ਲੌਂਗੋਵਾਲ ਹਾਦਸਾ ਭੁੱਲਿਆ ਪ੍ਰਸ਼ਾਸਨ, ਆਟੋ ''ਚ ਸਕੂਲ ਜਾਣ ਵਾਲੇ ਮਾਸੂਮਾਂ ਦੀ ਜਾਨ ਖਤਰੇ ''ਚ

02/27/2020 5:24:09 PM

ਜਲੰਧਰ (ਵਰੁਣ)— ਆਟੋ 'ਚ ਸਵਾਰ ਹੋ ਕੇ ਸਕੂਲ ਜਾਣ ਵਾਲੇ ਮਾਸੂਮ ਬੱਚਿਆਂ ਦੀ ਜਾਨ ਖਤਰੇ 'ਚ ਹੈ। ਕੁਝ ਪੈਸਿਆਂ ਦੇ ਲਾਲਚ 'ਚ ਆਟੋ ਵਾਲੇ 10 ਤੋਂ 16 ਬੱਚੇ ਆਟੋ 'ਚ ਬਿਠਾ ਕੇ ਸਕੂਲ ਿਲਜਾ ਰਹੇ ਹਨ। ਪ੍ਰਸ਼ਾਸਨ ਵੀ ਕੁਝ ਦਿਨ ਕਾਰਵਾਈ ਕਰਨ ਤੋਂ ਬਾਅਦ ਅੱਖਾਂ ਬੰਦ ਕਰ ਕੇ ਬੈਠਾ ਹੈ। ਸਵਾਲ ਹੈ ਕਿ ਜੇਕਰ ਬੱਚਿਆਂ ਨੂੰ ਸਕੂਲ ਜਾਂ ਘਰ ਛੱਡਣ ਵਾਲੇ ਓਵਰਲੋਡ ਆਟੋ ਦਾ ਜੇਕਰ ਹਾਦਸਾ ਹੋਇਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਮਾਣਯੋਗ ਹਾਈਕੋਰਟ ਤੋਂ ਬਾਅਦ ਸਰਕਾਰਾਂ, ਪੁਲਸ ਅਤੇ ਲੋਕਲ ਪ੍ਰਸ਼ਾਸਨ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਕਈ ਨਿਯਮ ਨਿਰਧਾਰਤ ਕਰ ਚੁੱਕਾ ਹੈ। ਬਹੁਤ ਸਾਰੇ ਸਕੂਲ ਵਾਲੇ ਇਨ੍ਹਾਂ ਨਿਯਮਾਂ ਦੀ ਖੁੱਲ੍ਹ ਕੇ ਉਲੰਘਣਾ ਕਰ ਰਹੇ ਹਨ। ਪ੍ਰਸ਼ਾਸਨ ਦਾ ਵੀ ਇਹੋ ਹਾਲ ਹੈ ਜੋ ਖੁਦ ਦੇ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਵਾਉਣ 'ਚ ਕਾਮਯਾਬ ਨਹੀਂ ਰਿਹਾ। ਇਹੋ ਲਾਪ੍ਰਵਾਹੀ ਦੇ ਕਾਰਨ ਮਾਸੂਮਾਂ ਦੀ ਜਾਨ ਖਤਰੇ 'ਚ ਹੈ। ਸਕੂਲ ਪ੍ਰਬੰਧਕ ਵੀ ਪੂਰੀ ਤਰ੍ਹਾਂ ਨਾਲ ਟਰਾਂਸਪੋਰਟ ਸਹੂਲਤਾਂ ਮੁਹੱਈਆ ਨਹੀਂ ਕਰਵਾ ਪਾ ਰਹੇ। ਸੰਗਰੂਰ ਦੇ ਲੌਗੋਂਵਾਲ 'ਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਪੰਜਾਬ ਭਰ 'ਚ ਪ੍ਰਸ਼ਾਸਨ ਅਤੇ ਟਰੈਫਿਕ ਪੁਲਸ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਸਕੂਲੀ ਵਾਹਨਾਂ 'ਤੇ ਸ਼ਿਕੰਜਾ ਕੱਸਿਆ ਪਰ ਇਹ ਸਿਰਫ ਕੁਝ ਦਿਨਾਂ ਤੱਕ ਹੀ ਸੀਮਿਤ ਰਿਹਾ।


shivani attri

Content Editor

Related News