ਛਠ ਪੂਜਾ ਤਿਉਹਾਰ ’ਤੇ ਸਾਨੂੰ ਆਪਸੀ ਭਾਈਚਾਰੇ ਨੂੰ ਮਜਬੂਤ ਕਰਨਾ ਚਾਹੀਦਾ: ਦਿਨੇਸ਼ ਚੱਢਾ
Monday, Oct 27, 2025 - 06:54 PM (IST)
ਰੂਪਨਗਰ (ਵਿਜੇ ਸ਼ਰਮਾ)-ਪ੍ਰਵਾਸੀ ਭਾਈਚਾਰੇ ਦਾ ਸਭ ਤੋਂ ਵੱਡਾ ਛਠ ਪੂਜਾ ਦਾ ਤਿਉਹਾਰ ਅੱਜ ਰੂਪਨਗਰ ’ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ’ਚ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਦੀ ਵੱਡੀ ਭੀੜ ਉਮੜੀ ਨਜ਼ਰ ਆਈ। ਇਸ ਮੌਕੇ 'ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਪ੍ਰਵਾਸੀ ਭਾਈਚਾਰੇ ਨੂੰ ਛਠ ਪੂਜਾ ਮਹਾਂਉਤਸਵ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਸ਼ਹਿਰ ਦੀ ਇਸ ਸਿਫਤ ਹੈ ਕਿ ਰੂਪਨਗਰ ਪਿਆਰਾ ਸ਼ਹਿਰ ਹੈ ਇਥੇ ਮੁਲਕ ਦੇ ਸਾਰੇ ਤਿਉਹਾਰ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਛਠੀ ਮਾਤਾ ਅੱਗੇ ਪ੍ਰਾਰਥਾਨਾ ਕਰਦੇ ਹਾਂ ਕਿ ਸਾਡੇ ਦੇਸ਼ ਅਤੇ ਸਮਾਜ 'ਤੇ ਕ੍ਰਿਪਾ ਬਣਾ ਕੇ ਰੱਖੇ।
ਇਹ ਤਿਉਹਾਰ ਸਭ ਲਈ ਖ਼ੁਸ਼ੀਆਂ ਵਾਲਾ ਅਤੇ ਆਉਣਾ ਵਾਲਾ ਸਮਾਂ ਸੁੱਖ ਸਮਰਿਧੀ ਵਾਲਾ ਬਣਿਆ ਰਹੇ। ਉਨਾਂ ਕਿਹਾ ਕਿ ਛਠ ਪੂਜਾ ਦੇ ਤਿਉਹਾਰ ਮੌਕੇ 'ਤੇ ਸਾਨੂੰ ਆਪਸੀ ਭਾਈਚਾਰਾ ਹੋਰ ਮਜ਼ਬੂਤ ਕਰਨਾ ਚਾਹੀਦਾ। ਇਸ ਮੌਕੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਵੀ ਵਿਧਾਇਕ ਚੱਢਾ ਨਾਲ ਮਜੂਦ ਰਹੇ।
ਰੂਪਨਗਰ ’ਚ ਛਠ ਪੂਜਾ ਲਈ ਨੇੜੇ ਸਤਿਸੰਗ ਭਵਨ ਸਰਹੰਦ ਨਹਿਰ ਦੇ ਕਿਨਾਰੇ ’ਤੇ ਛਠ ਘਾਟ ਬਣਿਆ ਹੋਇਆ ਹੈ, ਜਿੱਥੇ ਅੱਜ ਮੁੱਖ ਪੂਜਾ ਸਮਾਗਮ ਕਰਵਾਇਆ ਗਿਆ, ਜਿਥੇ ਸ਼ਹਿਰ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਅਤੇ ਰਾਜਾਂ ਤੋ ਵੀ ਪ੍ਰਵਾਸੀ ਲੋਕ ਛਠ ਪੂਜਾ ਲਈ ਪਹੁੰਚੇ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਦੇਣ ਧਿਆਨ! ਹੋ ਗਿਆ ਵੱਡਾ ਐਲਾਨ
ਸ਼
ਰਧਾਲੂਆਂ ਨੇ ਸਰਹੰਦ ਨਹਿਰ ਦੇ ਕਿਨਾਰੇ ਡੁੱਬਦੇ ਸੂਰਜ ਨੂੰ ਅਰਘ ਦੇ ਕੇ ਚਲਦੇ ਪਾਣੀ ’ਚ ਪੂਜਾ ਸੰਪੰਨ ਕੀਤੀ। ਪੂਜਾ ਸਮੱਗਰੀ ’ਚ ਵਿਸੇਸ਼ ਟੋਕਰੀ ਤਿਆਰ ਕਰਵਾ ਕੇ ਇਸ ’ਚ ਨਾਰੀਅਲ, ਅਨਾਨਾਸ, ਸੰਗਤਰਾ ਆਦਿ ਫਲਾਂ ਤੋਂ ਇਲਾਵਾ ਨਿੰਬੂ, ਅਧਰਕ, ਹਲਕੀ ਅਤੇ ਤੇਲ, ਧੂਫ, ਗੰਨਾ ਆਦਿ ਸ਼ਾਮਲ ਸਨ ਨਾਲ ਵਿਧੀ ਪੂਰਬਕ ਪੂਜਾ ਕੀਤੀ ਗਈ। ਛਠ ਪੂਜਾ ਨੂੰ ਲੈ ਕੇ ਸ਼ਹਿਰ ’ਚ ਆਰਜੀ ਦੁਕਾਨਾਂ ਰਾਮਲੀਲਾ ਗਰਾਂਊਡ ਰੋਡ ਤੇ ਪੂਰੀ ਤਰਾਂ ਸਜੀਆਂ ਹੋਈਆਂ ਸਨ ਅੱਜ ਪੂਜਾ ਲਈ ਲੋਕਾਂ ਨੇ ਟੋਕਰੀਆਂ, ਫਲ, ਧੂਫ, ਗੰਨਾ ਅਤੇ ਹੋਰ ਸਮਾਨ ਦੀ ਖੂਬ ਖ੍ਰੀਦਦਾਰੀ ਕੀਤੀ ਅਤੇ ਰਾਮਲੀਲਾ ਗਰਾਂਊਡ ਰੋਡ ਸਾਰਾ ਦਿਨ ਵਿਅਸਤ ਰਿਹਾ। ਇਸ ਮੌਕੇ ਤੇ ਸ਼ਰਧਾਲੂਆਂ ਲਈ ਪ੍ਰਬੰਧਕਾਂ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ।
ਇਹ ਵੀ ਪੜ੍ਹੋ: ਪੰਜਾਬ ਦੇ ਮੁਅੱਤਲ DIG ਭੁੱਲਰ ਦਾ ਵਿਦੇਸ਼ੀ ਕੁਨੈਕਸ਼ਨ ਆਇਆ ਸਾਹਮਣੇ! ਜਾਇਦਾਦਾਂ ਬਾਰੇ CBI ਦੇ ਵੱਡੇ ਖ਼ੁਲਾਸੇ

ਛਠ ਪੂਜਾ ਸੇਵਾ ਸਮਿਤੀ ਦੇ ਪ੍ਰਧਾਨ ਹਰਮਿੰਦਰ ਦੂਬੇ ਨੇ ਦੱਸਿਆ ਕਿ ਰੂਪਨਗਰ ’ਚ ਇਹ ਤਿਉਹਾਰ ਪਿਛਲੇ ਕਰੀਬ 40 ਸਾਲਾਂ ਤੋਂ ਮਨਾਇਆ ਜਾਂਦਾ ਹੈ ਅਤੇ ਇਸ ਬਾਰ ਪ੍ਰਵਾਸੀ ਭਾਈਚਾਰੇ ਦੇ ਲੋਕਾਂ ਵਲੋਂ ਵਿਸੇਸ਼ ਤਿਆਰੀਆਂ ਉਲੀਕੀਆਂ ਗਈਆਂ ਹਨ ਜਿਸ ’ਚ ਛਠ ਘਾਟ ਤੇ ਸਜਾਵਟਾਂ, ਦਰੀਆਂ ਅਤੇ ਟੈਂਟ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਕਿਹਾ ਕਿ ਅੱਜ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਗਿਆ ਅਤੇ 28 ਅਕਤੂਬਰ ਨੂੰ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਪੂਜਾ ਕੀਤੀ ਜਾਵੇਗੀ। ਇਸ ਮੌਕੇ, ਮੁਕੇਸ਼, ਕਰਨ ਦੂਬੇ, ਅਕਾਸ਼, ਸੁਮਿਤ ਕੁਮਾਰ, ਵਿਕਾਸ ਗੁਪਤਾ ਆਦਿ ਹਾਜਰ ਸਨ। ਇਸੇ ਤਰਾਂ ਹਰਿ ਮੰਦਿਰ ਨੂੰਹੋਂ ਕਲੌਨੀ ਵਿਖੇ ਛੱਠ ਪੂਜਾ ਦੇ ਤਿਉਹਾਰ ਨੂੰ ਲੈ ਕੇ ਖੂਬ ਰੌਣਕਾਂ ਲੱਗੀਆਂ ਰਹੀਆਂ। ਇੱਥੇ ਥਰਮਲ ਪਲਾਂਟ ਅਤੇ ਅੰਬੂਜਾ ਸੀਮਿੰਟ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕੱਤਰ ਹੋ ਕੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਅਤੇ ਪੂਜਾ ਅਰਚਨਾ ਤੇ ਭਜਨ ਬੰਦਗੀ ਕੀਤੀ। ਇਸ ਦੌਰਾਨ ਸ੍ਰੀ ਹਰਿ ਮੰਦਿਰ ਕਮੇਟੀ ਨੂੰਹੋਂ ਕਾਲੋਨੀ ਤੇ ਛਠ ਪੂਜਾ ਸਮਿਤੀ ਭਵਾਨੀਪੁਰ ਤੇ ਭਾਗਲਪੁਰ (ਬਿਹਾਰ) ਵੱਲੋਂ ਛਠ ਪੂਜਾ ਵਿੱਚ ਹਿੱਸਾ ਲੈਣ ਵਾਲੇ ਸਰਧਾਲੂਆਂ ਲਈ ਵਿਸੇਸ ਇੰਤਜਾਮ ਕੀਤੇ ਗਏ। ਇਸ ਮੌਕੇ ਅਕਾਸ ਗੁਪਤਾ, ਸੂਰਜ ਦੂਬੇ, ਅਰੁਨ ਦੂਬੇ, ਸਾਜਨ ਠਾਕਰ, ਚੰਦਨ, ਸੁਮਿਤ ਕੁਮਾਰ ਮੁੰਨਾ, ਜੀਤੂ, ਬਾਬੂ ਲਾਲ, ਵਿਕਾਸ ਗੁਪਤਾ, ਸੋਢੀ, ਗੌਰਵ, ਅਕਾਸ, ਕੁੰਦਨ, ਵਿਦਿਆਨੰਦ ਤੋਂ ਇਲਾਵਾ ਵੱਡੀ ਗਿਣਤੀ ’ਚ ਪ੍ਰਵਾਸੀ ਭਾਈਚਾਰੇ ਦੇ ਲੋਕ ਸ਼ਾਮਲ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 400 ਘਰਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਖਾਲੀ ਕਰਨ ਦੇ ਹੁਕਮ, ਹੋ ਸਕਦੈ ਵੱਡਾ ਐਕਸ਼ਨ
ਸਰਹੰਦ ਨਹਿਰ ਕਿਨਾਰੇ ਟੁੱਟੀ ਸੇਫਟੀ ਵਾਲ ਕਾਰਨ ਹੋ ਸਕਦਾ ਵੱਡਾ ਹਾਦਸਾ-ਪ੍ਰਧਾਨ ਦੂਬੇ
ਛਠ ਪੂਜਾ ਸੇਵਾ ਸਮਿਤੀ ਦੇ ਪ੍ਰਧਾਨ ਹਰਮਿੰਦਰ ਦੂਬੇ ਨੇ ਰੋਸ ਜਾਹਰ ਕਰਦੇ ਦੱਸਿਆ ਕਿ ਸਰਹੰਦ ਨਹਿਰ ਦੇ ਕਿਨਾਰੇ 'ਤੇ ਸੜਕ ਦੇ ਨਾਲ ਨਾਲ ਬਣੀ ਸੇਫਟੀ ਵਾਲ ਦਰਜਨਾਂ ਮਹੀਨਿਆਂ ਤੋਂ ਟੁੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਵੱਲੋਂ ਸਰਹੰਦ ਨਹਿਰ ਦੇ ਕਿਨਾਰੇ ਹਰ ਸਾਲ ਛਠ ਪੂਜਾ ਮਹਾਂਉਤਸਵ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ, ਜਿਸ ’ਚ ਰੂਪਨਗਰ ਤੋ ਇਲਾਵਾ ਬਾਹਰੋ ਵੀ ਲੋਕ ਸ਼ਾਮਲ ਹੁੰਦੇ ਹਨ । ਉਨ੍ਹਾਂ ਕਿਹਾ ਛਠ ਪੂਜਾ ਮਹਾਂਉਤਸਵ ਦੌਰਾਨ ਕਈ ਬਾਰ ਲੋਕ ਸੜਕ ਉੱਤੇ ਖੜ ਕੇ ਆਯੋਜਨ ਵੇਖਣ ਲੱਗਦੇ ਹਨ ਤਾਂ ਇਸ ਦੌਰਾਨ ਸੇਫਟੀ ਵਾਲ ਟੁੱਟੀ ਹੋਣ ਕਾਰਨ ਵੱਡੇ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਸਮਿਤੀ ਵਲੋਂ ਪ੍ਰਸਾਸ਼ਨ ਤੋ ਮੰਗ ਕੀਤੀ ਹੈ ਕਿ ਸਰਹੰਦ ਨਹਿਰ ਦੇ ਕਿਨਾਰੇ ਟੁੱਟੀ ਸੇਫਟੀ ਵਾਲ ਨੂੰ ਤੁਰੰਤ ਬਣਵਾਇਆ ਜਾਵੇ ਤਾਂ ਜੋ ਛਠ ਪੂਜਾ ਮਹਾਂਉਤਸਵ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਹ ਵੀ ਪੜ੍ਹੋ: ਲਓ ਜੀ! ਨਵੰਬਰ 'ਚ ਵੱਜਣਗੀਆਂ ਸ਼ਹਿਨਾਈਆਂ, ਇਨ੍ਹਾਂ ਤਾਰੀਖ਼ਾਂ ਤੋਂ ਖੁੱਲ੍ਹਣਗੇ ਵਿਆਹ ਲਈ ਸ਼ੁੱਭ ਮਹੂਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
