45000 ਦੀ ਡਰੱਗ ਮਨੀ, 1800 ਨਸ਼ੀਲੀਆਂ ਗੋਲੀਆਂ ਸਣੇ ਦੋ ਭਰਾ ਗ੍ਰਿਫ਼ਤਾਰ

02/08/2023 5:17:02 PM

ਮਾਹਿਲਪੁਰ (ਅਗਨੀਹੋਤਰੀ)- ਜ਼ਿਲ੍ਹਾ ਪੁਲਸ ਮੁਖ਼ੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ 'ਤੇ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਦੀ ਅਗਵਾਈ ਹੇਠ ਥਾਣਾ ਮੁਖੀ ਜਸਵੰਤ ਸਿੰਘ ਦੇ ਹੁਕਮਾਂ 'ਤੇ ਨਸ਼ੀਲੇ ਪਦਾਰਥਾਂ ਦੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਿਛਲੇ ਦੋ ਸਾਲਾਂ ਤੋਂ ਵੱਡੇ ਨਸ਼ਾ ਸਪਲਾਇਰ ਭਰਾਵਾਂ ਗ੍ਰਿਫ਼ਤਾਰ ਕਰ ਲਿਆ। ਦੋਹਾਂ ਕੋਲੋਂ ਕੋਲੋਂ 45000 ਰੁਪਏ ਦੀ ਡਰੱਗ ਮਨੀ, 1800 ਨਸ਼ੀਲੀਆਂ, 30 ਖੁੱਲ੍ਹੇ ਕੈਪਸੂਲ, ਪੰਨੀਆਂ, ਡਿਜ਼ੀਟਲ ਕੰਡਾ ਸਮੇਤ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਹਲਪੁਰ ਪੁਲਸ ਦੀ ਇਸ ਕਾਰਵਾਈ ਨਾਲ ਇਲਾਕੇ ਵਿਚ ਨਸ਼ਾ ਤਸਕਰਾਂ ਦੀ ਰਫ਼ਤਾਰ ਨੂੰ ਠੱਲ ਪਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਵਿਖ਼ੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਧੀਕ ਥਾਣਾ ਮੁਖ਼ੀ ਬਲਜਿੰਦਰ ਸਿੰਘ ਇੰਚਾਰਜ ਕੋਟਫ਼ਤੂਹੀ ਚੌਂਕੀ ਨੇ ਦੱਸਿਆ ਕਿ ਉਨ੍ਹਾਂ ਭਾਣਾ ਗੇਟ ਚੁਰੱਸਤੇ ਨਜ਼ਦੀਕ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾ ਚੈਕਿੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਭਾਣਾ ਮਾਹਲਾ ਵਲਟੋਹੀਆਂ ਵੱਲ ਤੋਂ ਆ ਰਹੀ ਇੱਕ ਨੰਬਰ ਪੀ. ਬੀ. 24 ਡੀ 5305 ਪੁਲਸ ਨਾਕੇ ਨੂੰ ਵੇਖ ਕੇ ਪਿੱਛੇ ਹੀ ਰੁਕ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁੰਰਤ ਕਾਰ ਦੀ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰਕੇ ਉਸ ਵਿੱਚ ਬੈਠੇ ਨੌਜਵਾਨ ਜੋ ਕਾਰ ਚਲਾ ਰਿਹਾ ਸੀ, ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 45000 ਰੁਪਏ ਦੀ ਡਰੱਗ ਮਨੀ, 1100 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਨਾਲ ਬੈਠੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 700 ਨਸ਼ੀਲੀਆਂ ਗੋਲੀਆਂ, ਡਿਜੀਟਲ ਕੰਡਾ, ਨਸ਼ਾ ਪੀਣ ਵਾਲੀਆਂ ਪੰਨੀਆਂ, ਲਾਈਟਰ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 30 ਖੁੱਲ੍ਹੇ ਨਸ਼ੀਲੇ ਕੈਪਸੂਲ ਬਰਾਮਦ ਹੋਏ।

ਇਹ ਵੀ ਪੜ੍ਹੋ : ਬਿਜਲੀ ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਲਪੇਟੇ 'ਚ ਲਈ 'ਆਪ', ਕਿਸਾਨਾਂ ਨੂੰ ਕੀਤਾ ਸੁਚੇਤ

ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਪਵਨਦੀਪ ਸਿੰਘ ਉਰਫ਼ ਭੁੱਬੋ, ਅਮਨਦੀਪ ਸਿੰਘ ਉਰਫ਼ ਅਮਨ ਪੁੱਤਰਾਨ ਬਲਜਿੰਦਰ ਸਿੰਘ ਵਾਸੀ ਮਾਹਲਾ ਵਲਟੋਹੀਆਂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਵਨਦੀਪ ਸਿੰਘ 'ਤੇ ਪਹਿਲਾਂ ਵੀ ਥਾਣਾ ਮਾਹਿਲਪੁਰ ਵਿਖ਼ੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਪੁਲਸ ਪਿਛਲੇ ਦੋ ਸਾਲਾਂ ਤੋਂ ਇਨ੍ਹਾਂ ਦੀ ਤਲਾਸ਼ ਕਰ ਰਹੀ ਸੀ। ਇਹ ਦੋਵੇਂ ਭਰਾ ਇਸ ਇਲਾਕੇ ਦੇ ਮੁੱਖ ਨਸ਼ਾ ਤਸਕਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਕਾਬੂ ਆਉਣ ਨਾਲ ਇਲਾਕੇ ਵਿਚ ਨਸ਼ਿਆਂ ਦੀ ਵਿਕਰੀ ਨੂੰ ਠੱਲ੍ਹ ਪਵੇਗੀ | ਉਨ੍ਹਾਂ ਕਿਹਾ ਕਿ ਲਾਈਟਰ ਅਤੇ ਪੰਨੀਆਂ ਬਰਾਮਦ ਹੋਣ ਤੋਂ ਲੱਗਦਾ ਹੈ ਕਿ ਇਹ ਨਸ਼ੀਲਾ ਪਦਾਰਥ ਪੁਲਸ ਦੇ ਹੱਥ ਆਉਣ ਤੋਂ ਪਹਿਲਾਂ ਹੀ ਵੇਚ ਆਏ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਕੋਲੋਂ ਹੋਰ ਪੁੱਛਗਿੱਛ ਜਾਰੀ ਹੈ। 

ਇਹ ਵੀ ਪੜ੍ਹੋ : ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਈਕਲ 'ਤੇ ਨਿਕਲਿਆ ਇਹ ਸ਼ਖ਼ਸ, ਸ਼ੂਗਰ ਦੇ ਮਰੀਜ਼ਾਂ ਨੂੰ ਦੇ ਰਿਹੈ ਖ਼ਾਸ ਸੰਦੇਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News