ਜਲੰਧਰ ''ਚ ਲਾਵਾਰਿਸ ਬੈਗ ਮਿਲਣ ਨਾਲ ਪੁਲਸ ਪ੍ਰਸ਼ਾਸਨ ''ਚ ਮਚਿਆ ਹੜਕੰਪ

02/05/2023 3:28:12 PM

ਜਲੰਧਰ (ਵਰੁਣ)–ਮਦਨ ਫਲੋਰ ਮਿੱਲ ਚੌਂਕ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਬੀਤੇ ਦਿਨ ਇਥੇ ਲਾਵਾਰਿਸ ਬੈਗ ਮਿਲਿਆ। ਇਥੇ ਇਹ ਵੀ ਦੱਸ ਦਈਏ ਕਿ ਬੂਟਾ ਮੰਡੀ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਬੀਤੇ ਦਿਨ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਦੇ ਦੌਰੇ 'ਤੇ ਆਏ ਸਨ। ਜਿਉਂ ਹੀ ਸ਼ੱਕੀ ਬੈਗ ਮਿਲਣ ਦੀ ਸੂਚਨਾ ਪੁਲਸ ਕੋਲ ਪੁੱਜੀ ਤਾਂ ਪੁਲਸ ਫੋਰਸ ਸਮੇਤ ਡਾਗ ਸਕੁਐਡ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਮੌਕੇ ’ਤੇ ਪੁੱਜ ਗਿਆ।

ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ, ਦੋ ਮਹੀਨੇ ਪਹਿਲਾਂ ਕੈਨੇਡਾ ਗਏ ਰੋਪੜ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਕਾਫ਼ੀ ਸਾਵਧਾਨੀ ਨਾਲ ਜਦੋਂ ਬੈਗ ਚੈੱਕ ਕੀਤਾ ਗਿਆ ਤਾਂ ਉਸ ਵਿਚ ਕੋਈ ਵੀ ਸ਼ੱਕੀ ਚੀਜ਼ ਨਾ ਹੋਣ ਦੀ ਪੁਸ਼ਟੀ ਹੋਈ। ਪੁਲਸ ਨੇ ਜਦੋਂ ਬੈਗ ਖੋਲ੍ਹਿਆ ਤਾਂ ਉਸ ਵਿਚੋਂ ਕੱਪੜੇ ਆਦਿ ਮਿਲੇ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਸਨ ਪਰ ਜਾਂਚ ਤੋਂ ਬਾਅਦ ਬੈਗ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਕੱਪੜੇ ਮਿਲੇ। ਉਕਤ ਬੈਗ ਕਿਸੇ ਪ੍ਰਵਾਸੀ ਦਾ ਜਾਪਦਾ ਹੈ, ਜਿਹੜਾ ਰੇਲਵੇ ਸਟੇਸ਼ਨ ’ਤੇ ਆਉਣ ਜਾਂ ਜਾਣ ਸਮੇਂ ਰਸਤੇ ਵਿਚ ਬੈਗ ਨੂੰ ਭੁੱਲ ਗਿਆ।

ਇਹ ਵੀ ਪੜ੍ਹੋ :  ਭੁਲੱਥ 'ਚ ਵੱਡੀ ਵਾਰਦਾਤ, ਪਿਸਤੌਲ ਦੀ ਨੌਕ 'ਤੇ ਮਨੀ ਐਕਸਚੇਂਜਰ ਤੋਂ ਲੁੱਟੇ 14 ਲੱਖ ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News