ਦੋਆਬਾ ਕਿਸਾਨ ਕਮੇਟੀ ਨੇ ਝੋਨੇ ਦੀ ਖ਼ਰੀਦ ਸਬੰਧੀ ਕੈਬਨਿਟ ਮੰਤਰੀ ਨੂੰ ਦਿੱਤਾ ਚਿਤਾਵਨੀ ਪੱਤਰ

Saturday, Oct 05, 2024 - 05:02 PM (IST)

ਦੋਆਬਾ ਕਿਸਾਨ ਕਮੇਟੀ ਨੇ ਝੋਨੇ ਦੀ ਖ਼ਰੀਦ ਸਬੰਧੀ ਕੈਬਨਿਟ ਮੰਤਰੀ ਨੂੰ ਦਿੱਤਾ ਚਿਤਾਵਨੀ ਪੱਤਰ

ਹੁਸ਼ਿਆਰਪੁਰ (ਘੁੰਮਣ)-ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਹਲਕਾ ਸ਼ਾਮਚੁਰਾਸੀ ਦੇ ਐੱਮ. ਐੱਲ. ਏ. ਅਤੇ ਮੰਤਰੀ ਨੂੰ ਚਿਤਾਵਨੀ ਪੱਤਰ ਦਿੱਤਾ। ਅੱਜ ਹੁਸ਼ਿਆਰਪੁਰ ਵਿਚ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਕੌਮੀ ਪ੍ਰਧਾਨ ਅਤੇ ਐੱਸ. ਕੇ. ਐੱਮ. ਭਾਰਤ ਦੇ ਮੈਂਬਰ ਜੰਗਵੀਰ ਸਿੰਘ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਬੁੱਲੋਵਾਲ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਝੋਨੇ ਦੀ ਖ਼ਰੀਦ ਨਾ ਹੋਣ ਅਤੇ ਆੜ੍ਹਤੀ ਅਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਹਲਕਾ ਸ਼ਾਮਚੁਰਾਸੀ ਦੇ ਐੱਮ. ਐੱਲ. ਏ. ਅਤੇ ਮੰਤਰੀ ਨੂੰ ਚਿਤਾਵਨੀ ਪੱਤਰ ਦਿੱਤਾ ਗਿਆ।

ਪੰਜਾਬ ਵਿਚ ਪੰਜਾਬ ਸਰਕਾਰ ਦੇ ਦਾਅਵੇ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿਚ ਇਕ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਜਾਣੀ ਸੀ ਪਰ ਅੱਜ 5 ਅਕਤੂਬਰ ਹੋ ਜਾਣ ਦੇ ਬਾਵਜੂਦ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ। ਸੀ. ਐੱਮ. ਭਗਵੰਤ ਸਿੰਘ ਮਾਨ ਨੇ ਪੀ. ਆਰ. 126 ਵਰਾਇਟੀ ਦੀ ਬਿਜਾਈ ਕਰਵਾਈ ਸੀ, ਉਹ ਤਾਂ ਸਤੰਬਰ ਮਹੀਨੇ ਵਿਚ ਹੀ ਪੱਕ ਕੇ ਤਿਆਰ ਹੋ ਗਈ ਸੀ। ਪੰਜਾਬ ਦੇ ਸ਼ੈਲਰ ਮਾਲਕ ਪਹਿਲਾਂ ਹੀ ਮੰਦੀ ਦਾ ਸ਼ਿਕਾਰ ਹਨ। ਲੇਟ ਸ਼ੈਲਰ ਚੱਲਣ ਨਾਲ ਮਿਲਿੰਗ ਵੀ ਲੇਟ ਹੋਈ ਪਰ ਅੱਜ ਵੀ ਬਹੁਤ ਵੱਡਾ ਚੌਲਾਂ ਦਾ ਸਟਾਕ ਸ਼ੈਲਰਾਂ ਵਿਚ ਹੀ ਪਿਆ ਹੈ। ਜੇਕਰ ਵਰਾਇਟੀਆਂ ਦੀ ਜੀਲਡ ਦਾ ਫਰਕ ਹੈ ਤਾਂ ਸਰਕਾਰ ਉਸ ਦਾ ਹੱਲ ਕਰੇ। ਆੜ੍ਹਤੀਆਂ ਦੀ ਜੋ ਢਾਈ ਪਰਸੈਂਟ ਆੜ੍ਹਤ ਬਣਦੀ ਹੈ, ਨੂੰ ਕੋਰੋਨਾ ਕਾਲ ਦੌਰਾਨ 45 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਸੀ, ਉਸ ਨੂੰ ਪੂਰਾ ਕਰ ਕੇ ਢਾਈਂ ਪਰਸੈਂਟ ਬਣਦੀ ਆੜ੍ਹਤ ਆੜ੍ਹਤੀਆਂ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ- Weather Update: ਪੰਜਾਬ ਦੇ ਇਨ੍ਹਾਂ 8 ਜ਼ਿਲ੍ਹਿਆਂ 'ਚ ਅੱਜ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ

ਅਜੇ ਤੱਕ ਸ਼ੈਲਰ ਮਾਲਕਾਂ ਦਾ ਸਰਕਾਰ ਨਾਲ ਕੋਈ ਵੀ ਐਗਰੀਮੈਂਟ ਸਾਈਨ ਨਹੀਂ ਹੋਇਆ ਪ੍ਰੰਤੂ ਝੋਨਾ ਖੇਤਾਂ ਵਿਚ ਤਿਆਰ ਖੜ੍ਹਾ ਹੈ ਤੇ ਵੱਢ ਕੇ ਟਰਾਲੀਆਂ ਵਿਚ ਪਾਇਆ ਹੋਇਆ ਹੈ। ਕਿਸਾਨਾਂ ਦੀ 43 ਹਜ਼ਾਰ ਕਰੋੜ ਰੁਪਏ ਦੀ ਫਸਲ ਅੱਜ ਸੜਕਾਂ ’ਤੇ ਰੁਲ ਰਹੀ ਹੈ। ਅਸੀਂ ਸਮੂਹ ਕਿਸਾਨ ਤੇ ਕਿਸਾਨ ਜਥੇਬੰਦੀ, ਸ਼ੈਲਰ ਮਾਲਕ ਅਤੇ ਆੜ੍ਹਤੀਏ ਵੀਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਨਿੱਜੀ ਦਖਲ ਦੇ ਕੇ ਸੈਂਟਰ ਸਰਕਾਰ ਨਾਲ ਆਪ ਗੱਲ ਕਰ ਕੇ ਮਸਲੇ ਦਾ ਹੱਲ ਕਰਨ ਤਾਂ ਜੋ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਜਲਦ ਤੋਂ ਜਲਦ ਵਿਕ ਸਕੇ। ਨਾਲ ਹੀ ਪੰਜਾਬ ਵਿਚ ਡੀ. ਏ. ਪੀ. ਦੀ ਭਾਰੀ ਕਮੀ ਕਾਰਨ ਆਲੂ ਦੀ ਫਸਲ ਦੀ ਬਿਜਾਈ ਲੇਟ ਹੋ ਰਹੀ ਹੈ, ਨੂੰ ਸਰਕਾਰ ਪੂਰਾ ਕਰੇ । ਅਗਰ ਉਪਰੋਕਤ ਸਾਰੇ ਮਸਲੇ ਦਾ ਹੱਲ ਜਲਦ ਨਾ ਕੀਤਾ ਤਾਂ ਕਿਸਾਨ ਤੇ ਕਿਸਾਨ ਜਥੇਬੰਦੀਆਂ, ਆੜ੍ਹਤੀ ਤੇ ਸ਼ੈਲਰ ਮਾਲਕ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ। ਜਿਸ ਦੀ ਸਾਰੀ ਜ਼ਿੁੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਰਣਜੀਤ ਸਿੰਘ ਰਾਣਾ ਇਕਾਈ ਪ੍ਰਧਾਨ ਚੋਟਾਲਾ, ਕੁਲਦੀਪ ਸਿੰਘ ਮਿਰਜ਼ਾਪੁਰ, ਬਲਜੀਤ ਸਿੰਘ ਥਿਆੜਾ, ਪਰਮਜੀਤ ਸਿੰਘ ਜੌਹਲ, ਸ਼ਰਨਜੀਤ ਸਿੰਘ ਮਿਰਜ਼ਾਪੁਰ, ਸਰਵਣ ਸਿੰਘ ਮੁੰਡੀਆ ਜੱਟਾਂ, ਜਸਵੀਰ ਸਿੰਘ ਮੁੰਡੀਆ ਜੱਟਾਂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਘਰ 'ਚ ਗੂੰਜੇ ਵੈਣ, ਸੜਕ ਹਾਦਸੇ 'ਚ ਭੈਣ-ਭਰਾ ਦੀ ਮੌਤ, ਦੋਹਾਂ ਦਾ ਰੱਖਿਆ ਸੀ ਵਿਆਹ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News