ਸਬਜ਼ੀ ਲੈਣ ਜਾ ਰਹੇ ਵੱਖ-ਵੱਖ 3 ਵਿਅਕਤੀ ਸਕੂਟਰੀ ਸਵਾਰ ਲੁਟੇਰਿਆਂ ਦਾ ਹੋਏ ਸ਼ਿਕਾਰ

09/03/2020 6:26:29 PM

ਗੁਰਾਇਆ (ਮੁਨੀਸ਼ ਬਾਵਾ) - ਥਾਣਾ ਗੁਰਾਇਆ ਦੀ ਚੌਕੀ ਦੁਸਾਂਝ ਕਲਾਂ ਇਲਾਕੇ ਵਿੱਚ ਸਕੂਟਰੀ ਸਵਾਰ ਲੁਟੇਰਿਆਂ ਵਲੋਂ ਆਪਣੀ ਦਹਿਸ਼ਤ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੌਕੀ ਤੋਂ ਥੋੜੀ ਹੀ ਦੂਰੀ ’ਤੇ ਤਿੰਨ ਲੁਟੇਰਿਆਂ ਨੇ ਇਕ ਤੋਂ ਬਾਅਦ ਇਕ ਤਿੰਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉਕਤ ਲੁਟੇਰਿਆਂ ਨੇ ਇਕ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕਰਦੇ ਹੋਏ ਉਸ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਉਸਨੂੰ ਦਾਤਰ ਮਾਰ ਕੇ ਜ਼ਖਮੀ ਵੀ ਕਰ ਦਿੱਤਾ। ਉਕਤ ਵਿਅਕਤੀ ਹੁਣ ਸੀ. ਐੱਚ. ਸੀ. ਬੜਾ ਪਿੰਡ ਵਿੱਚ ਜੇਰੇ ਇਲਾਜ ਹੈ। 

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਸਰਵੇਸ਼ ਕੁਮਾਰ ਪੁੱਤਰ ਹਰੀਪਾਲ ਵਾਸੀ ਪਿੰਡ ਵਿਰਕਾਂ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾ ਫਗਵਾੜਾ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਜਾਂਦਾ ਹੈ। ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਵੀ ਉਹ ਅਤੇ ਉਸਦਾ ਪੁੱਤਰ ਰਾਹੁਲ ਘਰ ਤੋਂ ਆਪਣੀ ਆਪਣੀ ਰੇਹੜੀ ’ਤੇ ਸ਼ਬਜੀ ਲੈਣ ਲਈ ਨਿਕਲੇ ਸੀ। ਉਸ ਦਾ ਬੇਟਾ ਅੱਗੇ ਨਿਕਲ ਗਿਆ ਅਤੇ ਪਿਛੋਂ ਇਕ ਚਿੱਟੇ ਰੰਗ ਦੀ ਸਕੂਟਰੀ ਉਤੇ ਆਏ ਤਿੰਨ ਲੁਟੇਰਿਆਂ ਨੇ ਉਸਦੀ ਰੇਹੜੀ ਅੱਗੇ ਸਕੂਟਰੀ ਲੱਗਾ ਕੇ ਉਸ ਨੂੰ ਰੋਕ ਲਿਆ।

ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਪੀੜਤ ਵਿਅਕਤੀ ਨੇ ਜਦੋਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਲੁਟੇਰੇ ਤੇਜ਼ਧਾਰ ਹਥਿਆਰ ਕੱਢ ਕੇ ਉਸਨੂੰ ਮਾਰਨ ਲੱਗ ਪਏ। ਤਿੰਨੋ ਲੁਟੇਰੇ 16000 ਰੁਪਏ ਦੀ ਨਕਦੀ ਅਤੇ ਉਸਦਾ ਮੋਬਾਇਲ ਫੋਨ ਲੈ ਕੇ ਫਰਾਰ ਹੋ ਗਏ। ਉਸ ਨੇ ਇਸ ਸਾਰੀ ਘਟਨਾ ਸੰਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ।

ਖਾਣਾ ਬਣਾਉਣ ਤੋਂ ਲੈ ਕੇ ਖਾਣ ਤੱਕ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ

ਉਕਤ ਲੁਟੇਰਿਆਂ ਨੇ ਦੂਜੀ ਵਾਰਦਾਤ ਨੂੰ ਪਿੰਡ ਵਿਰਕਾਂ ਦੇ ਮੋੜ ਨਜਦੀਕ ਅੰਜਾਮ ਦਿੱਤਾ। ਜਿਥੇ ਗੁਰਾਇਆ ਦੇ ਪਿੰਡ ਅਨੀਹਰ ਤੋਂ ਦੋ ਭਰਾ ਸੋਮਨਾਥ ਅਤੇ ਸੁਰਜੀਤ ਲਾਲ ਪੁੱਤਰ ਪਿਆਰਾ ਲਾਲ ਰੋਜ਼ਾਨਾ ਦੀ ਤਰਾਂ ਆਪਣੇ ਪਿੰਡ ਤੋਂ ਸਾਈਕਲ ’ਤੇ ਫਗਵਾੜਾ ਸਬਜ਼ੀ ਲੈਣ ਜਾ ਰਹੇ ਸੀ। 5:30 ਵਜੇ ਦੇ ਕਰੀਬ ਚਿੱਟੇ ਰੰਗ ਦੀ ਸਕੂਟਰੀ ਸਵਾਰ ਤਿੰਨ ਲੁਟੇਰਿਆਂ ਨੇ ਉਨ੍ਹਾਂ ਉਤੇ ਪੁੱਠੇ ਦਾਤਾਰ ਨਾਲ ਹਮਲਾ ਕਰਕੇ ਸੋਮਨਾਥ ਤੋਂ ਇਕ ਹਜ਼ਾਰ ਦੀ ਨਕਦੀ ਅਤੇ ਸੁਰਜੀਤ ਲਾਲ ਤੋਂ 1500 ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

ਇਸ ਸੰਬੰਧੀ ਉਨ੍ਹਾਂ ਨੇ ਦੁਸਾਂਝ ਕਲਾਂ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸੰਬੰਧੀ ਜਦ ਚੌਕੀ ਇੰਚਾਰਜ ਦੁਸਾਂਝ ਕਲਾਂ ਦੇ ਨਾਲ ਸੰਪਰਕ ਕਰਨ ਲਈ ਪੱਤਰਕਾਰਾਂ ਨੇ ਉਨ੍ਹਾਂ ਨੂੰ ਫੋਨ ਕੀਤਾ ਤਾ ਉਨ੍ਹਾਂ ਨੇ ਫੋਨ ਨਹੀਂ ਚੁਕਿਆ।


rajwinder kaur

Content Editor

Related News