ਹਡ਼ਾਂ ਦੇ ਕਾਰਣ ਰੂਪਨਗਰ ’ਚ ਸਬਜ਼ੀਆਂ ਦੇ ਭਾਅ ’ਚ ਵਾਧਾ

Wednesday, Aug 21, 2019 - 12:37 AM (IST)

ਹਡ਼ਾਂ ਦੇ ਕਾਰਣ ਰੂਪਨਗਰ ’ਚ ਸਬਜ਼ੀਆਂ ਦੇ ਭਾਅ ’ਚ ਵਾਧਾ

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ ’ਚ ਭਾਰੀ ਮੀਂਹ ਅਤੇ ਹਡ਼੍ਹ ਦੀ ਸਥਿਤੀ ਪੈਦਾ ਹੋਣ ਕਾਰਨ ਸਬਜ਼ੀਆਂ ਦੇ ਰੇਟ ਪਹਿਲਾਂ ਨਾਲੋਂ ਕਾਫੀ ਵਧ ਗਏ ਹਨ। ਜਿਸ ਕਾਰਣ ਆਮ ਲੋਕਾਂ ਨੂੰ ਸਬਜ਼ੀ ਅਤੇ ਫਲ ਆਦਿ ਖ੍ਰੀਦਣ ’ਚ ਕਾਫੀ ਪਰੇਸ਼ਾਨੀ ਹੋ ਰਹੀ ਹੈ। ਰੂਪਨਗਰ ਸ਼ਹਿਰ ਦੇ ਨਾਲ ਹਿਮਾਚਲ ਪ੍ਰਦੇਸ਼ ਦੀ ਸੀਮਾ ਲੱਗਦੀ ਹੈ ਅਤੇ ਰੂਪਨਗਰ ’ਚ ਸਬਜ਼ੀਆਂ ਜਾਂ ਤਾਂ ਹਿਮਾਚਲ ਪ੍ਰਦੇਸ਼ ਤੋਂ ਆਉਂਦੀਆਂ ਹਨ ਜਾਂ ਫਿਰ ਰੂਪਨਗਰ ਲਾਗੇ ਲੋਕਲ ਖੇਤਰ ਤੋਂ ਆਉਦੀਆਂ ਹਨ। ਮੀਂਹ ਕਾਰਣ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ ਅਤੇ ਰੂਪਨਗਰ ਸ਼ਹਿਰ ਲਾਗੇ ਦਰਿਆ ਸਤਲੁਜ ’ਚ ਪਾਣੀ ਵਧੇਰੇ ਹੋਣ ਕਾਰਣ ਹਡ਼ ਆਏ ਹੋਏ ਹਨ ਜਿਸ ਕਾਰਣ ਸਬਜ਼ੀਆਂ ਅਤੇ ਫਸਲਾਂ ਕਾਫੀ ਪ੍ਰਭਾਵਿਤ ਹੋਈਆਂ ਹਨ ਮੰਡੀ ’ਚ ਜੋ ਸਬਜ਼ੀ ਆ ਰਹੀ ਹੈ ਉਸਦੀ ਸਪਲਾਈ ਕਾਫੀ ਘੱਟ ਹੈ। ਸਥਾਨਕ ਮੇਨ ਬਾਜ਼ਾਰ ’ਚ ਸਥਿਤ ਸਬਜ਼ੀ ਵਿਕਰੇਤਾ ਰਮੇਸ਼ ਲਾਂਬਾ ਨੇ ਦੱਸਿਆ ਕਿ ਪਹਿਲਾ ਦੇ ਮੁਕਾਬਲੇ ਸਬਜ਼ੀ ਦੇ ਭਾਅ ’ਚ ਭਾਰੀ ਉਛਾਲ ਆਇਆ ਹੈ ਜੋ ਕਿ ਇਸ ਤਰ੍ਹਾਂ ਹੈ-

ਸਬਜ਼ੀਆਂ ਦੇ ਪਹਿਲੇ ਭਾਅ

ਗੋਭੀ 40, ਮਟਰ-100, ਟਮਾਟਰ-40, ਪਿਆਜ-15, ਫਰਾਸਬੀਨ-50, ਸ਼ਿਮਲਾ ਮਿਰਚ-50, ਕਰੇਲਾ-20, ਅਦਰਕ-100, ਮੂਲੀ 15-20, ਬੰਦ ਗੋਭੀ-25, ਨਿੰਬੂ-60 ਰੁ. ਪ੍ਰਤੀ ਕਿੱਲੋ

ਸਬਜ਼ੀਆਂ ਦੇ ਮੌਜੂਦਾ ਭਾਅ

ਗੋਭੀ 100, ਮਟਰ 140, ਟਮਾਟਰ-60-80,ਪਿਆਜ-30, ਫਰਾਸਬੀਨ-100, ਸ਼ਿਰਮਾ ਮਿਰਚ-80, ਕਰੇਲਾ-40, ਅਦਰਕ-200, ਮੂਲੀ-30, ਬੰਦ ਗੋਭੀ-40, ਨਿੰਬੂ -100 ਰੁ. ਪ੍ਰਤੀ ਕਿੱਲੋ।

 


author

Bharat Thapa

Content Editor

Related News