ਚਲਾਨਾਂ ਦੇ ਰੇਟ ਵਧਣ ਦੇ ਬਾਵਜੂਦ ਹੈਲਮੇਟ ਨਾ ਪਾਉਣਾ ਫੈਸ਼ਨ ਸਮਝ ਰਹੇ ਜਲੰਧਰੀਏ

02/26/2020 4:57:24 PM

ਜਲੰਧਰ (ਵਰੁਣ)–ਚਲਾਨਾਂ ਦੇ ਰੇਟਾਂ ਵਿਚ ਹੋਏ ਵਾਧੇ ਦੇ ਬਾਵਜੂਦ ਜਲੰਧਰੀਏ ਹੈਲਮੇਟ ਨਾ ਪਾਉਣਾ ਫੈਸ਼ਨ ਸਮਝ ਰਹੇ ਹਨ। ਬਿਨਾਂ ਹੈਲਮੇਟ ਦੇ ਜੁਰਮਾਨਾ 1000 ਰੁਪਏ ਹੋਣ ਦੇ ਬਾਵਜੂਦ ਲੋਕਾਂ ਨੇ ਸਬਕ ਨਹੀਂ ਲਿਆ। ਇਥੋਂ ਤੱਕ ਕਿ ਪੁਲਸ ਵਿਭਾਗ ਦੇ ਮੁਲਾਜ਼ਮ ਵੀ ਹੈਲਮੇਟ ਦੀ ਵਰਤੋਂ ਨਹੀਂ ਕਰ ਰਹੇ। ਟ੍ਰੈਫਿਕ ਪੁਲਸ ਨੇ ਜਨਵਰੀ ਮਹੀਨੇ ਵਿਚ ਹੀ 3347 ਲੋਕਾਂ ਦੇ ਹੈਲਮੇਟ ਨਾ ਪਾਉਣ ਕਾਰਣ ਚਲਾਨ ਕੱਟੇ। ਜਦੋਂਕਿ ਫਰਵਰੀ ਵਿਚ ਇਹ ਅੰਕੜਾ 3500 ਤੋਂ ਪਾਰ ਪਹੁੰਚ ਗਿਆ ਹੈ।

ਪਹਿਲਾਂ ਹੈਲਮੇਟ ਨਾ ਪਾਇਆ ਹੋਣ ’ਤੇ 300 ਰੁਪਏ ਦਾ ਚਲਾਨ ਹੁੰਦਾ ਸੀ ਜੋ ਵਧ ਕੇ 1000 ਰੁਪਏ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਕੋਈ ਫਿਕਰ ਨਹੀਂ ਹੈ। ਟ੍ਰੈਫਿਕ ਪੁਲਸ ਦੇ ਅੰਕੜਿਆਂ ਅਨੁਸਾਰ ਜੁਰਮਾਨਿਆਂ ਦੇ ਰੇਟ ਵਧਣ ਨਾਲ ਸਿਰਫ 10 ਤੋੋਂ 15 ਫੀਸਦੀ ਹੀ ਚਲਾਨ ਘੱਟ ਹੋਏ ਹਨ, ਜੋ ਉਮੀਦ ਮੁਤਾਬਕ ਨਹੀਂਂ ਹਨ। ਜਨਵਰੀ ਮਹੀਨੇ ਵਿਚ ਟ੍ਰੈਫਿਕ ਪੁਲਸ ਨੇ ਵਾਹਨ ਚਲਾਉਂਦੇ ਹੋਏ ਮੋਬਾਇਲ ਸੁਣਨ ਵਾਲੇ 72 ਲੋਕਾਂ ਦੇ ਚਲਾਨ ਕੱਟੇ।

ਆਪਣੀ ਸੁਰੱਖਿਆ ਲਈ ਲੋਕ ਹੈਲਮੇਟ ਪਾਉਣ : ਡੀ. ਸੀ. ਪੀ.

ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਨੇ ਕਿਹਾ ਕਿ ਲੋਕ ਚਲਾਨ ਦੇ ਡਰ ਤੋਂ ਨਹੀਂ, ਸਗੋਂ ਆਪਣੀ ਸੁਰੱਖਿਆ ਲਈ ਹੈਲਮੇਟ ਜ਼ਰੂਰ ਪਾਉਣ ਕਿਉਂਕਿ ਸਿਰ ’ਤੇ ਲੱਗੀ ਮਾਮੂਲੀ ਸੱਟ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਡੀ. ਸੀ. ਪੀ. ਡੋਗਰਾ ਨੇ ਅਪੀਲ ਕਰਦਿਆਂ ਕਿਹਾ ਕਿ ਲੋਕ ਹੈਲਮੇਟ ਹੀ ਨਹੀਂ, ਸਗੋਂ ਸਾਰੇ ਟ੍ਰੈਫਿਕ ਰੂਲਜ਼ ਦੀ ਵੀ ਪਾਲਣਾ ਕਰਨ।

 


shivani attri

Content Editor

Related News