ਵਿਅਕਤੀ ''ਤੇ ਕਰ ਦਿੱਤਾ ਹਮਲਾ, 6 ਅਣਪਛਾਤੇ ਲੋਕਾਂ ਸਣੇ 8 ਖ਼ਿਲਾਫ਼ ਕੇਸ ਦਰਜ
Thursday, May 22, 2025 - 06:50 PM (IST)

ਹਾਜੀਪੁਰ (ਜੋਸ਼ੀ)-ਹਾਜੀਪੁਰ ਪੁਲਸ ਸਟੇਸ਼ਨ ਅਧੀਨ ਆਉਂਦੇ ਪਿੰਡ ਸ਼ੇਖਾਮੱਤਾ (ਸੁਨੇੜਾ) ਦੀ ਸਾਬਕਾ ਸਰਪੰਚ ਦੇ ਪਤੀ ਨੂੰ ਗੁੱਜਰਾਂ ਵੱਲੋਂ ਰਾਤ ਵੇਲੇ ਘਰ ’ਤੇ ਹਮਲਾ ਕਰਕੇ ਜ਼ਖ਼ਮੀ ਕੀਤੇ ਜਾਣ ਤੇ 6 ਅਣਪਛਾਤੇ ਲੋਕਾਂ ਸਮੇਤ 8 ’ਤੇ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ׀ ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ ’ਚ ਹਰਵਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸ਼ੇਖਮਤਾ (ਸੁਨੇੜਾ) ਨੇ ਦੱਸਿਆ ਹੈ ਕਿ 20 ਮਈ ਨੂੰ ਕਰੀਬ ਸਾਢੇ 10 ਵਜੇ ਅਸੀਂ ਪਰਿਵਾਰ ਸਮੇਤ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮਕਾਰ ਖ਼ਤਮ ਕਰਕੇ ਆਰਾਮ ਕਰ ਰਹੇ ਸਨ। ਉਨ੍ਹਾਂ ਜਦੋਂ ਟੀਨ ਦਾ ਖੜਾਕਾ ਸੁਣਿਆ ਤਾਂ ਬਾਹਰ ਆ ਕੇ ਵੇਖਿਆ ਕਿ ਇਕ ਅਣਪਛਾਤਾ ਗੁੱਜਰ ਉਸ ਦੇ ਭਰਾ ਵਿਕਰਮਜੀਤ ਸਿੰਘ ਦੇ ਸਿਰ ਵਿਚ ਡਾਂਗ ਮਾਰਨ ਲੱਗਾ ਤਾਂ ਉਸ ਨੇ ਆਵਾਜ਼ ਦੇ ਕੇ ਆਪਣੇ ਭਰਾ ਨੂੰ ਸੁਚੇਤ ਕਰ ਦਿੱਤਾ।
ਇਹ ਵੀ ਪੜ੍ਹੋ: ਆ ਗਈਆਂ ਗਰਮੀਆਂ ਦੀਆਂ ਛੁੱਟੀਆਂ! 26 ਜੂਨ ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ
ਇੰਨੇ ਵਿਚ ਹੀ ਗੁੱਜਰ ਵਿਅਕਤੀ ਦੇ 8-9 ਹੋਰ ਸਾਥੀ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਮੇਰੇ ਘਰ ਦੀਆਂ ਜ਼ਬਰਦਸਤੀ ਕੰਧਾਂ ਟੱਪ ਕੇ ਘਰ ਅੰਦਰ ਦਾਖ਼ਲ ਹੋ ਗਏ ਤਾਂ ਇਕ ਗੁੱਜਰ ਵਿਅਕਤੀ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ਸਿਰ ਵਿਚ ਡਾਂਗ ਮਾਰੀ ਅਤੇ ਡਾਂਗ ਦਾ ਦੂਜਾ ਵਾਰ ਉਸ ਦੇ ਸਿਰ ਵਿਚ ਕਰਨ ਲਗਾ ਤਾਂ ਉਸ ਨੇ ਆਪਣੀ ਸੱਜੀ ਬਾਂਹ ਅੱਗੇ ਕਰ ਦਿੱਤੀ ਅਤੇ ਡਾਂਗ ਦਾ ਵਾਰ ਉਸ ਦੀ ਸੱਜੀ ਬਾਂਹ ਵਿਚ ਲੱਗਾ। ਰੌਲਾ ਪੈਣ ’ਤੇ ਜਦੋਂ ਮੁਹੱਲੇ ਦੇ ਲੋਕ ਇੱਕਠੇ ਹੋਣ ਲੱਗੇ ਤਾਂ ਉਸ ਸਾਰੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ׀ ਹਾਜੀਪੁਰ ਪੁਲਸ ਨੇ ਇਸ ਸਬੰਧ ’ਚ ਰਾਣਾ ਪੁੱਤਰ ਮੁਹੰਮਦ ਅਲੀ ਅਤੇ ਵਿਸ਼ੂ ਪੁੱਤਰ ਰਾਣਾ ਵਾਸੀ ਟਾਹਲੀ ਪੁਲਸ ਸਟੇਸ਼ਨ ਟਾਂਡਾ ਸਮੇਤ 6 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਇਸ ਝਗੜੇ ’ਚ ਵਰਤੀ ਗਈ ਇਕ ਬਲੈਰੋ ਗੱਡੀ ਨੰਬਰ ਪੀ. ਬੀ. 08-ਸੀ. ਯੂ.-8513 ਅਤੇ ਇਕ ਆਈਸ਼ਰ ਨਵਾਂ ਟਰੈਕਟਰ ਕਬਜ਼ੇ ’ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ: ਪੰਜਾਬ 'ਚ 2 ਜੂਨ ਤੱਕ ਜਾਰੀ ਹੋਈ ਚਿਤਾਵਨੀ, ਸਵੇਰੇ 10 ਤੋਂ 3 ਵਜੇ ਤੱਕ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e