ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣ ਰਹੀਆਂ ਸੜਕਾਂ ਨਾਲ ਲੋਕਾਂ ਨੂੰ ਮਿਲੇਗੀ ਰਾਹਤ : ਬੀਬੀ ਜਗੀਰ ਕੌਰ

03/23/2022 5:47:28 PM

ਬੇਗੋਵਾਲ, (ਰਜਿੰਦਰ) : ਕਾਂਗਰਸ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਹਲਕਾ ਭੁਲੱਥ ਦੀਆਂ ਅਨੇਕਾਂ ਖਸਤਾਹਾਲ ਸੜਕਾਂ ਦੀ ਸਾਰ ਨਹੀਂ ਲਈ ਗਈ, ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਰਹੇ ਹਨ ਪਰ ਹੁਣ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਹਲਕਾ ਭੁਲੱਥ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਸ਼ੁਰੂ ਹੋਏ ਕੰਮਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਹ ਪ੍ਰਗਟਾਵਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਨੇਤਾ ਬੀਬੀ ਜਗੀਰ ਕੌਰ ਨੇ ਅੱਜ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਹਲਕਾ ਭੁਲੱਥ ਦੀਆਂ 10 ਸੜਕਾਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਮੈਂ ਉਨ੍ਹਾਂ ਨੂੰ ਪਿਛਲੇ ਸਮੇਂ ਦੌਰਾਨ ਅਪੀਲ ਕੀਤੀ ਸੀ।

ਇਹ ਵੀ ਪੜ੍ਹੋ : ਜ਼ਿੰਦਗੀ 'ਚ ਹਰ ਰੋਜ਼ ਕੁਝ ਨਾ ਕੁਝ ਚੰਗਾ ਸਿੱਖਦੇ ਜਾਓ

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਸਬੰਧੀ ਲਗਾਏ ਗਏ ਚੋਣ ਜ਼ਾਬਤੇ ਦੇ ਸਮਾਪਤ ਹੋਣ ਉਪਰੰਤ ਹੁਣ ਹਲਕਾ ਭੁਲੱਥ 'ਚ ਪ੍ਰਧਾਨ ਮੰਤਰੀ ਯੋਜਨਾ ਤਹਿਤ 4 ਸੜਕਾਂ ਦਾ ਕੰਮ ਚੱਲ ਰਿਹਾ ਹੈ, ਜਿਨ੍ਹਾਂ ਵਿਚ ਮਾਡਲ ਟਾਊਨ ਤੋਂ ਬੇਗੋਵਾਲ ਦਾਣਾ ਮੰਡੀ ਨਵੀਂ ਸੜਕ 7.50 ਕਿਲੋਮੀਟਰ, ਭੁਲੱਥ ਤੋਂ ਮਾਨਾਂ ਤਲਵੰਡੀ ਰੋਡ 6.40 ਕਿਲੋਮੀਟਰ, ਬੇਗੋਵਾਲ ਤੋਂ ਭਟਨੂਰਾ ਰੋਡ 10.20 ਕਿਲੋਮੀਟਰ ਤੇ ਭੁਲੱਥ ਤੋਂ ਬੇਗੋਵਾਲ 7.41 ਕਿਲੋਮੀਟਰ ਸੜਕਾਂ ਸ਼ਾਮਲ ਹਨ ਅਤੇ ਇਨ੍ਹਾਂ 'ਚੋਂ ਭੁਲੱਥ ਤੋਂ ਬੇਗੋਵਾਲ ਸੜਕ ਦਾ ਕੰਮ ਜਲਦ ਮੁਕੰਮਲ ਹੋ ਜਾਵੇਗਾ। ਇਨ੍ਹਾਂ ਸੜਕਾਂ ਤੋਂ ਇਲਾਵਾ ਕੇਂਦਰੀ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਯੋਜਨਾ ਤਹਿਤ 6 ਹੋਰ ਸੜਕਾਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਭੁਲੱਥ ਤੋਂ ਕਰਤਾਰਪੁਰ ਰੋਡ ਜ਼ਿਲਾ ਕਪੂਰਥਲਾ ਦੀ ਹੱਦ ਤੱਕ, ਭੁਲੱਥ ਤੋਂ ਲੰਮੇ ਵਾਇਆ ਨਡਾਲੀ ਬੱਸੀ ਜੈਦ, ਪਿੰਡ ਮਾਡਲ ਟਾਊਨ ਤੋਂ ਲੱਖਣ ਕੇ ਪੱਡਾ ਅੱਡੇ ਤੱਕ ਵਾਇਆ ਬਾਮੂਵਾਲ, ਟਾਂਡੀ ਔਲਖ ਤੋਂ ਬੋਪਾਰਾਏ ਕਰਤਾਰਪੁਰ ਭੋਗਪੁਰ ਰੋਡ ਤੱਕ, ਪੰਡੋਰੀ ਤੋਂ ਪਿੰਡ ਰਾਮਗੜ੍ਹ ਤੱਕ ਵਾਇਆ ਸੁਰਖਾਂ, ਭੁਲੱਥ ਵੇਈਂ ਪੁਲ ਤੋਂ ਅੱਡਾ ਕੂਕਾ ਤੱਕ ਵਾਇਆ ਰਾਏਪੁਰ ਪੀਰ ਬਖਸ਼ਵਾਲਾ ਸ਼ਾਮਲ ਹਨ, ਜਿਨ੍ਹਾਂ ਦੇ ਬਣਨ ਨਾਲ ਹਲਕੇ ਦੀਆਂ ਸੰਪਰਕ ਸੜਕਾਂ ਬਿਹਤਰ ਹੋਣਗੀਆਂ।


Harnek Seechewal

Content Editor

Related News