ਨਾਜਾਇਜ਼ ਪਿਸਤੌਲ ਤੇ ਚਾਰ ਜ਼ਿੰਦਾ ਰੌਂਦਾਂ ਸਣੇ ਦੋ ਗ੍ਰਿਫ਼ਤਾਰ

Thursday, Jun 09, 2022 - 03:49 PM (IST)

ਨਾਜਾਇਜ਼ ਪਿਸਤੌਲ ਤੇ ਚਾਰ ਜ਼ਿੰਦਾ ਰੌਂਦਾਂ ਸਣੇ ਦੋ ਗ੍ਰਿਫ਼ਤਾਰ

ਬਲਾਚੌਰ (ਕਟਾਰੀਆ) : ਐੱਸ.ਐੱਸ.ਪੀ. ਨਵਾਂਸ਼ਹਿਰ ਸੰਦੀਪ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਪੋਜੇਵਾਲ ਪੁਲਸ ਦੇ ਐੱਸ.ਐੱਚ.ਓ. ਅਵਤਾਰ ਸਿੰਘ ਦੀ ਪੁਲਸ ਪਾਰਟੀ ਦੇ ਏ.ਐੱਸ.ਆਈ. ਅਸ਼ਵਨੀ ਕੁਮਾਰ ਵੱਲੋਂ ਨਾਕੇ ਦੌਰਾਨ 2 ਵਿਅਕਤੀਆਂ ਨੂੰ ਨਾਜਾਇਜ਼ ਅਸਲਾ ਤੇ ਚਾਰ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੇ ਏ.ਐੱਸ.ਆਈ. ਅਸ਼ਵਨੀ ਕੁਮਾਰ ਮਾਲੇਵਾਲ ਸਾਈਡ ਸ਼ੱਕੀ ਲੋਕਾਂ ਦੀ ਚੈਕਿੰਗ ਦੇ ਸੰਬੰਧ ’ਚ ਨਾਕਾ ਲਗਾਇਆ ਹੋਇਆ ਸੀ ਤੇ ਮੁਖ਼ਬਰ ਖਾਸ ਤੋਂ ਸੂਚਨਾ ਮਿਲੀ ਕਿ ਸੁਖਵਿੰਦਰ ਕੁਮਾਰ ਸੁੱਖ਼ਾ ਪੁੱਤਰ ਕ੍ਰਿਸ਼ਨ ਕੁਮਾਰ ਪਿੰਡ ਖਰੋੜ ਤੇ ਸਚਿਨ ਪੁੱਤਰ ਰਾਕੇਸ਼ ਕੁਮਾਰ ਵਾਸੀ ਜੋਗੇਵਾਲ ਭੱਦੀ ਸਾਈਡ ਤੋਂ ਅਸਲਾ ਲੈ ਕੇ ਕਿਸੇ ਵਾਰਦਾਤ ਕਰਨ ਦੀ ਫਿਰਾਕ ’ਚ ਆ ਰਹੇ ਹਨ।

ਸੂਚਨਾ ਭਰੋਸੇਯੋਗ ਹੋਣ ’ਤੇ ਏ. ਐੱਸ. ਆਈ. ਅਸ਼ਵਨੀ ਕੁਮਾਰ ਨੇ ਪੁਲਸ ਪਾਰਟੀ ਸਮੇਤ ਪਿੰਡ ਕੁੱਕੜਸੂਹਾ ਨਾਕਾਬੰਦੀ ਕਰਕੇ ਸਾਹਮਣੇ ਤੋਂ ਆ ਰਹੇ ਸੁਖਵਿੰਦਰ ਤੇ ਸਚਿਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਦੇਸੀ ਨਾਜਾਇਜ਼ ਪਿਸਤੌਲ 315 ਬੋਰ ਤੇ ਚਾਰ ਜ਼ਿੰਦਾ ਰੌਂਦ ਬਰਾਮਦ ਕਰ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ. ਓ. ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਤੇ ਲਿਆਂਦਾ ਜਾਵੇਗਾ, ਜਿਨ੍ਹਾਂ ਤੋਂ ਪੁੱਛਗਿਛ ਕਰਨ ’ਤੇ ਹੋਰ ਖੁਲਾਸੇ ਵੀ ਹੋ ਸਕਦੇ ਹਨ।

 


author

Manoj

Content Editor

Related News