ਈ-ਰਿਕਸ਼ਾ ਚਾਲਕ ਨੂੰ ਦਾਤਰ ਵਿਖਾ ਕੇ ਲੁੱਟਣ ਵਾਲੇ ਦੋ ਲੁਟੇਰੇ ਗ੍ਰਿਫ਼ਤਾਰ
Wednesday, Sep 11, 2024 - 06:12 PM (IST)
ਜਲੰਧਰ (ਰਮਨ)-ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿੱਚ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਕੋਲੋਂ ਲੁੱਟੇ ਹੋਏ ਪੈਸੇ ਅਤੇ ਦਾਤਰ ਬਰਾਮਦ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਡਬਲੂ ਪੁੱਤਰ ਵਿਰਾਈ ਵਾਸੀ ਪਿੰਡ ਘੋਸੀਨ ਬਾਗਿਆ ਬਖ਼ਸ਼ੀਪੁਰਾ ਪੀ. ਐੱਸ. ਦਰਗਾਹ ਜ਼ਿਲ੍ਹਾ ਬਹਿਰਾਈਚ ਉੱਤਰ ਪ੍ਰਦੇਸ਼ ਹਾਲ ਵਾਸੀ ਬਦਰੀਦਾਸ ਕਾਲੋਨੀ ਬੈਕਸਾਈਡ ਏ. ਪੀ. ਜੇ. ਕਾਲਜ ਜਲੰਧਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਡਬਲੂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ 9 ਸਤੰਬਰ ਨੂੰ ਜੋਤੀ ਚੌਂਕ ਜਲੰਧਰ ਵਿਖੇ ਆਪਣੇ ਈ-ਰਿਕਸ਼ਾ ਨੰਬਰ ਪੀ. ਬੀ.-08-ਐੱਫ਼. ਜੇ-1985 ਕਲਰ ਰੈੱਡ ਵਿੱਚ ਮੌਜੂਦ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਈ-ਰਿਕਸ਼ਾ ’ਤੇ ਸਵਾਰ ਹੋ ਕੇ ਉਸ ਨੂੰ ਗਲੀ ਵਿੱਚ ਰੋਕ ਲਿਆ।
ਇਹ ਵੀ ਪੜ੍ਹੋ- ਪਹਿਲੀ ਪਤਨੀ ਦੇ ਹੁੰਦਿਆਂ ਕਰਵਾ ਲਿਆ ਦੂਜਾ ਵਿਆਹ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗਲੀ ਵਿੱਚ ਦੋ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜਿੱਥੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਗਲੇ ਵਿੱਚ ਦਾਤਰ ਲਾ ਦਿੱਤਾ ਅਤੇ ਦੂਜੇ ਅਣਪਛਾਤੇ ਵਿਅਕਤੀ ਨੇ ਉਸ ਦੀ ਪੈਂਟ ਅਤੇ ਕਮੀਜ਼ ਦੀ ਜੇਬ ਵਿੱਚੋਂ ਜ਼ਬਰਦਸਤੀ 1200 ਰੁਪਏ ਕੱਢ ਲਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਅ/ਧ 309(3),3(5) ਬੀ. ਐੱਨ. ਐੱਸ. ਥਾਣਾ ਡਿਵੀਜ਼ਨ ਨੰਬਰ 3 ਜਲੰਧਰ ਦਰਜ ਕੀਤਾ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਤਫ਼ਤੀਸ਼ ਦੌਰਾਨ ਦੋਵੇਂ ਲੁੱਟਾਂ-ਖੋਹਾਂ ਕਰਨ ਵਾਲਿਆਂ ਦੀ ਪਛਾਣ ਅਭੀ ਬੱਤਰਾ ਉਰਫ਼ ਕਾਲਾ ਪੁੱਤਰ ਸ਼ਸ਼ੀ ਬੱਤਰਾ ਵਾਸੀ ਐੱਚ. ਐੱਨ.-101 ਰਸਤਾ ਮੁਹੱਲਾ ਜਲੰਧਰ ਅਤੇ ਤਰੁਣ ਸਹੋਤਾ ਉਰਫ਼ ਮੋਟਾ ਪੁੱਤਰ ਪ੍ਰੇਮ ਲਾਲ ਵਾਸੀ ਐੱਚ. ਐੱਨ. EM-229,ਬਾਗੀਆ ਮੁਹੱਲਾ ਜਲੰਧਰ ਵਜੋਂ ਹੋਈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵਾਰਦਾਤ ਵਿੱਚ ਵਰਤਿਆ ਇਕ ਦਾਤਰ ਲੋਹਾ ਬਰਾਮਦ ਕੀਤਾ ਹੈ। ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਇਹ ਵੀ ਪੜ੍ਹੋ-ਆਸਟ੍ਰੇਲੀਆ ਤੋਂ ਆਇਆ ਲਾੜਾ ਵਿਆਹ ਕਰਕੇ ਕਰ ਗਿਆ ਕਾਰਾ, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ