ਵੈਸ਼ਨੋ ਦੇਵੀ ਅੱਪ-ਡਾਊਨ ਰੂਟ ਦੀਆਂ ਟ੍ਰੇਨਾਂ 4-5 ਘੰਟੇ ਲੇਟ, ਅੰਮ੍ਰਿਤਸਰ ਐਕਸਪ੍ਰੈੱਸ ਤੇ ਹਮਸਫ਼ਰ ਨੇ 5-5 ਘੰਟੇ ਕਰਵਾਈ ਉਡੀਕ

Monday, Jan 12, 2026 - 12:42 PM (IST)

ਵੈਸ਼ਨੋ ਦੇਵੀ ਅੱਪ-ਡਾਊਨ ਰੂਟ ਦੀਆਂ ਟ੍ਰੇਨਾਂ 4-5 ਘੰਟੇ ਲੇਟ, ਅੰਮ੍ਰਿਤਸਰ ਐਕਸਪ੍ਰੈੱਸ ਤੇ ਹਮਸਫ਼ਰ ਨੇ 5-5 ਘੰਟੇ ਕਰਵਾਈ ਉਡੀਕ

ਜਲੰਧਰ (ਪੁਨੀਤ)-ਟ੍ਰੇਨਾਂ ਦੀ ਦੇਰੀ ਦੇ ਸਿਲਸਿਲੇ ਵਿਚ ਜੰਮੂ ਅਤੇ ਵੈਸ਼ਨੋ ਦੇਵੀ ਰੂਟ ਦੀਆਂ ਟ੍ਰੇਨਾਂ ਅੱਪ-ਡਾਊਨ ਰੂਟ ’ਤੇ 4-5 ਘੰਟੇ ਤੱਕ ਲੇਟ ਰਹੀਆਂ, ਜਿਸ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ, ਸਵਰਨ ਸ਼ਤਾਬਦੀ ਸਮੇਤ ਕਈ ਐਕਸਪ੍ਰੈੱਸ ਟ੍ਰੇਨਾਂ ਨੇ ਵੀ ਯਾਤਰੀਆਂ ਨੂੰ ਲੰਮੀ ਉਡੀਕ ਕਰਵਾਈ। ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਫਿਲਹਾਲ ਰੁਕਦਾ ਨਜ਼ਰ ਨਹੀਂ ਆ ਰਿਹਾ। ਕਿਹਾ ਜਾ ਰਿਹਾ ਹੈ ਕਿ ਧੁੰਦ ਘੱਟ ਹੋਣ ਤੋਂ ਬਾਅਦ ਹੀ ਟ੍ਰੇਨਾਂ ਦੀ ਦੇਰੀ ਤੋਂ ਕੁਝ ਰਾਹਤ ਮਿਲ ਸਕਦੀ ਹੈ ਪਰ ਉਦੋਂ ਤੱਕ ਯਾਤਰੀਆਂ ਦੀਆਂ ਦਿੱਕਤਾਂ ਜਾਰੀ ਰਹਿਣ ਦਾ ਅਨੁਮਾਨ ਹੈ। ਇਸੇ ਲੜੀ ਤਹਿਤ ਨਵੀਂ ਦਿੱਲੀ ਤੋਂ ਆਉਣ ਵਾਲੀ 12029 ਸਵਰਨ ਸ਼ਤਾਬਦੀ ਆਪਣੇ ਤੈਅ ਸਮੇਂ ਦੁਪਹਿਰ 12.06 ਤੋਂ 25 ਮਿੰਟ ਲੇਟ ਰਹਿੰਦੇ ਹੋਏ ਸਾਢੇ 12 ਵਜੇ ਸਿਟੀ ਸਟੇਸ਼ਨ ਪਹੁੰਚੀ, ਜਦਕਿ ਸ਼ਾਨ-ਏ-ਪੰਜਾਬ, ਅੰਮ੍ਰਿਤਸਰ ਸ਼ਤਾਬਦੀ ਅਤੇ ਵੰਦੇ ਭਾਰਤ ਵਰਗੀਆਂ ਕਈ ਟ੍ਰੇਨਾਂ 15 ਮਿੰਟ ਤੱਕ ਲੇਟ ਰਹੀਆਂ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ DIR ਦੀ ਵੱਡੀ ਸਫ਼ਲਤਾ! 25 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫ਼ਤਾਰ

PunjabKesari

ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਪੌਣੇ 4 ਘੰਟੇ ਦੀ ਦੇਰੀ ਨਾਲ ਸਵਾ 2 ਵਜੇ ਕੈਂਟ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ 2 ਘੰਟੇ ਲੇਟ ਰਹਿੰਦੇ ਹੋਏ ਪੌਣੇ 1 ਵਜੇ ਸਿਟੀ ਪਹੁੰਚੀ। ਸ਼ਹੀਦ ਐਕਸਪ੍ਰੈੱਸ 14673 ਆਪਣੇ ਤੈਅ ਸਮੇਂ ਦੁਪਹਿਰ ਸਾਢੇ 3 ਵਜੇ ਦੀ ਬਜਾਏ 2 ਘੰਟੇ ਦੀ ਦੇਰੀ ਨਾਲ ਸਾਢੇ 5 ਵਜੇ ਸਿਟੀ ਪਹੁੰਚੀ।

ਅੰਮ੍ਰਿਤਸਰ ਐਕਸਪ੍ਰੈੱਸ 11057 ਦੁਪਹਿਰ ਸਵਾ 2 ਵਜੇ ਤੋਂ ਪੰਜ ਘੰਟੇ ਲੇਟ ਰਹਿ ਕੇ ਸਵਾ 7 ਵਜੇ ਸਿਟੀ ਪਹੁੰਚੀ। ਅੰਮ੍ਰਿਤਸਰ ਤੋਂ ਚੱਲਣ ਵਾਲੀ ਗੋਰਖਪੁਰ ਸੁਪਰਫਾਸਟ ਐਕਸਪ੍ਰੈੱਸ ਸਵਾ ਘੰਟੇ ਦੀ ਦੇਰੀ ਨਾਲ ਦੁਪਹਿਰ 3 ਵਜੇ ਤੋਂ ਬਾਅਦ ਸਿਟੀ ਪਹੁੰਚੀ। ਵੈਸ਼ਨੋ ਦੇਵੀ ਜਾਣ ਵਾਲੀ ਟ੍ਰੇਨ ਨੰਬਰ 19803 ਕਰੀਬ ਡੇਢ ਘੰਟੇ ਦੀ ਦੇਰੀ ਨਾਲ ਸਵੇਰੇ 9 ਵਜੇ ਕੈਂਟ ਪਹੁੰਚੀ। ਜੰਮੂ ਤੋਂ ਆਉਣ ਵਾਲੀ ਹਮਸਫ਼ਰ ਐਕਸਪ੍ਰੈੱਸ 12752 ਆਪਣੇ ਤੈਅ ਸਮੇਂ ਸਵੇਰੇ ਸਵਾ 9 ਵਜੇ ਤੋਂ 5 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ ਸਵਾ 2 ਵਜੇ ਤੋਂ ਬਾਅਦ ਕੈਂਟ ਪਹੁੰਚੀ।

ਸਟੇਸ਼ਨ ਦੇ ਬਾਹਰ ਧੁੱਪ ’ਚ ਟ੍ਰੇਨਾਂ ਦੀ ਉਡੀਕ ਕਰਦੇ ਨਜ਼ਰ ਆਏ ਯਾਤਰੀ
ਟ੍ਰੇਨਾਂ ਦੀ ਦੇਰੀ ਕਾਰਨ ਯਾਤਰੀਆਂ ਨੂੰ ਸਟੇਸ਼ਨ ਦੇ ਬਾਹਰ ਧੁੱਪ ਦਾ ਆਨੰਦ ਮਾਣਦਿਆਂ ਦੇਖਿਆ ਗਿਆ। ਸਟੇਸ਼ਨ ਦੇ ਅੰਦਰ ਸ਼ੈੱਡ ਹੋਣ ਕਾਰਨ ਧੁੱਪ ਨਹੀਂ ਪਹੁੰਚਦੀ, ਇਸ ਲਈ ਯਾਤਰੀ ਸਟੇਸ਼ਨ ਦੇ ਐਂਟਰੀ ਗੇਟ ਦੇ ਬਾਹਰ ਖੜ੍ਹੇ ਹੋ ਕੇ ਮੋਬਾਈਲ ’ਤੇ ਟ੍ਰੇਨ ਦਾ ਸਟੇਟਸ ਚੈੱਕ ਕਰਦੇ ਰਹੇ। ਕਈ ਯਾਤਰੀਆਂ ਨੂੰ ਟ੍ਰੇਨਾਂ ਦੇ ਆਉਣ ਤੋਂ ਪਹਿਲਾਂ ਕਾਫ਼ੀ ਦੇਰ ਧੁੱਪ ਵਿਚ ਖੜ੍ਹੇ ਹੋ ਕੇ ਉਡੀਕ ਕਰਦਿਆਂ ਦੇਖਿਆ ਗਿਆ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News