ਘਰ ਵਿਚ ਖੜ੍ਹੀ ਗੱਡੀ ’ਚ ਮਚ ਗਏ ਅੱਗ ਦੇ ਭਾਂਬੜ
Sunday, Oct 26, 2025 - 07:06 PM (IST)
ਨੰਗਲ (ਗੁਰਭਾਗ ਸਿੰਘ)- ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੁਬੇਟਾ ਵਿਖੇ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਘਰ ’ਚ ਖੜ੍ਹੀ ਇਕ ਗੱਡੀ ਦੇ ਪਰਿਵਾਰ ਦੀਆਂ ਅੱਖਾਂ ਸਾਹਮਣੇ ਹੀ ਭਾਂਬੜ ਬਣਨੇ ਉਦੋਂ ਸ਼ੁਰੂ ਹੋ ਗਏ, ਜਦੋਂ ਦੀਵਾਲੀ ਤੋਂ ਅਗਲੇ ਦਿਨ ਕਿਸੇ ਵੱਲੋਂ ਰਾਕੇਟ (ਆਤਿਸ਼ਬਾਜੀ) ਚਲਾਇਆ ਗਿਆ ਅਤੇ ਰਾਕੇਟ ਆ ਕੇ ਸਿੱਧਾ ਅਸ਼ੋਕ ਚੰਦੇਲ ਦੀ ਗੱਡੀ ਹੇਠਾਂ ਵੜ ਗਿਆ।
ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਅਸ਼ੋਕ ਚੰਦੇਲ ਅਤੇ ਉਸ ਦੀ ਪਤਨੀ ਵੱਲੋਂ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਈ ਗਈ। ਗਨੀਮਤ ਰਹੀ ਕਿ ਅੱਗ ਪੈਟਰੋਲ ਵਾਲੀ ਟੈਂਕੀ ਤੱਕ ਜਾਣ ਤੋਂ ਪਹਿਲੀ ਹੀ ਬੁੱਝ ਗਈ, ਨਹੀਂ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ।
ਇਹ ਵੀ ਪੜ੍ਹੋ: ਲਓ ਜੀ! ਨਵੰਬਰ 'ਚ ਵੱਜਣਗੀਆਂ ਸ਼ਹਿਨਾਈਆਂ, ਇਨ੍ਹਾਂ ਤਾਰੀਖ਼ਾਂ ਤੋਂ ਖੁੱਲ੍ਹਣਗੇ ਵਿਆਹ ਲਈ ਸ਼ੁੱਭ ਮਹੂਰਤ
ਜਾਣਕਾਰੀ ਦਿੰਦੇ ਅਸ਼ੋਕ ਚੰਦੇਲ ਨੇ ਕਿਹਾ ਕਿ 22 ਅਕਤੂਬਰ ਨੂੰ ਰਾਤ 10 ਵਜੇ ਦੇ ਕਰੀਬ ਇਹ ਮੰਦਭਾਗੀ ਘਟਨਾ ਵਾਪਰੀ ਸੀ। ਮੇਰੇ ਭਰਾ ਦੇ ਘਰ ਸੀ. ਸੀ. ਟੀ. ਵੀ. ਲੱਗੇ ਕੈਮਰਿਆਂ ’ਚ ਧੂੰਆਂ ਉੱਠਦਾ ਸਾਫ਼ ਨਜ਼ਰ ਆ ਰਿਹਾ ਹੈ। ਕੁਝ ਸੈਕਿੰਡ ਦੀ ਵੀਡੀਓ ਪਰਿਵਾਰਕ ਮੈਂਬਰਾਂ ਵੱਲੋਂ ਵੀ ਬਣਾਈ ਗਈ ਸੀ ਜੋਕਿ ਸੋਸ਼ਲ ਮੀਡੀਆ ’ਤੇ ਚਲਾਉਣ ਲਈ ਪੱਤਰਕਾਰਾਂ ਨੂੰ ਦਿੱਤੀ ਗਈ। ਪੀੜਤ ਅਸ਼ੋਕ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇਕਰ ਦੀਵਾਲੀ ਦੀ ਖ਼ੁਸ਼ੀ ਮੌਕੇ ਬੰਬ-ਪਟਾਕੇ ਚਲਾਉਣੇ ਹਨ ਤਾਂ ਉਹ ਕਿਤੇ ਖੁੱਲ੍ਹੀ ਥਾਂ ਜਾ ਕੇ ਚਲਾਉਣ ਕਿਉਂਕਿ ਉਹ ਵੀ ਖ਼ੁਦ ਫ਼ੌਜ ’ਚੋਂ ਰਿਟਾਇਰ ਹਨ ਅਤੇ ਆਰਮੀ ’ਚ ਵੀ ਇਹ ਖ਼ੁਸ਼ੀ ਬਹੁਤ ਹੀ ਸਲੀਕੇ/ਤਰੀਕੇ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੱਡੀ ਹੋਂਡਾ ਸਿਟੀ ਹੈ, ਜੋਕਿ 10 ਕੁ ਸਾਲ ਪੁਰਾਣੀ ਹੈ ਅਤੇ ਉਸ ਦੀ ਇੰਸ਼ੋਰੈਂਸ ਵਗੈਰਾ ਸਾਰੇ ਦਸਤਾਵੇਜ਼ ਪੂਰੇ ਹਨ। ਇਹ ਗੱਡੀ ਉਸ ਦੇ ਪੁੱਤਰ ਵੱਲੋਂ ਸਾਨੂੰ ਲੈ ਕੇ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਰਾਡਾਰ 'ਤੇ ਪੰਜਾਬ ਦੇ ਇਹ ਅਫ਼ਸਰ! ਹੋਣ ਜਾ ਰਿਹੈ ਵੱਡਾ ਐਕਸ਼ਨ, ਡਿੱਗ ਸਕਦੀ ਹੈ ਗਾਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
