ਟਰੈਫਿਕ ਸਮੱਸਿਆ ਦੇ ਹੱਲ ਦੀਆਂ ਕੋਸ਼ਿਸ਼ਾਂ, ਦਿਲਕੁਸ਼ਾ ਮਾਰਕੀਟ ਨੂੰ ਐਲਾਨਿਆ ਵਨ-ਵੇਅ ਜ਼ੋਨ

02/10/2021 2:15:40 PM

ਜਲੰਧਰ (ਪੁਨੀਤ)– ਸ਼ਹਿਰ ਦੀ ਪ੍ਰਮੁੱਖ ਦਵਾਈਆਂ ਦੀ ਹੋਲਸੇਲ ਦਿਲਕੁਸ਼ਾ ਮਾਰਕੀਟ ਵਿਚ ਲੋਕਾਂ ਨੂੰ ਆ ਰਹੀਆਂ ਟਰੈਫਿਕ ਦੀਆਂ ਸਮੱਸਿਆਵਾਂ ਦੇ ਹੱਲ ਲਈ ਹੋਲਸੇਲ ਆਯੁਰਵੈਦਿਕ ਦਵਾਈ ਵਿਕ੍ਰੇਤਾ ਅਤੇ ਸਮਾਜ-ਸੇਵਕ ਨਵਦੀਪ ਮਦਾਨ ਨੈਡੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਹਨ, ਜਿਸ ਤਹਿਤ ਟਰੈਫਿਕ ਪੁਲਸ ਵੱਲੋਂ ਦਿਲਕੁਸ਼ਾ ਮਾਰਕੀਟ ਨੂੰ ਵਨ-ਵੇਅ ਜ਼ੋਨ ਐਲਾਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਮੰਗਲਵਾਰ ਸਵੇਰੇ ਨੈਡੀ ਨੇ ਏ. ਸੀ. ਪੀ. ਟਰੈਫਿਕ ਹਰਬਿੰਦਰ ਸਿੰਘ ਭੱਲਾ ਨਾਲ ਮੁਲਾਕਾਤ ਕਰਕੇ ਦਿਲਕੁਸ਼ਾ ਮਾਰਕੀਟ ਵਿਚ ਰੋਜ਼ਾਨਾ ਲੱਗਣ ਵਾਲੇ ਟਰੈਫਿਕ ਜਾਮ ਬਾਰੇ ਜਾਣੂ ਕਰਵਾਇਆ। ਨੈਡੀ ਨੇ ਦੱਸਿਆ ਕਿ ਦਿਲਕੁਸ਼ਾ ਮਾਰਕੀਟ ਵਿਚ ਜਲੰਧਰ ਹੀ ਨਹੀਂ, ਸਗੋਂ ਨੇੜਲੇ ਸ਼ਹਿਰਾਂ ਦੇ ਲੋਕ ਵੀ ਆਉਂਦੇ ਹਨ ਅਤੇ ਇਥੇ ਉਨ੍ਹਾਂ ਨੂੰ ਟਰੈਫਿਕ ਜਾਮ ਕਾਰਣ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਦਾ ਕੀਮਤੀ ਸਮਾਂ ਟਰੈਫਿਕ ਜਾਮ ਵਿਚੋਂ ਨਿਕਲਣ ਵਿਚ ਲੱਗ ਜਾਂਦਾ ਹੈ, ਜਿਸ ਕਾਰਣ ਇਸਦਾ ਹੱਲ ਕੀਤਾ ਜਾਵੇ। ਇਸ ’ਤੇ ਵਿਭਾਗ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਦਿਲਕੁਸ਼ਾ ਮਾਰਕੀਟ ਨੂੰ ਵਨ-ਵੇਅ ਐਲਾਨ ਦਿੱਤਾ ਗਿਆ ਹੈ। ਹੁਣ ਦਿਲਕੁਸ਼ਾ ਮਾਰਕੀਟ ਵਿਚ ਜਾਣ ਵਾਲੇ ਚੌਪਹੀਆ ਵਾਹਨ ਪਲਾਜ਼ਾ ਚੌਕ ਤੋਂ ਦਿਲਕੁਸ਼ਾ ਮਾਰਕੀਟ ਵਿਚ ਐਂਟਰ ਕਰ ਸਕਣਗੇ, ਇਸ ਕਾਰਣ ਸਟੇਟ ਬੈਂਕ ਆਫ ਇੰਡੀਆ ਵੱਲੋਂ ਦਿਲਕੁਸ਼ਾ ਮਾਰਕੀਟ ਵਿਚ ਐਂਟਰ ਹੋਣ ’ਤੇ ਪੂਰਨ ਰੂਪ ਵਿਚ ਪਾਬੰਦੀ ਰਹੇਗੀ। ਜਿਹੜੇ ਵਿਅਕਤੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨਗੇ ਜਾਂ ਸੜਕ ਦੇ ਵਿਚਕਾਰ ਵਾਹਨ ਖੜ੍ਹੇ ਕਰਨਗੇ, ਉਨ੍ਹਾਂ ’ਤੇ ਮੋਟਰ ਵ੍ਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੜਕ ’ਤੇ ਵਾਹਨਾਂ ਨੂੰ ਪਾਰਕ ਕਰਨ ਦੀ ਥਾਂ ਉਨ੍ਹਾਂ ਨੂੰ ਸਹੀ ਜਗ੍ਹਾ ਪਾਰਕ ਕਰਨ ਤਾਂ ਕਿ ਟਰੈਫਿਕ ਜਾਮ ਨਾ ਹੋਵੇ।

ਇਹ ਵੀ ਪੜ੍ਹੋ :  ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

ਨਵਦੀਪ ਮਦਾਨ ਨੈਡੀ ਨੇ ਤੁਰੰਤ ਐਕਸ਼ਨ ਲੈਣ ਲਈ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਇਸ ਸਮੱਸਿਆ ਦਾ ਹੱਲ ਕੀਤਾ ਗਿਆ ਹੈ, ਉਸ ਨਾਲ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਅਤੇ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਹ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਨੂੰ ਇਸੇ ਤਰ੍ਹਾਂ ਪਹਿਲ ਦੇ ਆਧਾਰ ’ਤੇ ਉਠਾਉਂਦੇ ਰਹਿਣਗੇ ਅਤੇ ਮਾਰਕੀਟ ਵਿਚ ਸਮੱਸਿਆਵਾਂ ਦਾ ਖਾਤਮਾ ਕਰ ਕੇ ਉਨ੍ਹਾਂ ਨੂੰ ਰਾਹਤ ਦਿਵਾਈ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਨਿਯਮ ਤੋੜਨ ਵਾਲਿਆਂ ਬਾਰੇ ਕਰੋ ਸੂਚਿਤ : ਏ. ਸੀ. ਪੀ. ਭੱਲਾ
ਏ. ਸੀ. ਪੀ. ਟਰੈਫਿਕ ਐੱਚ. ਐੱਸ. ਭੱਲਾ ਨੇ ਕਿਹਾ ਕਿ ਦਿਲਕੁਸ਼ਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਜਿਸ ’ਤੇ ਮਹਿਕਮੇ ਨੇ ਤੁਰੰਤ ਐਕਸ਼ਨ ਲੈਂਦਿਆਂ ਦਿਲਕੁਸ਼ਾ ਮਾਰਕੀਟ ਨੂੰ ਵਨ-ਵੇ ਵਿਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮ ਤੋੜਦਾ ਦੇਖਿਆ ਜਾਵੇ ਤਾਂ ਉਸ ਖ਼ਿਲਾਫ਼ ਟਰੈਫਿਕ ਮਹਿਕਮੇ ਦੇ ਫੋਨ ਨੰਬਰ 0181-2227296 ’ਤੇ ਫੋਨ ਕਰ ਕੇ ਸੂਚਿਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)


shivani attri

Content Editor

Related News