NIT ਜਲੰਧਰ 'ਚ 'ਨਸ਼ਾਮੁਕਤ ਨੌਜਵਾਨ' ਵਿਸ਼ੇ ’ਤੇ 'ਵਿਕਸਿਤ ਭਾਰਤ ਯੁਵਾ ਕਨੈਕਟ' ਪ੍ਰੋਗਰਾਮ ਦਾ ਆਯੋਜਨ
Wednesday, Aug 12, 2026 - 12:06 PM (IST)
ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ) ਜਲੰਧਰ ਵਿਖੇ ‘ਨਸ਼ਾਮੁਕਤ ਨੌਜਵਾਨ ਫਾਰ ਵਿਕਸਿਤ ਭਾਰਤ’ ਵਿਸ਼ੇ ’ਤੇ ਇਕ ਵਿਸ਼ੇਸ਼ ‘ਵਿਕਸਿਤ ਭਾਰਤ ਯੁਵਾ ਕਨੈਕਟ ਪ੍ਰੋਗਰਾਮ’ (VBYCP) ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਐੱਨ. ਐੱਸ. ਐੱਸ. ਦੇ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਸਹਿਯੋਗ ਨਾਲ 'ਵਿਕਸਿਤ ਭਾਰਤ @2047' ਦੇ ਟੀਚੇ ਨੂੰ ਮੁੱਖ ਰੱਖਦਿਆਂ ਆਯੋਜਿਤ ਕੀਤਾ ਗਿਆ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਦੋ ਸਕੇ ਭਰਾਵਾਂ ਨੂੰ ਮਾਰੀਆਂ ਗੋਲ਼ੀਆਂ, ਇਕ ਦੀ ਮੌਤ

ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਕੀਤਾ ਜਾਗਰੂਕ
ਪ੍ਰੋਗਰਾਮ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਇਕ ਸਿਹਤਮੰਦ ਅਤੇ ਜ਼ਿੰਮੇਵਾਰ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਵੰਦੇ ਮਾਤਰਮ ਦੇ ਗਾਇਨ ਅਤੇ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਰਜਿਸਟਰਾਰ ਪ੍ਰੋ. ਅਨੀਸ਼ ਸਚਦੇਵਾ, ਡੀਨ (ਸਟੂਡੈਂਟਸ ਵੈਲਫੇਅਰ) ਪ੍ਰੋ. ਸ਼ੈਲੇਂਦਰ ਬਜਪਾਈ ਅਤੇ ਡੀਨ (ਪਲੈਨਿੰਗ ਐਂਡ ਡਿਵੈਲਪਮੈਂਟ) ਡਾ. ਸ਼ੁਭਾਸ਼ ਚੰਦਰ ਸਮੇਤ ਕਈ ਸ਼ਖਸੀਅਤਾਂ ਮੌਜੂਦ ਸਨ।

'ਮਾਈ ਭਾਰਤ' ਪਹਿਲਕਦਮੀ ਬਾਰੇ ਦਿੱਤੀ ਜਾਣਕਾਰੀ
ਐੱਨ. ਐੱਸ. ਐੱਸ. ਦੇ ਖੇਤਰੀ ਡਾਇਰੈਕਟੋਰੇਟ ਤੋਂ ਅੰਕੁਸ਼ ਨਿਝਾਵਨ ਨੇ ਵਿਦਿਆਰਥੀਆਂ ਨੂੰ ‘ਮਾਈ ਭਾਰਤ’ (My Bharat) ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਨੌਜਵਾਨ ਵਲੰਟੀਅਰਿੰਗ ਅਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਆਪਣੀ ਪ੍ਰੋਫਾਈਲ ਬਣਾ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਦੌਰਾਨ ਨੌਜਵਾਨਾਂ ਦੀ ਹਿੱਸੇਦਾਰੀ 'ਤੇ ਆਧਾਰਿਤ ਇਕ ਵੀਡੀਓ ਵੀ ਵਿਖਾਈ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ! DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਨਵੇਂ ਹੁਕਮ
ਨਸ਼ਾਮੁਕਤ ਭਾਰਤ ਦੀ ਚੁੱਕੀ ਸਹੁੰ
ਯੂਥ ਆਈਕਨ ਸੁਸ਼੍ਰੀ ਉਪਾਸਨਾ ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਸਮੂਹ ਹਾਜ਼ਰੀਨ ਵੱਲੋਂ 'ਨਸ਼ਾਮੁਕਤ ਭਾਰਤ' ਦੀ ਸਹੁੰ ਵੀ ਚੁੱਕੀ ਗਈ। ਇਸ ਤੋਂ ਇਲਾਵਾ, ਐੱਨ. ਐੱਸ. ਐੱਸ. ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਬਘਾ ਨੇ ਨੌਜਵਾਨਾਂ ਨੂੰ ਚੰਗੀ ਸੰਗਤ ਰੱਖਣ ਅਤੇ ਆਪਣਾ ਸਮਾਂ ਉਸਾਰੂ ਕੰਮਾਂ ਵਿੱਚ ਲਗਾਉਣ ਦੀ ਸਲਾਹ ਦਿੱਤੀ।

ਡਾਇਰੈਕਟਰ ਦਾ ਸੰਦੇਸ਼
ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਪ੍ਰੋ. ਵਿਨੋਦ ਕੁਮਾਰ ਕਨੌਜੀਆ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜਾਗਰੂਕ ਅਤੇ ਜ਼ਿੰਮੇਵਾਰ ਨੌਜਵਾਨ ਹੀ ਵਿਕਸਿਤ ਭਾਰਤ @2047 ਦੇ ਸੁਫ਼ਨੇ ਨੂੰ ਹਕੀਕਤ ਵਿੱਚ ਬਦਲ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਲਈ ਬਿਹਤਰ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: ਬਦਲ ਜਾਣਗੇ ਪੰਜਾਬ ਦੇ ਸਿਆਸੀ ਸਮੀਕਰਨ! 'ਸੰਜੀਵਨੀ' ਵਾਂਗ ਕੰਮ ਕਰ ਸਕਦੈ SAD-BJP ਦਾ ਗਠਜੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
