ਜਲੰਧਰ ਕਮਿਸ਼ਨਰੇਟ ਪੁਲਸ ਨੇ ਹੁਣ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ''ਤੇ ਕੱਸਿਆ ਸ਼ਿਕੰਜਾ, ਦੋ ਗ੍ਰਿਫ਼ਤਾਰ

Tuesday, Aug 27, 2024 - 03:39 PM (IST)

ਜਲੰਧਰ ਕਮਿਸ਼ਨਰੇਟ ਪੁਲਸ ਨੇ ਹੁਣ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ''ਤੇ ਕੱਸਿਆ ਸ਼ਿਕੰਜਾ, ਦੋ ਗ੍ਰਿਫ਼ਤਾਰ

ਜਲੰਧਰ (ਵਰੁਣ)- ਜਲੰਧਰ ਦੇ ਆਈ. ਪੀ. ਐੱਸ. ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਕਮਿਸ਼ਨਰੇਟ ਪੁਲਸ ਨੇ ਗੈਰ-ਕਾਨੂੰਨੀ ਜੂਏ ਦੀਆਂ ਦੁਕਾਨਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਸਾਰੇ ਜੀ. ਓਜ਼ ਅਤੇ ਐੱਸ. ਐੱਚ. ਓਜ਼ ਨੂੰ ਇਸ ਮੁੱਦੇ ਨੂੰ ਤਰਜੀਹ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਗੈਰ-ਕਾਨੂੰਨੀ ਧੰਦੇ ਵਿੱਚ ਸ਼ਾਮਲ ਕੋਈ ਵੀ ਵਿਅਕਤੀ ਭਾਵੇਂ ਇਹ ਦੁਕਾਨਾਂ ਚਲਾ ਰਿਹਾ ਹੋਵੇ ਜਾਂ ਕੰਮ ਕਰਦਾ ਹੋਵੇ, ਬਖ਼ਸ਼ਿਆ ਨਾ ਜਾਵੇ। ਐੱਸ. ਐੱਚ. ਓ. ਥਾਣਾ ਡਿਵੀਜ਼ਨ 1 ਜਲੰਧਰ ਨੇ ਇਸ ਮੁਹਿੰਮ ਤਹਿਤ ਗੁਲਾਬ ਦੇਵੀ ਰੋਡ, ਨਹਿਰ ਜਲੰਧਰ ਨੇੜੇ ਛਾਪੇਮਾਰੀ ਕੀਤੀ।

ਛਾਪੇਮਾਰੀ ਦੌਰਾਨ ਐੱਸ. ਐੱਚ. ਓ. ਡਿਵੀਜ਼ਨ 1 ਜਲੰਧਰ ਨੇ ਸਫ਼ਲਤਾਪੂਰਵਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 5,790 ਰੁਪਏ ਨਕਦ, ਇਕ ਲੈਪਟਾਪ, ਦੋ ਮਾਨੀਟਰ, ਦੋ ਸੀ. ਪੀ. ਯੂ. ਅਤੇ ਤਿੰਨ ਥਰਮਲ ਪ੍ਰਿੰਟਰ ਬਰਾਮਦ ਕੀਤੇ ਅਤੇ ਮੁਕਦਮਾ ਨੰਬਰ 122 ਮਿਤੀ 26-08-24 ਅ/ਧ 13ਏ ਜੂਆ ਐਕਟ, 318 ਬੀ. ਐੱਨ. ਐੱਸ. ਥਾਣਾ ਡਿਵੀਜ਼ਨ 1 ਜਲੰਧਰ ਵਿਖੇ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਜਨਮ ਅਸ਼ਟਮੀ ਦੇ ਦਿਨ ਵਾਪਰਿਆ ਵੱਡਾ ਹਾਦਸਾ, ਮੇਲਾ ਵੇਖਣ ਜਾ ਰਹੇ ਵਿਅਕਤੀ ਦੀ ਦਰਦਨਾਕ ਮੌਤ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨੈਲ ਸਿੰਘ ਪੁੱਤਰ ਜੋਗਿੰਦਰ ਪਾਲ ਵਾਸੀ ਐੱਮ. 292, ਗਲੀ ਨੰ. 05, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਹਾਲ ਕਿਰਾਏਦਾਰ ਗਲੀ ਨੰ. 1, ਆਰੀਆ ਨਗਰ, ਜਲੰਧਰ ਅਤੇ ਸੋਨੂੰ ਪੁੱਤਰ ਸੁਰਿੰਦਰ ਕੁਮਾਰ ਵਾਸੀ 141, ਪਿੰਡ ਖੰਡਾ ਖੇੜਾ, ਈਹਰੋੜੀ, ਥਾਣਾ ਤਾਰਿਆਵਾ, ਹਰਦੋਈ, ਯੂ. ਪੀ, ਹਾਲ ਕਿਰਾਏਦਾਰ ਨਿਊ ਸੋਡਲ ਨਗਰ, ਨੇੜੇ ਜੋਨੇਕਸ ਫੈਕਟਰੀ, ਜਲੰਧਰ ਵਜੋਂ ਹੋਈ ਹੈ। ਪੁਲਸ ਕਮਿਸ਼ਨਰ ਨੇ ਗੈਰ-ਕਾਨੂੰਨੀ ਲਾਟਰੀ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

ਇਹ ਵੀ ਪੜ੍ਹੋ- ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News