ਨਵਾਂਸ਼ਹਿਰ ''ਚ ਭਿਆਨਕ ਹਾਦਸਾ! ਛੋਟਾ ਹਾਥੀ ਤੇ ਸਕੂਟੀ ਦੀ ਜ਼ਬਰਦਸਤ ਟੱਕਰ, ਔਰਤ ਸਣੇ ਦੋ ਦੀ ਮੌਤ

Sunday, Nov 09, 2025 - 12:12 PM (IST)

ਨਵਾਂਸ਼ਹਿਰ ''ਚ ਭਿਆਨਕ ਹਾਦਸਾ! ਛੋਟਾ ਹਾਥੀ ਤੇ ਸਕੂਟੀ ਦੀ ਜ਼ਬਰਦਸਤ ਟੱਕਰ, ਔਰਤ ਸਣੇ ਦੋ ਦੀ ਮੌਤ

ਨਵਾਂਸ਼ਹਿਰ (ਤ੍ਰਿਪਾਠੀ,ਔਜਲਾ)- ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਲੰਗੜੋਆ ਵਿੱਚ ਸਕੂਟੀ ਅਤੇ ਛੋਟਾ ਹਾਥੀ ਦੀ ਟੱਕਰ ਵਿੱਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਸਾਲਾ ਬੱਚੀ ਜ਼ਖ਼ਮੀ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੂਖੀ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਨੂੰ ਪਿੰਡ ਲੰਗੜੋਆ ਨੇੜੇ ਇਕ ਸਕੂਟੀ ਅੱਗੇ ਆ ਰਹੇ ਛੋਟੇ ਹਾਥੀ ਨਾਲ ਟੱਕਰ ਹੋ ਗਈ, ਜਿਸ ਕਾਰਨ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੂਜਾ ਰਾਣੀ (28) ਪਤਨੀ ਵਾਸੀ ਪਿੰਡ ਰਾਮ ਰਾਏਪੁਰ ਆਪਣੀ 4 ਸਾਲ ਦੀ ਬੱਚੀ ਨਾਲ ਪਿੰਡ ਲੰਗੜੋਆ ਤੋਂ ਆਪਣੇ ਪਿੰਡ ਰਾਮ ਰਾਏਪੁਰ ਜਾਣ ਲਈ ਕਿਸੀ ਗੱਡੀ ਦੀ ਉਡੀਕ ਕਰ ਰਹੀ ਸੀ, ਇਸ ਦੌਰਾਨ ਉਨ੍ਹਾਂ ਦੇ ਪਿੰਡ ਦਾ ਗੁਆਂਢੀ ਬਲਬੀਰ ਰਾਜ (55) ਪੁੱਤਰ ਰਾਮ ਪ੍ਰਕਾਸ਼ ਆਪਣੀ ਸਕੂਟੀ 'ਤੇ ਉੱਥੇ ਪਹੁੰਚਿਆ। 

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ ਹੋ ਗਈ ਤਿਆਰ

ਇੰਸਪੈਕਟਰ ਅਸ਼ੋਕ ਨੇ ਦੱਸਿਆ ਕਿ ਗੁਆਂਢੀ ਹੋਣ ਕਰਕੇ ਔਰਤ ਨੇ ਪਿੰਡ ਜਾਣ ਲਈ ਬਲਬੀਰ ਰਾਜ ਤੋਂ ਲਿਫ਼ਟ ਲਈ। ਉਨ੍ਹਾਂ ਕਿਹਾ ਕਿ ਜਦੋਂ ਉਹ ਸਕੂਟਰ 'ਤੇ ਪਿੰਡ ਵੱਲ ਜਾ ਰਹੇ ਸਨ ਤਾਂ ਲੰਗੜੋਆ ਮੋੜ 'ਤੇ ਉਨ੍ਹਾਂ ਦੀ ਸਕੂਟੀ ਨਵਾਂਸ਼ਹਿਰ ਤੋਂ ਆ ਰਹੇ ਛੋਟਾ ਹਾਥੀ ਦੀ ਚਪੇਟ ਵਿੱਚ ਆ ਗਈ, ਜਿਸ ਨਾਲ ਪੂਜਾ ਅਤੇ ਸਕੂਟੀ ਸਵਾਰ ਬਲਬੀਰ ਰਾਜ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਪੂਜਾ ਦੀ 4 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ। 

ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ

ਇੰਸਪੈਕਟਰ ਅਸ਼ੋਕ ਨੇ ਦੱਸਿਆ ਕਿ ਜ਼ਖ਼ਮੀ ਲੜਕੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਪੂਜਾ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਇੰਸਪੈਕਟਰ ਅਸ਼ੋਕ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News