ਕੱਚਾ ਕਵਾਟਰ ’ਚ ਛਾਪਾ ਮਾਰ ਪੁਲਸ ਨੇ ਬਰਾਮਦ ਕੀਤੀ ਨਾਜਾਇਜ਼ ਸ਼ਰਾਬ
Friday, Jul 19, 2019 - 04:21 AM (IST)

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮਾਡਲ ਟਾਊਨ ਪੁਲਸ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਦੁਪਹਿਰ ਬਾਅਦ ਛਾਪੇਮਾਰੀ ਕਰਕੇ ਕੱਚਾ ਕਵਾਟਰ ਦੇ ਇਕ ਮਕਾਨ ’ਚ 1 ਪੇਟੀ ਨਾਜਾਇਜ਼ ਸ਼ਰਾਬ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਅਨੁਸਾਰ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨਾਜਾਇਜ਼ ਸ਼ਰਾਬ ਲੈ ਥਾਣੇ ਪਹੁੰਚ ਮਾਮਲੇ ਦੀ ਜਾਂਚ ’ਚ ਜੁੱਟੀ ਹੋਈ ਹੈ। ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਪੁਲਸ ਦੇ ਐੱਸ.ਐੱਚ.ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਨੂੰ ਮੁਹੱਲੇ ਦੇ ਲੋਕਾਂ ਨੇ ਸੂਚਨਾ ਦਿੱਤੀ ਸੀ ਕਿ ਮੁਹੱਲੇ ’ਚ ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਗੈਰ ਕਾਨੂੰਨੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਪੁਲਸ ਨੇ ਫ਼ਿਲਹਾਲ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਰਹੀ ਹੈ ਪਰ ਜਾਂਚ ’ਚ ਦੋਸ਼ੀ ਦੀ ਪਛਾਣ ਹੁੰਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Related News
ਪੁਲਸ ਨੇ ਕਾਬੂ ਕੀਤੇ ਲਗਜ਼ਰੀ ਗੱਡੀ ਵਾਲੇ ਲੁਟੇਰੇ, ਗੰਨ ਪੁਆਇੰਟ ''ਤੇ ਲੁੱਟੇ 2 ਮੋਬਾਈਲ, ਸੋਨੇ ਦੀ ਚੇਨ ਤੇ ਨਕਦੀ ਬਰਾਮਦ
