ਨਸ਼ੇ ਵਾਲੀਅਾਂ ਗੋਲੀਅਾਂ ਸਮੇਤ ਦੋ ਕਾਬੂ

01/13/2019 2:36:47 AM

ਹੁਸ਼ਿਆਰਪੁਰ,   (ਅਸ਼ਵਨੀ)-   ਜ਼ਿਲਾ ਪੁਲਸ ਨੇ ਦੋ ਥਾਵਾਂ ਤੋਂ ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਲੋਕਾਂ ਨੂੰ ਕਾਬੂ ਕੀਤਾ ਹੈ। ਥਾਣਾ ਸਦਰ ਦੀ ਪੁਲਸ ਨੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ’ਚ ਚੰਡੀਗਡ਼੍ਹ ਬਾਈਪਾਸ ਰੋਡ ’ਤੇ ਸ਼ੇਰਗਡ਼੍ਹ ਨਜ਼ਦੀਕ ਨਾਕੇਬੰਦੀ ਦੌਰਾਨ ਇਕ ਵਿਅਕਤੀ ਜਤਿੰਦਰਪਾਲ ਸਿੰਘ ਪੁੱਤਰ ਜਗਜੋਤ ਸਿੰਘ ਵਾਸੀ ਮੁਹੱਲਾ ਸਿਰਹਿੰਦੀਆਂ ਰਾਹੋਂ ਜ਼ਿਲਾ ਸ਼ਹੀਦ ਭਗਤ ਨਗਰ ਹਾਲ ਵਾਸੀ ਬਾਜ਼ੀਗਰ ਮੁਹੱਲਾ ਪੁਰਹੀਰਾਂ ਦੇ ਕਬਜ਼ੇ ’ਚੋਂ 240 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਸਦਰ ਪੁਲਸ ਦੇ ਮੁਖੀ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਤਿੰਦਰਪਾਲ ਸਿੰਘ ਦੇ ਵਿਰੁੱਧ ਨਾਰਕੋਟਿਕਸ ਐਕਟ ਦੀ ਧਾਰਾ 22-61-85 ਦੇ ਅਧੀਨ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। 
ਚੱਬੇਵਾਲ, (ਗੁਰਮੀਤ)-ਜ਼ਿਲਾ ਪੁਲਸ ਮੁਖੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇੰਸਪੈਕਟਰ ਮਨਮੋਹਣ ਕੁਮਾਰ ਦੀ ਅਗਵਾਈ ਹੇਠ ਥਾਣਾ ਚੱਬੇਵਾਲ ਪੁਲਸ ਵੱਲੋਂ ਇਕ ਵਿਅਕਤੀ ਨੂੰ ਨਸ਼ੇ ਵਾਲੀਅਾਂ ਗੋਲੀਅਾਂ ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਚੱਬੇਵਾਲ ਦੇ ਸਬ-ਇੰਸਪੈਕਟਰ ਦੇਸ ਰਾਜ ਨੇ ਪੁਲਸ ਪਾਰਟੀ ਨਾਲ ਪਿੰਡ ਚਿੱਤੋਂ ਨੇਡ਼ੇ ਗਸ਼ਤ ਦੌਰਾਨ ਨਰਿੰਦਰ ਸਿੰਘ ਉਰਫ ਗੋਗੀ ਪੁੱਤਰ ਦਿਲਬਾਗ ਸਿੰਘ ਵਾਸੀ ਖਨੂਰ ਥਾਣਾ ਚੱਬੇਵਾਲ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ ’ਤੇ ਦੋਸ਼ੀ ਪਾਸੋਂ 450 ਨਸ਼ੀਲੀਆਂ ਗੋਲੀਅਾਂ ਬਰਾਮਦ ਕੀਤੀਅਾਂ। ਪੁਲਸ ਵੱਲੋਂ  ਉਕਤ ਵਿਅਕਤੀ ਖਿਲਾਫ 22-61-85 ਐੱਨ. ਡੀ. ਪੀ. ਐੱਸ. ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 
 


Related News