ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੰਡ ਰੜਾ ’ਚ ਕਿਸਾਨਾਂ ਦਾ ਲਾਮਬੰਦੀ ਇਕੱਠ, ਕੀਤੀ ਜ਼ੋਰਦਾਰ ਨਾਅਰੇਬਾਜ਼ੀ,

02/23/2021 2:46:20 PM

ਟਾਂਡਾ ਉੜਮੜ੍ਹ (ਵਰਿੰਦਰ ਪੰਡਿਤ) - ਕੇਂਦਰ ਸਰਕਾਰ ਵੱਲੋ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਵਿੱਚ ਜੂਝ ਰਹੀ ਲੋਕ ਇਨਕਲਾਬ ਮੰਚ ਦੀ ਟੀਮ ਵੱਲੋਂ ਪਿੰਡ ਰੜਾ ਵਿੱਚ ਕੀਤੇ ਗਏ ਕਿਸਾਨ ਲਾਮਬੰਦੀ ਇਕੱਠ ਦੌਰਾਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਏ ਇਸ ਇਕੱਠ ਦੌਰਾਨ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ, ਸਰਪ੍ਰਸਤ ਹਰਦੀਪ ਖੁੱਡਾ, ਸੁਖਨਿੰਦਰ ਸਿੰਘ ਕਲੋਟੀ, ਤਜਿੰਦਰ ਸਿੰਘ ਢਿੱਲੋਂ, ਅਜੀਬ ਦਵੇਦੀ, ਪਰਮਾਨੰਦ ਦਵੇਦੀ, ਮਲਕੀਤ ਸਿੰਘ, ਪ੍ਰਦੀਪ ਕੁਮਾਰ, ਦਮਨਜੀਤ ਸਿੰਘ, ਤਰਨਜੀਤ ਸਿੰਘ, ਹਰਦੀਪ ਸਿੰਘ ਆਦਿ ਨੇ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ’ਤੇ ਆਵਾਜ਼ ਚੁੱਕੀ। 

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼

ਉਕਤ ਲੋਕਾਂ ਨੇ ਕੀਤੇ ਜਾ ਰਹੇ ਜਬਰ ਦਾ ਵਿਰੋਧ ਕਰਦੇ ਹੋਏ ਆਖਿਆ ਕਿ ਅੰਨਦਾਤਿਆ ਦੀਆਂ ਵਾਜਿਬ ਮੰਗਾਂ ਨੂੰ ਲੈਕੇ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਤਾਨਾਸ਼ਾਹੀ ਤਰੀਕੇ ਨਾਲ ਦਬਾਉਣ ਦੇ ਨਾਪਾਕ ਇਰਾਦੇ ਕਦੇ ਕਾਮਯਾਬ ਨਹੀਂ ਹੋਣਗੇ। ਅੰਦੋਲਨ ਨੂੰ ਦੇਸ਼ ਦੀ ਅਵਾਮ ਵੱਲੋਂ ਦਿੱਤੇ ਜਾ ਰਹੇ ਬੇਮਿਸਾਲ ਸਹਿਯੋਗ ਅਤੇ ਚੌਤਰਫਾ ਸਰਗਰਮੀ ਤੋਂ ਇਹ ਭਰੋਸਾ ਹੋਰ ਮਜ਼ਬੂਤ ਹੋਇਆ ਹੈ ਕਿ ਕਿਸਾਨ ਅੰਦੋਲਨ ਅਵੱਸ਼ ਫ਼ਤੇਹਯਾਬ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਕਟਾਰੀਆ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ : ਪਤਨੀ ਸ਼ੀਨਮ ਨੇ ਰਾਜਾ ਵੜਿੰਗ ਤੇ ਡਿੰਪੀ ’ਤੇ ਲਾਏ ਗੰਭੀਰ ਦੋਸ਼

ਇਸ ਲਈ ਮੰਚ ਦੀ ਟੀਮ ਲਗਾਤਾਰ ਪਿੰਡ ਪਿੰਡ ਜਾਕੇ ਕਿਸਾਨਾਂ ਕਿਰਤੀਆਂ ਅਤੇ ਹਰੇਕ ਵਰਗ ਨੂੰ ਲਾਮਬੰਦ ਕਰ ਰਹੀ ਹੈ। ਇਸ ਮੌਕੇ ਵਿਸਾਖਾ ਸਿੰਘ, ਦੀਦਾਰ ਸਿੰਘ, ਬਲਜੀਤ ਸਿੰਘ, ਡਾ. ਸੰਧੂ, ਅਮਜ਼ਦ ਅਲੀ, ਪ੍ਰਧਾਨ ਬਲਜੀਤ ਸਿੰਘ, ਹਰਨੇਕ ਸਿੰਘ, ਬੂਟਾ ਸਿੰਘ, ਦਿਆਲ ਸਿੰਘ, ਸੁਰਜੀਤ ਸਿੰਘ, ਰਣਜੋਧ ਸਿੰਘ, ਸਰਪੰਚ ਗੁਰਬਖ਼ਸ਼ ਸਿੰਘ ਅਤੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ।

ਪੜ੍ਹੋ ਇਹ ਵੀ ਖ਼ਬਰ - ਕਿਰਾਏ ਦੇ ਮਕਾਨ ’ਚ ਰਹਿੰਦੀ ਜਨਾਨੀ ਨੇ ਇਲਾਕੇ ’ਚ ਫੈਲਾਈ ਦਹਿਸ਼ਤ, ਧਮਕੀ ਦੇ ਕੇ ਕਹਿੰਦੀ ‘ਮੈਂ ਨੀ ਡਰਦੀ'

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ


rajwinder kaur

Content Editor

Related News