ਸਿਮਰਜੀਤ ਬੈਂਸ ਨੂੰ ਝਟਕਾ, ਖਜ਼ਾਨਚੀ ਸੂਦ ਨੇ ਦਿੱਤਾ ਅਸਤੀਫਾ

04/04/2019 6:27:21 PM

ਜਲੰਧਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਲੋਕ ਇਨਸਾਫ ਪਾਰਟੀ ਦੇ ਖਜ਼ਾਨਚੀ ਵਿਪਨ ਸੂਦ ਕਾਕਾ ਨੇ ਅਸਤੀਫਾ ਦੇ ਦਿੱਤਾ। ਉਨ੍ਹਾਂ ਇਹ ਅਸਤੀਫਾ ਲਿਪ (ਲੋਕ ਇਨਸਾਫ ਪਾਰਟੀ) ਦੇ ਮੁਖੀ ਸਿਮਰਜੀਤ ਬੈਂਸ ਨੂੰ ਲਿਖਤੀ ਰੂਪ 'ਚ ਅਸਤੀਫਾ ਦਿੱਤਾ। ਉਨ੍ਹਾਂ ਲਿਖਿਆ ਕਿ ਮੈਂ ਵਿਪਨ ਸੂਦ ਕਾਕਾ ਲੋਕ ਇਨਸਾਫ ਪਾਰਟੀ ਦੇ ਖਜਾਨਚੀ ਪੰਜਾਬ ਅਤੇ ਇੰਚਾਰਜ ਅਸੈਂਬਲੀ ਹਲਕਾ ਸੈਂਟਰਲ ਲੁਧਿਆਣਾ ਤੇ ਹੋਰ ਸਾਰੇ ਸੰਬੰਧਿਤ ਅਹੁਦਿਆਂ ਤੇ ਲੋਕ ਇਨਸਾਫ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਮੇਤ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਇਹ ਵੀ ਲਿਖਿਆ ਕਿ ਲੋਕ ਇਨਸਾਫ ਪਾਰਟੀ 'ਚ ਰਹਿ ਕੇ ਉਹ ਲੋਕਾਂ ਨਾਲ ਇਨਸਾਫ ਨਹੀਂ ਕਰ ਪਾ ਰਿਹਾ ਸੀ ਅਤੇ ਪਾਰਟੀ 'ਚ ਘੁੱਟਣ ਮਹਿਸੂਸ ਕਰ ਰਿਹਾ ਹੈ। ਜਿਸ ਕਾਰਨ ਉਹ ਆਪਣੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਨ। ਦੱਸ ਦਈਏ ਕਿ ਵਿਪਨ ਸੂਦ 2017 'ਚ ਲੋਕ ਇਨਸਾਫ ਪਾਰਟੀ ਵਲੋਂ ਵਿਧਾਨਸਭਾ ਸੈਂਟਰਲ ਤੋਂ ਚੋਣ ਲੜੇ ਸਨ।


Related News