ਰੇਲਵੇ ਦੀ 25 ਕਿਲੋਵਾਟ ਦੀ ਤਾਰ ਟੁੱਟਣ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਹੋਈ ਪ੍ਰਭਾਵਿਤ

04/02/2023 4:49:54 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬੀਤੇ ਦਿਨ ਬਾਅਦ ਦੁਪਹਿਰ ਰੇਲਵੇ ਵਿਭਾਗ ਦੀ 25 ਕੇ. ਵੀ. ਵੋਲਟੇਜ ਦੀ ਤਾਰ ਟੁੱਟਣ ਕਾਰਨ ਰੂਪਨਗਰ ਦੀ ਸਾਈਡ ਤੋਂ ਨੰਗਲ ਨੂੰ ਨਮਕ ਲੈ ਕੇ ਜਾ ਰਹੀ ਮਾਲ ਗੱਡੀ ਬੁੰਗਾ ਸਾਹਿਬ ਫਾਟਕਾਂ ਦੇ ਵਿਚਕਾਰ ਹੀ ਖੜ੍ਹ ਗਈ। ਬਿਜਲੀ ਦੀ ਤਾਰ ਟੁੱਟਣ ਕਾਰਨ ਰੋਪੜ ਤੋਂ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਦੀ ਸਾਈਡ ਵੱਲ ਜਾਣ ਵਾਲੀਆਂ ਕੁਝ ਰੇਲ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਗਈ ਜੋ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਲੇਟ ਹੋ ਗਈਆਂ। ਇਸ ਤੋਂ ਇਲਾਵਾ ਬੁੰਗਾ ਸਾਹਿਬ ਰੇਲਵੇ ਫਾਟਕਾਂ ’ਤੇ ਵੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਲੋਕਾਂ ਨੂੰ ਪਿੰਡ ਡਾਢੀ ਦੇ ਰੇਲਵੇ ਫਾਟਕਾਂ ਤੋਂ ਆਉਣਾ ਜਾਣਾ ਪਿਆ। ਸ਼ਾਮ 5.45 ਦੇ ਕਰੀਬ ਡੀਜ਼ਲ ਇੰਜਣ ਮੰਗਵਾ ਮਾਲ ਗੱਡੀ ਨੂੰ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਲਿਆ ਕੇ ਰੇਲਵੇ ਟਰੈਕ ਨੂੰ ਕਲੀਅਰ ਕੀਤਾ ਗਿਆ, ਜਿਸ ਤੋਂ ਬਾਅਦ ਦੂਸਰੀਆਂ ਗੱਡੀਆਂ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਈਆਂ।

PunjabKesari

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਕਰੀਬ 2.37 ਵਜੇ ਸ੍ਰੀ ਕੀਰਤਪੁਰ ਸਾਹਿਬ-ਬੁੰਗਾ ਸਾਹਿਬ ਰੇਲਵੇ ਟਰੈਕ ਤੇ ਪਿੰਡ ਕਲਿਆਣਪੁਰ ਨਜ਼ਦੀਕ ਰੇਲਵੇ ਦੀ 25 ਕੇ.ਵੀ. ਵੋਲਟੇਜ਼ ਦੀ ਬਿਜਲੀ ਵਾਲੀ ਤਾਰ ਜਿਸ ਦੇ ਸਹਾਰੇ ਰੇਲਵੇ ਦੇ ਇੰਜਣ ਚਲਦੇ ਹਨ, ਅਚਾਨਕ ਟੁੱਟ ਗਈ। ਇਸ ਦੌਰਾਨ ਰੋਪਡ਼ ਦੀ ਸਾਈਡ ਤੋਂ ਨਮਕ ਲੈ ਕੇ ਨੰਗਲ ਜਾ ਰਹੀ ਮਾਲ ਗੱਡੀ ਬੁੰਗਾ ਸਾਹਿਬ ਫਾਟਕਾਂ ਦੇ ਵਿਚਕਾਰ ਹੀ ਖੜ੍ਹ ਗਈ, ਜਿਸ ਕਾਰਨ ਬੁੰਗਾ ਸਾਹਿਬ ਤੋਂ ਨੂਰਪੁਰਬੇਦੀ ਨੂੰ ਜਾਣ ਵਾਲੇ ਵਾਹਨ ਅਤੇ ਉਸ ਪਾਸੇ ਤੋਂ ਬੁੰਗਾ ਸਾਹਿਬ ਵੱਲ ਆਉਣ ਵਾਲੇ ਵਾਹਨ ਰੇਲਵੇ ਫਾਟਕਾਂ ਦੇ ਆਰ ਪਾਰ ਹੀ ਖੜ੍ਹੇ ਰਹੇ।

PunjabKesari

ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵਾਹਨ ਚਾਲਕ ਕਰੀਬ ਇਕ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਡਾਢੀ ਰੇਲਵੇ ਫਾਟਕਾਂ ਨੂੰ ਪਾਰ ਕਰਕੇ ਨੂਰਪੁਰਬੇਦੀ ਅਤੇ ਬੁੰਗਾ ਸਾਹਿਬ ਨੂੰ ਆਉਣ ਜਾਣ ਲੱਗੇ। ਇਸ ਬਾਰੇ ਜਦੋਂ ਰੇਲਵੇ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਮੁੱਖ ਇੰਚਾਰਜ ਰੁਦਾਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਕਲਿਆਣਪੁਰ ਦੇ ਪਾਸ ਕਰੀਬ 2.37 ਵਜੇ 25 ਕੇ. ਵੀ. ਦੀ ਤਾਰ ਟੁੱਟ ਗਈ ਸੀ ਜਿਸ ਕਾਰਨ ਰੇਲਵੇ ਆਵਾਜਾਈ ਠੱਪ ਹੋ ਗਈ। ਬੁੰਗਾ ਸਾਹਿਬ ਰੇਲਵੇ ਫਾਟਕਾਂ ਦੇ ਵਿਚਕਾਰ ਖੜ੍ਹੀ ਮਾਲ ਗੱਡੀ ਨੂੰ ਸ਼ਾਮ ਕਰੀਬ 5.45 ’ਤੇ ਡੀਜ਼ਲ ਰੇਲ ਇੰਜਣ ਮੰਗਵਾ ਕੇ ਸ੍ਰੀ ਕੀਰਤਪੁਰ ਸਾਹਿਬ ਰੇਲਵੇ ਸਟੇਸ਼ਨ ’ਤੇ ਲਿਆਂਦਾ ਗਿਆ ਅਤੇ ਉਸ ਤੋਂ ਬਾਅਦ ਰੇਲਵੇ ਫਾਟਕ ਬੁੰਗਾ ਸਾਹਿਬ ਤੋਂ ਵਾਹਨਾਂ ਦੀ ਆਵਾਜਾਈ ਬਹਾਲ ਹੋਈ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News