭਰ ਦੇ ਵੱਡੀ ਗਿਣਤੀ 'ਚ ਚੱਲ ਰਹੇ ਮੈਰਿਜ ਪੈਲੇਸਾਂ 'ਚ ਹਵਾ 'ਚ ਫਾਇਰਿੰਗ ਕਰਨ ਦਾ ਦੌਰ ਤੇਜ਼ੀ ਨਾਲ ਜਾਰੀ ਹੈ। ਜਿਸ ਦੌਰਾਨ ਬੀਤੇ 3 ਮਹੀਨਿਆਂ ਦੇ ਦੌਰਾਨ 2 ਬਾਰਾਤੀਆਂ ਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਨਾ ਤਾਂ ਪ੍ਰਾਸ਼ਸਨਿਕ ਤੰਤਰ ਵੱਲੋਂ ਕੋਈ ਸਖਤੀ ਕੀਤੀ ਜਾ ਰਹੀ ਹੈ ਨਾ ਹੀ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਦਿਸ਼ਾ 'ਚ ਕੋਈ ਕੰਮ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੈਰਿਜ ਪੈਲੇਸਾਂ 'ਚ ਆਉਣ ਵਾਲੇ ਲੋਕਾਂ ਨੂੰ ਭਾਰੀ ਦਹਿਸ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਬੀਤੇ ਇਕ ਦਹਾਕੇ ਦੌਰਾਨ ਪੁਲਸ ਰਿਕਾਰਡ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਦੌਰਾਨ ਪੂਰੇ ਸੂਬੇ ਭਰ 'ਚ ਕਰੀਬ 25 ਲੋਕ ਮੈਰਿਜ ਪੈਲੇਸਾਂ 'ਚ ਚੱਲੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਮੌਤ  ਦੇ ਮੂੰਹ 'ਚ ਜਾ ਚੁੱਕੇ ਹਨ। ਉਥੇ ਹੀ ਅਜਿਹੇ ਮਾਮਲਿਆਂ 'ਚ ਕਪੂਰਥਲਾ ਪੁਲਸ ਬੀਤੇ ਇਕ ਦਹਾਕੇ  ਦੇ ਦੌਰਾਨ 15 ਮੁਲਜ਼ਮਾਂ ਖਿਲਾਫ ਵੱਖ-ਵੱਖ ਥਾਣਾ ਖੇਤਰਾਂ 'ਚ 10 ਮਾਮਲੇ ਦਰਜ ਕਰ ਚੁੱਕੀ ਹੈ। ਉਥੇ ਹੀ ਬੀਤੇ 3 ਮਹੀਨੇ 'ਚ ਹੀ 2 ਬਾਰਾਤੀਆਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਇਹ ਖਾਮੋਸ਼ੀ ਕਈ ਅਹਿਮ ਸਵਾਲ ਖੜ੍ਹੀ ਕਰਦੀ ਹੈ।   

ਹਮਲੇ ਦੇ ਡਰ ਨਾਲ ਵਿਗੜੇ ਬਰਾਤੀਆਂ ਨੂੰ ਰੋਕ ਨਹੀਂ ਪਾਉਂਦੇ ਮੈਰਿਜ ਪੈਲੇਸ ਮਾਲਕ ਸ਼ਰਾਬ  ਦੇ ਨਸ਼ੇ 'ਚ ਚੂਰ ਹੋ ਕੇ ਮੈਰਿਜ ਪੈਲੇਸ  'ਚ ਸ਼ਰੇਆਮ ਫਾਇਰਿੰਗ ਕਰਨ ਵਾਲੇ ਵਿਗੜੇ ਹੋਏ ਬਰਾਤੀਆਂ ਨੂੰ ਰੋਕਣ ਦੀ ਜ਼ਿਆਦਾਤਰ ਪੈਲੇਸ ਮਾਲਕ ਹਿੰਮਤ ਨਹੀਂ ਜੁਟਾ ਪਾਉਂਦੇ ਕਿਉਂਕਿ ਬਿਗੜੇ ਕਿਸਮ  ਦੇ ਇਹ ਬਰਾਤੀ ਨੂੰ ਰੋਕਣ 'ਤੇ ਪੈਲੇਸ ਮਾਲਕਾਂ ਨੂੰ ਹੀ ਧਮਕੀਆਂ ਦੇਣ ਲੱਗਦੇ ਹਨ ਤੇ ਕਈ ਵਾਰ ਤਾਂ ਇਹ ਪੈਲੇਸਾਂ  ਦੇ ਅੰਦਰ ਹੀ ਹਵਾ 'ਚ ਤਾਬੜਤੋੜ ਫਾਇਰਿੰਗ ਕਰ ਦਿੰਦੇ ਹਨ। ਜਿਸ ਦੌਰਾਨ ਕਈ ਪੈਲੇਸਾਂ ਦੀਆਂ ਛੱਤਾਂ ਨੂੰ ਭਾਰੀ ਨੁਕਸਾਨ ਹੋ ਚੁੱਕਿਆ ਹੈ।  

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ  ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ  ਕਿਹਾ ਕਿ ਮੈਰਿਜ ਪੈਲੇਸਾਂ 'ਚ ਫਾਇਰਿੰਗ ਕਰਨ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਲਈ ਵੱਖ-ਵੱਖ ਥਾਣਾ ਖੇਤਰਾਂ  ਦੀ ਪੁਲਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਤੇ  ਅਜਿਹੇ ਮਾਮਲਿਆਂ 'ਚ ਸ਼ਾਮਲ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।   

ਕੀ ਕਹਿੰਦੇ ਹਨ ਡੀ. ਸੀ.
ਇਸ ਸਬੰਧੀ  ਡੀ. ਸੀ. ਮੁਹੰਮਦ ਤਈਅਬ ਨੇ ਕਿਹਾ ਕਿ ਮੈਰਿਜ ਪੈਲੇਸਾਂ 'ਚ ਫਾਇਰਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਨੇ ਪੂਰੇ ਜ਼ਿਲੇ 'ਚ ਧਾਰਾ 144 ਲਾਗੂ ਕੀਤੀ ਹੈ,  ਅਜਿਹੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ  ਦੇ ਜਿੱਥੇ ਹਥਿਆਰਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣਗੇ। ਉਥੇ ਹੀ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।


Related News